771 ਮਰੀਜ਼ਾਂ ਦੀ ਹੋਈ ਮੁਫ਼ਤ ਜਾਂਚ
ਸਰਸਾ: ਸ਼ਾਹ ਸਤਿਨਾਮ ਜੀ ਧਾਮ ਸਥਿਤ ਸੱਚਖੰਡ ਹਾਲ ‘ਚ ਇਕੱਠੇ ਛੇ ਕੈਂਪ ਲਾਏ ਗਏ ਇਨ੍ਹਾਂ ਸਾਰਿਆਂ ਕੈਂਪਾਂ ਦਾ ਸ਼ੁੱਭ ਆਰੰਭ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਆਪਣੇ ਪਵਿੱਤਰ ਕਰ-ਕਮਲਾਂ ਨਾਲ ਰੀਬਨ ਜੋੜ ਕੇ ਕੀਤਾ
ਸ਼ਾਹ ਸਤਿਨਾਮ ਜੀ ਰਿਸਰਚ ਐਂਡ ਡਿਵੈਲਪਮੈਂਟ ਫਾਊਂਡੇਸ਼ਨ ਦੀ ਅਗਵਾਈ ‘ਚ ਕਰਵਾਏ ਵਿਸ਼ਾਲ ਖੂਨਦਾਨ ਕੈਂਪ ‘ਚ 3016 ਵਿਅਕਤੀਆਂ ਨੇ ਖੂਨਦਾਨ ਕੀਤਾ
28ਵੇਂ ਮੁਫਤ ਹੱਕ ਕਾਨੂੰਨੀ ਸਲਾਹ ਕੈਂਪ ‘ਚ 66 ਕਾਨੂੰਨ ਮਾਹਿਰ ਵਕੀਲਾਂ ਵੱਲੋਂ 135 ਕੇਸਾਂ ਨਾਲ ਸਬੰਧਿਤ ਸਲਾਹ ਦਿੱਤੀ ਗਈ
14ਵੇਂ ਅੰਨਦਾਤਾ ਬਚਾਓ ਕੈਂਪ ‘ਚ 13 ਖੇਤੀ ਮਾਹਿਰਾਂ ਵੱਲੋਂ ਸੈਂਕੜਿਆਂ ਕਿਸਾਨਾਂ ਨੂੰ ਖੇਤੀ ਦੇ ਆਧੁਨਿਕ ਤਰੀਕਿਆਂ ਅਤੇ ਫਸਲਾਂ ਨੂੰ ਬਿਮਾਰੀਆਂ ਤੋਂ ਬਚਾਅ ਸਬੰਧੀ ਮਹੱਤਵਪੂਰਨ ਜਾਣਕਾਰੀਆਂ ਦਿੱਤੀਆਂ ਗਈਆਂ
75ਵੇਂ ਜਨ ਕਲਿਆਣ ਪਰਮਾਰਥੀ ਕੈਂਪ (ਮੈਡੀਕਲ ਕੈਂਪ) ‘ਚ 771 ਮਰੀਜ਼ਾਂ ਦਾ ਚੈਕਅੱਪ ਕੀਤਾ ਗਿਆ ਜਿਸ ‘ਚ 363 ਪੁਰਸ਼ ਅਤੇ 408 ਮਹਿਲਾਵਾਂ ਸ਼ਾਮਲ ਹਨ
15ਵੇਂ ਕਰੀਅਰ ਕਾਊਂਸਲਿੰਗ ਕੈਂਪ ‘ਚ 12 ਮਾਹਿਰਾਂ ਵੱਲੋਂ ਸੈਂਕੜੇ ਲੋਕਾਂ ਨੂੰ ਰੁਜ਼ਗਾਰ ਸਬੰਧੀ ਜਾਣਕਾਰੀ ਦਿੱਤੀ ਗਈ ਉੱਥੇ 20ਵੇਂ ਸਾਈਬਰ ਲਾਅ ਐਂਡ ਇੰਟਰਨੈੱਟ ਅਵੇਅਰਨੈੱਸ ਕੈਂਪ ‘ਚ 15 ਮਾਹਿਰਾਂ ਵੱਲੋਂ 1000 ਤੋਂ ਜਿਆਦਾ ਲੋਕਾਂ ਨੂੰ ਮਹੱਤਵਪੂਰਨ ਜਾਣਕਾਰੀਆਂ ਦਿੱਤੀਆਂ ਗਈਆਂ
ਖੂਨਦਾਨ ਕੈਂਪ ‘ਚ ਲੋਕਮਾਨਿਆ ਬਲੱਡ ਬੈਂਕ ਗੋਂਡਾ (ਮਹਾਂਰਾਸ਼ਟਰ), ਸ੍ਰੀਰਘੁਨਾਥ ਹਸਪਤਾਲ ਬਲੱਡ ਬੈਂਕ ਲੁਧਿਆਣਾ, ਆਯੁਸ਼ ਬਲੱਡ ਬੈਂਕ ਨਾਗਪੁਰ, ਸਵਾਸਤਿਕ ਬਲੱਡ ਬੈਂਕ ਸ੍ਰੀਗੰਗਾਨਗਰ, ਲਾਈਫ ਲਾਈਨ ਬਲੱਡ ਬੈਂਕ ਪਟਿਆਲਾ, ਸੰਜੀਵਨੀ ਬਲੱਡ ਬੈਂਕ ਬੀਕਾਨੇਰ, ਪੀਤਮਪੁਰਾ ਬਲੱਡ ਬੈਂਕ ਦਿੱਲੀ ਤੇ ਲਾਈਫ ਲਾਈਨ ਬਲੱਡ ਬੈਂਕ ਨਾਗਪੁਰ (ਮਹਾਂਰਾਸ਼ਟਰ) ਸ਼ਾਮਲ ਸਨ ਇਸ ਦੌਰਾਨ ਦੰਦਾਂ ਦੇ 50 ਮਰੀਜ਼ਾਂ ਦੇ ਮਾਹਿਰਾਂ ਵੱਲੋਂ ਆਪ੍ਰੇਸ਼ਨ ਕੀਤੇ ਗਏ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।