ਸੱਤ ਜਣੇ ਗ੍ਰਿਫ਼ਤਾਰ
ਸ੍ਰੀਨਗਰ: ਜੰਮੂ ਕਸ਼ਮੀਰ ਪੁਲਿਸ ਨੇ ਐਤਵਾਰ ਨੂੰ ਹਿਜਬੁਲ ਮੁਜ਼ਾਹਿਦੀਨ ਦੇ ਸੱਤ ਅੱਤਵਾਦੀਆਂ ਨੂੰ ਗ੍ਰਿਫ਼ਤਾਰ ਕਰਕੇ ਇੱਕ ਵੱਡੀ ਕਾਮਯਾਬੀ ਹਾਸਲ ਕਰ ਲਈ ਹੈ ਇਹ ਅੱਤਵਾਦੀਆਂ ਨੂੰ ਜ਼ਰੂਰਤ ਦਾ ਸਮਾਨ ਮੁਹੱਈਆ ਕਰਵਾਉਣ ਤੋਂ ਇਲਾਵਾ ਕਸ਼ਮੀਰ ਘਾਟੀ ਤੋਂ ਨੌਜਵਾਨਾਂ ਦੇ ਸੰਗਠਨ ‘ਚ ਭਰਤੀ ਕਰਵਾਉਣ ‘ਚ ਮਦਦ ਕਰਦੇ ਸੀ
ਪੁਲਿਸ ਬੁਲਾਰੇ ਨੇ ਇੱਥੇ ਦੱਸਿਆ ਕਿ ਸ਼ੌਪੀਆ ਪੁਲਿਸ ਨੇ ਪਿਛਲੇ ਮਹੀਨੇ 11 ਜੂਨ ਨੂੰ ਇਮਾਮ ਸਾਹਬ ‘ਚ ਐੱਸਪੀਓ ਖੁਰਸ਼ੀਦ ਅਹਿਮਦ ‘ਤੇ ਹੋਏ ਹਮਲੇ ਦੀ ਜਾਂਚ ਦੌਰਾਨ ਚਾਰ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਸੀ ਜੋ ਅੱਤਵਾਦੀਆਂ ਨੂੰ ਜ਼ਰੂਰੀ ਸਮਾਨ ਮੁਹੱਈਆ ਕਰਵਾਉਣ ਤੋਂ ਇਲਾਵਾ ਹਮਲਿਆਂ ਨੂੰ ਅੰਜਾਮ ਦੇਣ ਵਾਲੀਆਂ ਮੁਹਿੰਮਾਂ ਨੂੰ ਸ਼ਾਮਲ ਰਹਿੰਦੇ ਸਨ ਪੁਲਿਸ ਪੁਛਗਿੱਛ ‘ਚ ਪਤਾ ਚੱਲਿਆ ਹੈ ਕਿ ਉਸ ਹਮਲੇ ‘ਚ ਸ਼ੌਪੀਆ ਸਥਿਤ ਹਿਜ਼ਬੁਲ ਦੇ ਅੱਤਵਾਦੀਆਂ ਨੂੰ ਮੁਹੱਈਆ ਕਰਵਾਉਣ ਵਾਲੇ ਦੇ ਰੂਪ ਹੋਈ ਹੈ ਜਿਨ੍ਹਾਂ ‘ਚ ਆਮਿਰ ਮੋਹੀਦੀਨ, ਕਾਂਸਟੇਬਲ ਤੌਸੀਫ਼ ਅਹਿਮਦ, ਬਸ਼ਾਰਤ ਯੂਸਫ਼ ਮੀਰ ਤੇ ਇਫ਼ਤਕਾਰ ਰਾਠੌਰ ਉਰਫ਼ ਜਮਸ਼ੇਦ ਸ਼ਾਮਲ ਹਨ
ਬਾਰਮੂਲਾ ਪੁਲਿਸ ਨੇ ਹਿਜ਼ਬੁਲ ਦੇ ਇੱਕ ਹੋਰ ਮਾਡਿਊਲ ਦਾ ਪਰਦਾਫ਼ਾਸ ਕੀਤਾ ਜੋ ਅੱਤਵਾਦੀ ਸੰਗਠਨ ‘ਚ ਸ਼ਾਮਲ ਹੋਣ ਤੋਂ ਇਲਾਵਾ ਨੌਜਵਾਨਾਂ ਨੂੰ ਭਰਤੀ ਕਰਦਾ ਸੀ ਪੁਲਿਸ ਨੇ ਇੱਥੇ ਤਿੰਨ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਜਿਨ੍ਹਾਂ ਦੀ ਪਹਿਚਾਨ ਅੰਸਾਰਅੱਲ੍ਹਾ, ਅਬਦੁਲ ਰਾਸ਼ਿਦ ਬੱਟ ਤੇ ਮੇਹਰਾਜੁਦੀਨ ਕਾਕ ਦੇ ਰੂਪ ‘ਚ ਹੋਈ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।