ਖੂਨਦਾਨ ਮਹਾਂਦਾਨ : ਫੋਨ ਦੇ ਪਹਿਲੇ ਸੁਨਹੇ ’ਤੇ ਖੂਨਦਾਨ ਕਰਨ ਲਈ ਪਹੁੰਚੇ ਜਾਂਦੇ ਨੇ ਹਸਪਤਾਲਾਂ ’ਚ ‘ਇੰਸਾਂ’

Bathinda News
ਖੂਨਦਾਨ ਮਹਾਂਦਾਨ : ਫੋਨ ਦੇ ਪਹਿਲੇ ਸੁਨਹੇ ’ਤੇ ਖੂਨਦਾਨ ਕਰਨ ਲਈ ਪਹੁੰਚੇ ਜਾਂਦੇ ਨੇ ਹਸਪਤਾਲਾਂ ’ਚ ‘ਇੰਸਾਂ’

ਬਾਂਡੀ (ਅਸ਼ੋਕ ਗਰਗ)। Bathinda News: ਡੇਰਾ ਸੱਚਾ ਸੌਦਾ ਦੇ ਸੱਚੇ ਰੂਹਾਨੀ ਰਹਿਬਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਸਿੱਖਿਆ ’ਤੇ ਚੱਲਦਿਆਂ ਬਲਾਕ ਬਾਂਡੀ ਦੇ ਸੇਵਾਦਾਰ ਮਾਨਵਤਾ ਭਲਾਈ ਕਾਰਜਾਂ ’ਚ ਦਿਨ-ਰਾਤ ਜੁੱਟੇ ਰਹਿੰਦੇ ਹਨ। ਇਨ੍ਹਾਂ 167 ਮਾਨਵਤਾ ਭਲਾਈ ਕਾਰਜਾਂ ’ਚੋਂ ‘ਖੂਨਦਾਨ ਮਹਾਂਦਾਨ’ ਮੁਹਿੰਮ ਤਹਿਤ ਮਰੀਜਾਂ ਲਈ ਖੂਨਦਾਨ ਕਰਕੇ ਅਨੇਕਾਂ ਜਿੰਦਗੀਆਂ ਬਚਾ ਰਹੇ ਹਨ। ਦੇਸਾਂ-ਵਿਦੇਸ਼ਾਂ ’ਚ ‘ਟ੍ਰਿਊ ਬਲੱਡ ਪੰਪ’ ਦੇ ਨਾਂਅ ਨਾਲ ਜਾਣੇ ਜਾਂਦੇ ‘ਇੰਸਾਂ’ ਵੱਖ-ਵੱਖ ਬਿਮਾਰੀਆਂ ਨਾਲ ਜੂਝ ਰਹੇ ਮਰੀਜਾਂ ਲਈ ਕਿਸੇ ਮਸੀਹੇ ਤੋਂ ਘੱਟ ਨਹੀਂ ਹਨ। ਜਿਹੜੇ ਫੋਨ ਦੇ ਪਹਿਲੇ ਸੁਨੇਹੇ ’ਤੇ ਬਿਨ੍ਹਾਂ ਕਿਸੇ ਦੇਰੀ ਹਸਪਤਾਲਾਂ ’ਚ ਪਹੁੰਚ ਜਾਂਦੇ ਹਨ। Bathinda News

ਇਹ ਖਬਰ ਵੀ ਪੜ੍ਹੋ : Delhi AAP Candidates List: ਦਿੱਲੀ ‘ਆਪ’ ਦੀ ਚੌਥੀ ਸੂਚੀ ਜਾਰੀ! ਕੇਜਰੀਵਾਲ ਤੇ ਆਤਿਸ਼ੀ ਇਨ੍ਹਾਂ ਸੀਟਾਂ ਤੋਂ ਲੜਨਗੇ ਚੋ…

ਅਨਜਾਣ ਲੋਕਾਂ ਲਈ ਖੂਨ ਜਾਂ ਸੈਲ ਦਾਨ ਕਰਕੇ ਉਨ੍ਹਾਂ ਦੀ ਬੇਸ਼ਕੀਮਤੀ ਜਾਨ ਬਚਾਅ ਰਹੇ ਹਨ। ਬਠਿੰਡਾ ਜਿਲ੍ਹੇ ’ਚ ਪੈਂਦੇ ਬਲਾਕ ਬਾਂਡੀ ਦੇ ਡੇਰਾ ਸ਼ਰਧਾਲੂ ਪਿਛਲੇ ਇੱਕ ਮਹੀਨੇ ’ਚ ਏਮਜ ਹਸਪਤਾਲ ’ਚ ਦਾਖਲ ਵੱਖ-ਵੱਖ ਬਿਮਾਰੀਆਂ ਤੋਂ ਪੀੜ੍ਹਤ 36 ਮਰੀਜਾਂ ਨੂੰ ਖੂਨਦਾਨ ਕਰਕੇ ਉਨ੍ਹਾਂ ਦੇ ਇਲਾਜ ’ਚ ਮਦਦ ਕਰ ਚੁੱਕੇ ਹਨ। ਇਨ੍ਹਾਂ ਸੇਵਾਦਾਰਾਂ ’ਚ ਜਿਆਦਾਤਰ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਕਮੇਟੀ ਦੇ ਮੈਂਬਰ ਹਨ ਜਿਹੜੇ ਹੋਰ ਵੀ ਮਾਨਵਤਾ ਭਲਾਈ ਕਾਰਜਾਂ ’ਚ ਆਪਣੀ ਜਾਨ ਦੀ ਪ੍ਰਵਾਹ ਨਾ ਕਰਦਿਆਂ ਲੋਕਾਂ ਦੀ ਮਦਦ ਲਈ ਹਰ ਸਮੇਂ ਅੱਗੇ ਰਹਿੰਦੇ ਹਨ। ਬਲਾਕ ਬਾਂਡੀ ਦੇ ਖੂਨਦਾਨ ਸੰਮਤੀ ਦੇ ਜਿੰਮੇਵਾਰ ਬਲਵੀਰ ਰਾਮ ਇੰਸਾਂ ਨੰਦਗੜ੍ਹ ਨੇ ਦੱਸਿਆ। Bathinda News

ਕਿ ਉਨ੍ਹਾਂ ਦੇ ਬਲਾਕ ਦੇ ਸੇਵਾਦਾਰਾਂ ਗੁਰਜੰਟ ਸਿੰਘ ਇੰਸਾਂ ਮਛਾਣਾ, ਬਲਕਰਨ ਸਿੰਘ ਇੰਸਾਂ ਗਹਿਰੀ ਭਾਗੀ, ਸੱਤਪਾਲ ਇੰਸਾਂ ਘੁੱਦਾ, ਜਗਮੀਤ ਇੰਸਾਂ ਘੁੱਦਾ, ਸੁਖਦੀਪ ਲਾਲ ਇੰਸਾਂ ਨੰਦਗੜ੍ਹ, ਗੁਰਪ੍ਰੀਤ ਸਿੰਘ ਇੰਸਾਂ, ਗੁਰਪਿਆਸ ਇੰਸਾਂ, ਜਸਪ੍ਰੀਤ ਸਿੰਘ ਇੰਸਾਂ, ਜਗਦੀਪ ਸਿੰਘ ਇੰਸਾਂ ਤੇ ਹੋਰ ਸੇਵਾਦਾਰਾਂ ਤੋਂ ਇਲਾਵਾ ਉਨ੍ਹਾਂ ਵੱਲੋਂ ਖੁੱਦ ਖੂਨਦਾਨ ਕਰਨ ’ਚ ਸੇਵਾ ਨਿਭਾਈ ਗਈ ਹੈ। ਇਨ੍ਹਾਂ ’ਚੋਂ ਬਲਕਰਨ ਸਿੰਘ ਇੰਸਾਂ ਗਹਿਰੀ ਭਾਗੀ 25 ਵਾਰ ਆਪਣਾ ਖੂਨਦਾਨ ਕਰ ਚੁੱਕੇ ਹਨ। Bathinda News

ਸੇਵਾਦਾਰਾਂ ਵੱਲੋਂ ਕੀਤੀ ਜਾ ਰਹੀ ਖੂਨਦਾਨ ਦੀ ਸੇਵਾ ਦੀ ਜਿੱਥੇ ਇਲਾਕੇ ਦੇ ਲੋਕ ਸ਼ਲਾਘਾ ਕਰ ਰਹੇ ਹਨ ਉਥੇ ਹੀ ਮਰੀਜਾਂ ਦੇ ਵਾਰਸ ਵੀ ਪੂਜਨੀਕ ਗੁਰੂ ਜੀ ਦਾ ਤੇ ਖੂਨਦਾਨੀਆਂ ਦਾ ਲੱਖ-ਲੱਖ ਵਾਰ ਸ਼ੁਕਰਾਣਾ ਕਰ ਰਹੇ ਹਨ। ਖੂਨਦਾਨੀ ਬਲਕਰਨ ਸਿੰਘ ਇੰਸਾਂ, ਸੱਤਪਾਲ ਇੰਸਾਂ ਅਤੇ ਜਸਕਰਨ ਸਿੰਘ ਇੰਸਾਂ ਨੇ ਦੱਸਿਆ ਕਿ ਖੂਨਦਾਨ ਕਰਨ ਦੀ ਮਹਾਨ ਪ੍ਰੇਰਨਾ ਉਨ੍ਹਾਂ ਨੂੰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਕੋਲੋਂ ਮਿਲੀ ਹੈ। ਉਨ੍ਹਾਂ ਆਖਿਆ ਕਿ ਖੂਨ ਜਾਂ ਸੈੱਲ ਦਾਨ ਕਰਕੇ ਲੋਕਾਂ ਦੀ ਜਾਨ ਬਚਾਉਣਾ ਸਭ ਤੋਂ ਵੱਡਾ ਪੁੰਨ ਹੈ। ਇਸ ਲਈ ਉਹ ਲਗਾਤਾਰ ਲੋੜਵੰਦ ਲੋਕਾਂ ਨੂੰ ਆਪਣਾ ਖੂਨ ਦਾਨ ਕਰਦੇ ਰਹਿੰਦੇ ਹਨ।

ਕਰੋਨਾ ਦੌਰਾਨ ਡੇਰਾ ਸ਼ਰਧਾਲੂਆਂ ਨੇ ਵੱਧ-ਚੜ੍ਹ ਕੇ ਮਰੀਜਾਂ ਨੂੰ ਖੂਨਦਾਨ ਕੀਤਾ : ਨਰੇਸ਼ ਪਠਾਣੀਆ | Bathinda News

ਬਠਿੰਡਾ ਦੇ ‘ਫ਼ਸਟ ਏਡ ਫਸਟ’ ਟਰੇਨਰ ਨਰੇਸ਼ ਪਠਾਣੀਆ ਦਾ ਕਹਿਣਾ ਸੀ ਕਿ ਡੇਰਾ ਸੱਚਾ ਸੌਦਾ ਦੇ ਪ੍ਰੇਮੀਆਂ ਨੇ ਕਰੋਨਾ ਦੀ ਮਹਾਂਮਾਰੀ ਦੌਰਾਨ ਵੀ ਵੱਧ-ਚੜ੍ਹ ਕੇ ਖੂਨਦਾਨ ਕੀਤਾ ਸੀ ਤੇ ਇਹ ਲਗਾਤਾਰ ਖੂਨਦਾਨ ਮੁਹਿੰਮ ’ਚ ਆਪਣਾ ਯੋਗਦਾਨ ਪਾ ਰਹੇ ਹਨ। ਇਨ੍ਹਾਂ ਦਾ ਜਜਬਾ ਕਾਫੀ ਸ਼ਲਾਘਯੋਗ ਹੈ ਤੇ ਹਰ ਇੱਕ ਨੂੰ ਹੀ ਅਜਿਹਾ ਜਜਬਾ ਪੈਦਾ ਕਰਕੇ ਖੂਨਦਾਨ ਕਰਨਾ ਚਾਹੀਦਾ ਹੈ।

LEAVE A REPLY

Please enter your comment!
Please enter your name here