Punjab School Holiday News: ਪੰਜਾਬ ਦੇ ਸਰਕਾਰੀ ਸਕੂਲਾਂ ’ਚ ਛੁੱਟੀਆਂ ਸਬੰਧੀ ਵਿਭਾਗ ਵੱਲੋਂ ਹਦਾਇਤਾਂ ਜਾਰੀ, ਜਾਣੋ

Punjab School Holiday News
Punjab School Holiday News: ਪੰਜਾਬ ਦੇ ਸਰਕਾਰੀ ਸਕੂਲਾਂ ’ਚ ਛੁੱਟੀਆਂ ਸਬੰਧੀ ਵਿਭਾਗ ਵੱਲੋਂ ਹਦਾਇਤਾਂ ਜਾਰੀ, ਜਾਣੋ

Punjab School Holiday News: ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਸਿੱਖਿਆ ਵਿਭਾਗ ਵੱਲੋਂ ਜਾਰੀ ਹੁਕਮਾਂ ਅਨੁਸਾਰ, ਸਾਰੇ ਸਕੂਲ ਮੁਖੀਆਂ ਨੂੰ 01/01/2025 ਤੋਂ 15/01/2025 ਤੱਕ ਆਪਣੇ ਸਕੂਲਾਂ ਲਈ 2 ਪਾਬੰਦੀਸ਼ੁਦਾ ਛੁੱਟੀਆਂ, 4 ਅੱਧੇ ਦਿਨ ਦੀਆਂ ਛੁੱਟੀਆਂ ਤੇ ਸਾਲਾਨਾ ਸਮਾਗਮਾਂ ਦੀਆਂ ਤਰੀਕਾਂ ਨੂੰ ਅਪਡੇਟ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਹੁਕਮਾਂ ’ਚ ਕਿਹਾ ਗਿਆ ਹੈ ਕਿ ਇੱਕ ਵਾਰ ਜਮ੍ਹਾਂ ਕਰਵਾਈ ਗਈ ਛੁੱਟੀ ਜਾਂ ਸਾਲਾਨਾ ਸਮਾਗਮ ਦੀ ਮਿਤੀ ਕਿਸੇ ਵੀ ਹਾਲਤ ’ਚ ਬਦਲੀ ਜਾਂ ਰੱਦ ਨਹੀਂ ਕੀਤੀ ਜਾ ਸਕਦੀ। ਸਿੱਖਿਆ ਵਿਭਾਗ ਵੱਲੋਂ ਸਰਕਾਰੀ ਛੁੱਟੀਆਂ ਦੀ ਸੂਚੀ ਜਾਰੀ ਕੀਤੀ ਜਾਵੇਗੀ। ਸਕੂਲ ਮੁਖੀਆਂ ਨੂੰ ਸਰਕਾਰੀ ਸੂਚੀ ’ਚੋਂ ਛੁੱਟੀਆਂ ਦੀ ਚੋਣ ਕਰਕੇ ਮਨਜ਼ੂਰੀ ਲੈਣ ਦੀ ਸਲਾਹ ਦਿੱਤੀ ਗਈ ਹੈ। Holiday News

ਇਹ ਖਬਰ ਵੀ ਪੜ੍ਹੋ : Wrestling News: ਜੌਨ ਸੀਨਾ ਤੇ ਗ੍ਰੇਟ ਖਲੀ ਨੂੰ ਰਿੰਗ ’ਚ ਹਰਾਉਣ ਵਾਲੇ WWE ਦੇ ਮਸ਼ਹੂਰ ਰੈਸਲਰ ਦਾ ਦੇਹਾਂਤ

LEAVE A REPLY

Please enter your comment!
Please enter your name here