Travis Head: ਬ੍ਰਿਸਬੇਨ ਟੈਸਟ, ਭਾਰਤ ਲਈ ਫਿਰ ਮੁਸੀਬਤ ਬਣੇ ਟ੍ਰੈਵਿਸ ਹੈੱਡ, ਟੀ ਬ੍ਰੇਕ ਤੱਕ ਅਸਟਰੇਲੀਆ ਚੰਗੀ ਸਥਿਤੀ ’ਚ

Travis Head
Travis Head: ਬ੍ਰਿਸਬੇਨ ਟੈਸਟ, ਭਾਰਤ ਲਈ ਫਿਰ ਮੁਸੀਬਤ ਬਣੇ ਟ੍ਰੈਵਿਸ ਹੈੱਡ, ਟੀ ਬ੍ਰੇਕ ਤੱਕ ਅਸਟਰੇਲੀਆ ਚੰਗੀ ਸਥਿਤੀ ’ਚ

Travis Head ਸੈਂਕੜਾ ਬਣਾ ਕੇ ਕ੍ਰੀਜ ’ਤੇ ਨਾਬਾਦ | Travis Head

  • ਸਟੀਵ ਸਮਿਥ ਅਰਧਸੈਂਕੜਾ ਬਣਾ ਕੇ ਕ੍ਰੀਜ ’ਤੇ ਨਾਬਾਦ, ਅਸਟਰੇਲੀਆ ਮਜ਼ਬੂਤ

ਸਪੋਰਟਸ ਡੈਸਕ। Travis Head: ਭਾਰਤ ਤੇ ਅਸਟਰੇਲੀਆ ਵਿਚਕਾਰ ਚੱਲ ਰਹੀ ਬਾਰਡਰ-ਗਾਵਸਕਰ ਟਰਾਫੀ ਦਾ ਤੀਜਾ ਟੈਸਟ ਬ੍ਰਿਸਬੇਨ ਦੇ ਗਾਬਾ ਸਟੇਡੀਅਮ ’ਚ ਖੇਡਿਆ ਜਾ ਰਿਹਾ ਹੈ। ਐਤਵਾਰ ਨੂੰ ਮੁਕਾਬਲੇ ਦਾ ਦੂਜਾ ਦਿਨ ਹੈ। ਟੀ-ਬ੍ਰੇਕ ਤੋਂ ਬਾਅਦ ਅਸਟਰੇਲੀਆਈ ਟੀਮ ਨੇ ਪਹਿਲੀ ਪਾਰੀ ’ਚ 3 ਵਿਕਟਾਂ ’ਤੇ 234 ਦੌੜਾਂ ਬਣਾ ਲਈਆਂ ਹਨ। ਸਟੀਵ ਸਮਿਥ ਤੇ ਟਰੈਵਿਸ ਹੈੱਡ ਨਾਬਾਦ ਹਨ। ਦੋਵਾਂ ਵਿਚਕਾਰ ਸੈਂਕੜੇ ਵਾਲੀ ਸਾਂਝੇਦਾਰੀ ਹੋ ਚੁੱਕੀ ਹੈ। ਟਰੈਵਿਸ ਹੈੱਡ ਨੇ ਆਪਣਾ ਸੈਂਕੜਾ ਪੂਰਾ ਕਰ ਲਿਆ ਹੈ।

ਇਹ ਖਬਰ ਵੀ ਪੜ੍ਹੋ : One Nation One Election: ‘ਇੱਕ ਦੇਸ਼ ਇੱਕ ਚੋਣ’ ਦੇਸ਼ ਦੇ ਹਿੱਤ ਵਿੱਚ

ਉਨ੍ਹਾਂ ਨੇ ਲਗਾਤਾਰ ਦੂਜੇ ਮੈਚ ’ਚ ਸੈਂਕੜਾ ਜੜਿਆ ਹੈ। ਸਟੀਵ ਸਮਿਥ ਨੇ ਫਿਫਟੀ ਪੂਰੀ ਕਰ ਲਈ ਹੈ। ਮਾਰਨਸ ਲੈਬੁਸ਼ਗਨ (12 ਦੌੜਾਂ) ਨੂੰ ਨਿਤੀਸ਼ ਕੁਮਾਰ ਰੈੱਡੀ ਨੇ ਵਿਰਾਟ ਕੋਹਲੀ ਦੇ ਹੱਥੋਂ ਕੈਚ ਕਰਵਾਇਆ। ਨਿਤੀਸ਼ ਨੇ ਲਗਾਤਾਰ ਦੂਜੇ ਮੈਚ ’ਚ ਲੈਬੁਸ਼ੇਨ ਨੂੰ ਆਊਟ ਕੀਤਾ। ਜਸਪ੍ਰੀਤ ਬੁਮਰਾਹ ਨੇ ਨਾਥਨ ਮੈਕਸਵੀਨੀ (9 ਦੌੜਾਂ) ਤੇ ਉਸਮਾਨ ਖਵਾਜਾ (21 ਦੌੜਾਂ) ਨੂੰ ਪਵੇਲੀਅਨ ਭੇਜਿਆ। ਸਵੇਰੇ ਅਸਟਰੇਲੀਆ ਨੇ 28/0 ਦੇ ਸਕੋਰ ਨਾਲ ਖੇਡਣਾ ਸ਼ੁਰੂ ਕੀਤਾ। ਪਹਿਲੇ ਦਿਨ ਮੀਂਹ ਕਾਰਨ 90 ਓਵਰਾਂ ’ਚੋਂ ਸਿਰਫ਼ 13.2 ਓਵਰ ਹੀ ਸੁੱਟੇ ਜਾ ਸਕੇ। ਟੀਮ ਇੰਡੀਆ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ।

ਦੋਵਾਂ ਟੀਮਾਂ ਦੀ ਪਲੇਇੰਗ-11 | Travis Head

ਭਾਰਤ : ਰੋਹਿਤ ਸ਼ਰਮਾ (ਕਪਤਾਨ), ਯਸ਼ਸਵੀ ਜਾਇਸਵਾਲ, ਕੇਐਲ ਰਾਹੁਲ, ਸ਼ੁਭਮਨ ਗਿੱਲ, ਵਿਰਾਟ ਕੋਹਲੀ, ਰਿਸ਼ਭ ਪੰਤ (ਵਿਕਟਕੀਪਰ), ਰਵਿੰਦਰ ਜਡੇਜਾ, ਨਿਤੀਸ਼ ਰੈੱਡੀ, ਆਕਾਸ਼ ਦੀਪ, ਜਸਪ੍ਰੀਤ ਬੁਮਰਾਹ (ਉਪਕਪਤਾਨ) ਤੇ ਮੁਹੰਮਦ ਸਿਰਾਜ।

ਅਸਟਰੇਲੀਆ : ਪੈਟ ਕਮਿੰਸ (ਕਪਤਾਨ), ਉਸਮਾਨ ਖਵਾਜਾ, ਨਾਥਨ ਮੈਕਸਵੀਨੀ, ਮਾਰਨਸ ਲੈਬੁਸ਼ਗਨ, ਸਟੀਵ ਸਮਿਥ, ਟਰੈਵਿਸ ਹੈੱਡ, ਮਿਸ਼ੇਲ ਮਾਰਸ਼, ਅਲੈਕਸ ਕੈਰੀ (ਵਿਕਟਕੀਪਰ), ਮਿਸ਼ੇਲ ਸਟਾਰਕ, ਨਾਥਨ ਲਿਓਨ, ਜੋਸ਼ ਹੇਜ਼ਲਵੁੱਡ।

LEAVE A REPLY

Please enter your comment!
Please enter your name here