ਪ੍ਰਧਾਨ ਮੰਤਰੀ ਦੀ ਰਿਹਾਇਸ਼ ਦੇ ਬਾਹਰ ਕਰ ਰਹੇ ਸਨ ਪ੍ਰਦਰਸ਼ਨ
ਨਵੀਂ ਦਿੱਲੀ: ਸੋਕੇ ਦੀ ਮਾਰ ਝੱਲ ਰਹੇ ਤਾਮਿਲਨਾਡੂ ਦੇ ਕਿਸਾਨਾਂ ਨੇ ਮਾਰਚ ਅਪਰੈਲ ਮਹੀਨੇ ਵਿੱਚ ਮਰਜ਼ਾ ਦੀ ਮੰਗ ਨੂੰ ਲੈ ਕੇ ਰਾਜਧਾਨੀ ਦਿੱਲੀ ਵਿੱਚ ਆਪਣੇ ਖਾਸ ਤਰੀਕੇ ਨਾਲ ਵਿਰੋਧ ਪ੍ਰਦਰਸ਼ਨ ਨਾਲ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ। ਹੁਣ ਇੱਕ ਵਾਰ ਫਿਰ ਆਪਣੀਆਂ ਮੰਗਾਂ ਲੈ ਕੇ ਇਹ ਕਿਸਾਨ ਦਿੱਲੀ ਪੁੱਜੇ। ਪ੍ਰਦਰਸ਼ਨ ਕਰ ਰਹੇ ਇਨ੍ਹਾਂ ਕਿਸਾਨਾਂ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ।
ਜਾਣਕਾਰੀ ਅਨੁਸਾਰ ਇਹ ਕਿਸਾਨ ਰਾਜਧਾਨੀ ਵਿੱਚ ਪ੍ਰਦਰਸ਼ਨ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ 7, ਲੋਕ ਕਲਿਆਣ ਮਾਰਗ ਸਥਿਤ ਰਿਹਾਇਸ਼ ਵੱਲ ਵਧੇ ਤਾਂ ਪੁਲਿਸ ਨੇ ਇਨ੍ਹਾਂ ਨੂੰ ਹਿਰਾਸਤ ਵਿੱਚ ਲੈ ਲਿਆ। ਹਿਰਾਸਤ ਵਿੱਚ ਲਏ ਗਏ 70 ਕਿਸਾਨਾਂ ਨੂੰ ਸੰਸਦ ਮਾਰਗ ਪੁਲਿਸ ਥਾਣੇ ਲਿਜਾਇਆ ਗਿਆ ਹੈ।
100 ਦਿਨ ਲਈ ਧਰਨਾ ਸ਼ੁਰੂ ਕਰਨਗੇ ਕਿਸਾਨ
ਕਿਸਾਨ ਆਗੂ ਪੀ ਅੱਈਆਕੰਨੂ ਨੇ ਕਿਹਾ ਕਿ ਤਾਮਿਲਨਾਡੂ ਦੇ ਮੁੱਖ ਮੰਤਰੀ ਈ ਪਲਾਨੀਸਾਮੀ ਅਤੇ ਕੇਂਦਰੀ ਮੰਤਰੀ ਪੋਨ ਰਾਧਾਕ੍ਰਿਸ਼ਨਣ ਵੱਲੋਂ ਕੀਤੇ ਗਏ ਵਾਅਦੇ ਦੇ ਬਾਵਜ਼ੂਦ ਸਾਡੀਆਂ ਮੰਗਾਂ ਪੂਰੀਆਂ ਨਹੀਂ ਕੀਤੀਆ ਗਈਆਂ।
ਇਸ ਲਈ ਤੈਅ ਕੀਤਾ ਕਿ ਹੈ ਕਿ ਅਸੀਂ 100 ਦਿਨਾਂ ਲਈ ਪ੍ਰਦਰਸ਼ਨ ਸ਼ੁਰੂ ਕਰਾਂਗੇ। ਇਹ ਕਿਸਾਨ 40,000 ਕਰੋੜ ਰੁਪਏ ਦਾ ਸੋਕਾ ਰਾਹਤ ਪੈਕੇਜ, ਕਿਸਾਨਕਰਜ਼ਾ ਮੁਆਫ਼ੀ ਅਤੇ ਕੇਂਦਰ ਵੱਲੋਂ ਕਾਵੇਰੀ ਮੈਨੇਜਮੈਂਟ ਬੋਰਡ ਦੇ ਗਠਨ ਦੀ ਮੰਗ ਕਰ ਰਹੇ ਹਨ। 18 ਜੂਨ ਨੂੰ ਜਦੋਂ ‘ਕਿਸਾਨ ਮੁਕਤੀ ਯਾਤਰਾ’ ਵਿੱਚ ਹਿੱਸਾ ਲੈ ਰਹੇ ਕਿਸਾਨ ਜੰਤਰ ਮੰਤਰ ਪਹੁੰਚਣਗੇ ਤਾਂ ਉਹ ਮਿਲ ਕੇ ਇੱਕ ਅਣਮਿਥੇ ਸਮੇਂ ਲਈ ਰੋਸ ਪ੍ਰਦਰਸ਼ਨ ਸ਼ੁਰੂ ਕਰਨਗੇ।
ਮਾਰਚ-ਅਪਰੈਲ ਦੌਰਾਨ ਇਨ੍ਹਾਂ ਕਿਸਾਨਾਂ ਦੇ ਸਮੂਹ ਨੇ ਆਪਣੇ ਪ੍ਰਦਰਸ਼ਨ ਦੇ ਤੌਰ ਤਰੀਕਿਆਂ ਨਾਲ ਖੂਬ ਸੁਰਖ਼ਆਂ ਰਹੇ। ਉਸ ਸਮੇਂ ਜੰਤਰ ਮੰਤਰੀ ‘ਤੇ ਮਨੁੱਖੀ ਕੰਕਾਲ ਦੇ ਹਿੱਸਿਆਂ ਜਿਵੇਂ ਖੋਪੜੀਆਂ ਅਤੇ ਹੱਡੀਆਂ ਨਾਲ ਇਨ੍ਹਾਂ ਕਿਸਾਨਾਂ ਨੇ ਵੱਖਰੇ ਤਰੀਕਿਆਂ ਨਾਲ ਪ੍ਰਦਰਸ਼ਨ ਕੀਤਾ।
40 ਦਿਨ ਤੱਕ ਚੱਲੇ ਇਸ ਪ੍ਰਦਰਸ਼ਨ ਨੂੰ 25 ਮਾਰਚ ਦੇ ਦਿਨ ਮੁਲਤਵੀ ਕਰਨ ਤੋਂ ਬਾਅਦ ਕਿਸਾਨਾਂ ਨੇ ਕਿਹਾ ਸੀ ਕਿ ਉਹ ਇੱਕ ਦਿਨ ਫਿਰ ਪਰਤ ਕੇ ਆਉਣਗੇ ਅਤੇ 16ਜੂਨ ਨੂੰ ਇਹ ਕਿਸਾਨ ਫਿਰ ਆਏ ਹਨ। ਯਾਦ ਰਹੇ ਕਿ ਸੋਮਵਾਰ ਤੋਂ ਸੰਸਦ ਦਾ ਮਾਨਸੂਨ ਸੈਸ਼ਨ ਸ਼ੁਰੂ ਹੋਣ ਵਾਲਾ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।