Walfare: ਠੰਢ ਇਸ ਸਮੇਂ ਤੇਜ਼ੀ ਨਾਲ ਵਧ ਰਹੀ ਹੈ ਅਤੇ ਇਸ ਨਾਲ ਜਨ-ਜੀਵਨ ਵੀ ਪ੍ਰਭਾਵਿਤ ਹੋ ਰਿਹਾ ਹੈ ਠੰਢ ਕਾਰਨ ਸਿਹਤ ਸਬੰਧੀ ਸਮੱਸਿਆਵਾਂ ਵੀ ਵਧ ਰਹੀਆਂ ਹਨ, ਖਾਸ ਕਰਕੇ ਬੱਚਿਆਂ, ਬਜ਼ੁਰਗਾਂ ਅਤੇ ਕਮਜ਼ੋਰ ਸਿਹਤ ਵਾਲੇ ਵਿਅਕਤੀਆਂ ਨੂੰ ਜ਼ਿਆਦਾ ਜੋਖ਼ਿਮ ਹੁੰਦਾ ਹੈ ਠੰਢ ਦੇ ਕਹਿਰ ਤੋਂ ਬਚਣ ਲਈ ਸਾਨੂੰ ਸਾਵਧਾਨੀ ਵਰਤਣੀ ਚਾਹੀਦੀ ਹੈ ਗਰੀਬ ਅਤੇ ਜ਼ਰੂਰਤਮੰਦ ਲੋਕ ਖਾਸ ਕਰਕੇ ਪ੍ਰਭਾਵਿਤ ਹੁੰਦੇ ਹਨ ਜੋ ਠੰਢ ਤੋਂ ਬਚਣ ਲਈ ਲੋੜੀਂਦੇ ਕੱਪੜੇ ਅਤੇ ਗਰਮਾਹਟ ਦੇ ਵਸੀਲੇ ਨਹੀਂ ਲਿਆ ਸਕਦੇ ਅਜਿਹੇ ’ਚ, ਸਮਾਜ ਅਤੇ ਸਰਕਾਰ ਦੀ ਜਿੰਮੇਵਾਰੀ ਬਣਦੀ ਹੈ ਕਿ ਉਹ ਇਨ੍ਹਾਂ ਜ਼ਰੂਰਤਮੰਦਾਂ ਤੱਕ ਮੱਦਦ ਪਹੁੰਚਾਉਣ ਇਸ ਤੋਂ ਇਲਾਵਾ। Walfare
ਇਹ ਖਬਰ ਵੀ ਪੜ੍ਹੋ : ਰੂਹਾਨੀਅਤ: ਰੂਹਾਨੀ ਸਤਿਸੰਗ ’ਚ ਆਉਣਾ ਆਤਮਾ ਲਈ ਸੰਜੀਵਨੀ
ਸਮਾਜ ਦੇ ਖੁਸ਼ਹਾਲ ਵਰਗ ਨੂੰ ਵੀ ਅੱਗੇ ਆ ਕੇ ਇਨ੍ਹਾਂ ਜ਼ਰੂਰਤਮੰਦਾਂ ਦੀ ਮੱਦਦ ਕਰਨੀ ਚਾਹੀਦੀ ਹੈ ਨਾਲ ਹੀ, ਸਰਕਾਰੀ ਪੱਧਰ ’ਤੇ ਰੈਣ-ਬਸੇਰਿਆਂ ਦੀ ਗਿਣਤੀ ਵਧਾਉਣੀ ਚਾਹੀਦੀ ਹੈ ਅਤੇ ਗਰੀਬਾਂ ਨੂੰ ਠੰਢ ਤੋਂ ਬਚਣ ਲਈ ਕੰਬਲ, ਸਵੈਟਰ ਅਤੇ ਭੋਜਨ ਮੁਹੱਈਆ ਕਰਵਾਉਣਾ ਚਾਹੀਦਾ ਹੈ ਠੰਢ ਦੇ ਮੌਸਮ ’ਚ ਇਕੱਠੇ ਹੋ ਕੇ ਸਾਨੂੰ ਆਪਣੀ ਜਿੰਮੇਵਾਰੀ ਸਮਝਣੀ ਚਾਹੀਦੀ ਹੈ ਅਤੇ ਇਹ ਯਕੀਨੀ ਕਰਨਾ ਚਾਹੀਦੈ ਕਿ ਕੋਈ ਵੀ ਗਰੀਬ ਅਤੇ ਲੋੜਵੰਦ ਵਿਅਕਤੀ ਨੂੰ ਇਸ ਠੰਢ ’ਚ ਗਰਮ ਕੱਪੜਿਆਂ ਤੇ ਖਾਣੇ ਆਦਿ ਦੀ ਘਾਟ ਨਾ ਰਹੇ ਸਾਨੂੰ ਇੱਕ-ਦੂਜੇ ਦੀ ਮੱਦਦ ਕਰਨ ਦੀ ਭਾਵਨਾ ਨੂੰ ਅੱਗੇ ਵਧਾਉਣਾ ਚਾਹੀਦਾ ਹੈ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪ੍ਰੇਰਨਾ ਨਾਲ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਆਪਣੇ-ਆਪਣੇ ਪਿੰਡ-ਸ਼ਹਿਰ ’ਚ ਜਨਤਕ ਥਾਵਾਂ ’ਤੇ ਬੇਸਹਾਰਾ ਲੋਕਾਂ ਦੀ ਗਰਮ ਕੱਪੜਿਆਂ, ਕੰਬਲ ਆਦਿ ਦੇ ਕੇ ਹਰ ਸੰਭਵ ਮੱਦਦ ਕਰ ਰਹੇ ਹਨ ਜੋ ਸਮਾਜ ਲਈ ਇੱਕ ਪ੍ਰੇਰਨਾ ਹੈ। Walfare