18 ਦਸੰਬਰ ਨੂੰ ਕਿਸਾਨ 3 ਘੰਟਿਆਂ ਲਈ ਰੋਕਣਗੇ ਰੇਲਾਂ
- ਬੀਕੇਯੂ ਏਕਤਾ ਆਜਾਦ ਦੀ ਹੋਈ ਜ਼ਿਲ੍ਹਾ ਪੱਧਰੀ ਮੀਟਿੰਗ | Kisan Andolan 2024
ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ)। Kisan Andolan 2024: ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਦੀ ਜ਼ਿਲਾ ਸੰਗਰੂਰ ਦੀ ਮੀਟਿੰਗ ਅੱਜ ਗੁਰਦੁਆਰਾ ਸਾਹਿਬ ਸੱਚਖੰਡ ਸਾਹਿਬ ਸੁਨਾਮ ਵਿਖੇ ਕੀਤੀ ਗਈ। ਮੀਟਿੰਗ ’ਚ ਜ਼ਿਲ੍ਹਿਆਂ ਤੇ ਬਲਾਕਾਂ ਦੇ ਪ੍ਰਧਾਨ ਸਕੱਤਰ ਹਾਜ਼ਰ ਹੋਏ। ਸੂਬਾ ਕਾਰਜਕਾਰੀ ਆਗੂ ਦਿਲਬਾਗ ਸਿੰਘ ਹਰੀਗੜ੍ਹ ਨੇ ਵਿਸ਼ੇਸ਼ ਤੌਰ ’ਤੇ ਪਹੁੰਚੇ। ਉਨ੍ਹਾਂ ਬੋਲਦਿਆਂ ਕਿਹਾ ਕਿ ਅੱਜ ਤਿੰਨੋਂ ਬਾਰਡਰਾਂ ਉੱਪਰ ਚੱਲ ਰਿਹਾ ਮੋਰਚਾ ਪੂਰੀ ਚੜਦੀਕਲਾ ’ਚ ਹੈ। ਖਨੌਰੀ ਬਾਰਡਰ ’ਤੇ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਅੱਜ 21ਵੇ ਦਿਨ ’ਚ ਸ਼ਾਮਲ ਹੋ ਗਿਆ ਹੈ ਤੇ ਡੱਲੇਵਾਲ ਸਾਹਿਬ ਦਾ ਦ੍ਰਿੜ੍ਹ ਇਰਾਦਾ ਪੂਰੀ ਚੜਦੀਕਲਾ ’ਚ ਹੈ।
ਇਹ ਖਬਰ ਵੀ ਪੜ੍ਹੋ : ਜੋਰਜੀਆ ਦੇਸ਼ ’ਚ ਵਾਪਰਿਆ ਦਰਦਨਾਕ ਹਾਦਸਾ, ਪੰਜਾਬ ਵਾਸੀ ਪਤੀ-ਪਤਨੀ ਦੀ ਹੋਈ ਮੌਤ
ਲਗਾਤਾਰ ਖਨੌਰੀ ਬਾਰਡਰ ਉੱਪਰ ਕਿਸਾਨ ਮਜ਼ਦੂਰ ਭਰਾਵਾਂ ਤੇ ਮਾਂਵਾਂ ਭੈਣਾਂ ਤੇ ਨੌਜਵਾਨਾਂ ਦੇ ਕਾਫਲੇ ਵੱਡੀ ਗਿਣਤੀ ’ਚ ਪਹੁੰਚ ਰਹੇ ਹਨ। ਸ਼ੰਭੂ ਬਾਰਡਰ ਤੋਂ ਲਗਾਤਾਰ ਪੈਦਲ 101 ਕਿਸਾਨਾਂ ਦੇ ਜਥੇ ਦਿੱਲੀ ਵੱਲ ਕੂਚ ਕਰਦੇ ਹਨ। ਪਰ ਕੇਂਦਰ ਤੇ ਹਰਿਆਣਾ ਦੀ ਸਰਕਾਰ ਵੱਲੋਂ ਕਿਸਾਨ ਭਰਾਵਾਂ ਤੇ ਪਾਣੀ ਦੀਆਂ ਬੁਛਾੜਾਂ ਤੇ ਅੱਥਰੂ ਗੈਸ ਦੇ ਗੋਲੇ ਦਾਗ ਕੇ ਫੱਟੜ ਕੀਤਾ ਜਾ ਰਿਹਾ ਹੈ। ਆਗੂਆਂ ਨੇ ਕਿਹਾ ਕਿ ਅੱਜ ਕੇਂਦਰ ਤੇ ਹਰਿਆਣਾ ਸਰਕਾਰ ਦਾ ਚਿਹਰਾ ਨੰਗਾ ਹੋ ਗਿਆ ਹੈ। ਜਿਹੜੀ ਭਾਜਪਾ ਸਰਕਾਰ ਹਰਿਆਣਾ ਦੇ ਪੰਜਾਬ ਦੇ ਟਰਾਂਸਪੋਰਟ ਭਰਾਵਾਂ ਤੇ ਦੁਕਾਨਦਾਰ ਭਰਾਵਾਂ ਨੂੰ ਕਹਿੰਦੀ ਸੀ ਕਿ ਕਿਸਾਨਾਂ ਨੇ ਰਾਹ ਰੋਕੇ ਹਨ। Kisan Andolan 2024
ਅੱਜ ਕਿਸਾਨਾਂ ਨੂੰ ਪੈਦਲ ਵੀ ਦਿੱਲੀ ਨਾ ਜਾਣ ਦੇਣ ਤੇ ਦੋਗਲਾ ਚਿਹਰਾ ਸਾਫ਼ ਨੰਗਾ ਹੋ ਗਿਆ ਹੈ। ਅੰਦੋਲਨ ਨੂੰ ਹੋਰ ਤੇਜ਼ ਕਰਨ ਦੇ ਲਈ ਲਗਾਤਾਰ ਦੋਨਾਂ ਫੋਰਮਾ ਵੱਲੋਂ ਪ੍ਰੋਗਰਾਮ ਦਿੱਤੇ ਜਾ ਰਹੇ ਹਨ। ਇਸੇ ਤਰ੍ਹਾਂ 18 ਤਰੀਕ ਨੂੰ 3 ਘੰਟਿਆਂ ਦਾ ਰੇਲ ਰੋਕੋ ਪ੍ਰੋਗਰਾਮ ਦਿੱਤਾ ਗਿਆ ਹੈ। ਜਿਸ ’ਚ ਪੂਰੇ ਪੰਜਾਬ ਦੇ ’ਚੋਂ ਸਮੂਹ ਲੋਕਾਂ ਨੇ ਵੱਡੀ ਪੱਧਰ ਤੇ ਸ਼ਮੂਲੀਅਤ ਕਰਨੀ ਹੈ। ਸੰਗਰੂਰ ਜ਼ਿਲ੍ਹੇ ’ਚ ਸੁਨਾਮ ਵਿਖੇ ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਵੱਲੋਂ ਰੇਲ ਰੋਕੋ ਪ੍ਰੋਗਰਾਮ ਕੀਤਾ ਜਾਵੇਗਾ। Kisan Andolan 2024
ਆਗੂਆਂ ਨੂੰ ਆਪਣੀਆਂ ਡਿਊਟੀਆਂ ’ਚ ਜੁਟ ਜਾਣ ਲਈ ਕਿਹਾ ਗਿਆ। ਪਿੰਡਾਂ ਦੇ ਗੁਰੂ ਘਰਾਂ ’ਚ ਸਵੇਰੇ ਸ਼ਾਮ ਲਗਾਤਾਰ ਅਨਾਊਂਸਮੈਂਟਾਂ ਕਰਨ ’ਤੇ ਲਗਾਤਾਰ ਮੀਟਿੰਗਾਂ ਕਰਨ ਦੀਆਂ ਡਿਊਟੀਆਂ ਲਾਈਆਂ ਗਈਆਂ ਹਨ। ਅੱਜ ਦੀ ਮੀਟਿੰਗ ’ਚ ਜ਼ਿਲ੍ਹਾ ਕਾਰਜਕਾਰੀ ਆਗੂ ਕੁਲਵਿੰਦਰ ਸੋਨੀ ਲੌਂਗੋਵਾਲ, ਸੰਤ ਰਾਮ ਛਾਜਲੀ, ਰਾਜ ਥੇੜੀ, ਗੁਰਮੇਲ ਕੈਪਰ, ਬਾਰਾ ਮੰਗਵਾਲ, ਬਲਦੇਵ ਮੰਗਵਾਲ, ਬਲਾਕਾਂ ਦੇ ਆਗੂ ਸੁਖਦੇਵ ਕਿਲ੍ਹਾ ਭਰੀਆਂ, ਬਲਵਿੰਦਰ ਲੱਖੇਵਾਲ, ਬੀਰਬਲ ਸਿੰਘ ਆਦਿ ਹਾਜ਼ਰ ਸਨ। Kisan Andolan 2024