Syria News: ਸੀਰੀਆ ’ਚ ਹੋਇਆ ਤਖਤਪਲਟ ਵਿਸ਼ਵ ਮਹਾਂਸ਼ਕਤੀਆਂ ਦਰਮਿਆਨ ਚੱਲ ਰਹੇ ਟਕਰਾਅ ਨੂੰ ਤੇਜ਼ ਕਰ ਸਕਦਾ ਹੈ ਚਰਚਾ ਹੈ ਕਿ ਤੁਰਕੀ ਦੇ ਰਾਸ਼ਟਰਪਤੀ ਤਈਪ ਐਰਦੋਗਾਨ, ਜੋ ਕਦੇ ਰੂਸ ਦੇ ਤਕੜੇ ਮਿੱਤਰ ਮੰਨੇ ਜਾਂਦੇ ਸਨ, ਨੇ ਸੀਰੀਆ ’ਚ ਬਾਗੀਆਂ ਦੀ ਮੱਦਦ ਕਰਕੇ ਰੂਸ ਦੀ ਹਮਾਇਤ ਨਾਲ ਬਸ਼ਰ ਅਲ ਅਸਦ ਸਰਕਾਰ ਦਾ ਤਖਤਾ ਪਲਟ ਕਰਵਾਇਆ ਹੈ ਅੰਤਰਰਾਸ਼ਟਰੀ ਮਾਮਲਿਆਂ ਦੇ ਮਾਹਿਰਾਂ ਦਾ ਕਹਿਣਾ ਹੈ ਕਿ ਪੁਤਿਨ ਐਰਦੋਗਾਨ ਨੂੰ ਸਮਝਣ ’ਚ ਗਲਤੀ ਖਾ ਗਏ ਹਨ ਅਸਲ ’ਚ ਐਰਦੋਗਾਨ ਨੇ ਮਹਾਂਸ਼ਕਤੀਆਂ ਤੋਂ ਕੁਝ ਨਾ ਕੁਝ ਵਸੂਲਣ ਲਈ ਕਈ ਵਾਰ ਯੂਟਰਨ ਕੀਤੇ ਹਨ ਅਸਲ ’ਚ ਐਰਦੋਗਾਨ ਆਪਣੇ-ਆਪ ਨੂੰ ਇੱਕ ਮਜ਼ਬੂਤ ਕੌਮਾਂਤਰੀ ਅੰਤਰਰਾਸ਼ਟਰੀ ਆਗੂ ਦੇ ਰੂਪ ’ਚ ਪੇਸ਼ ਕਰਨ ਦੀ ਮੁਹਿੰਮ ਚਲਾ ਰਹੇ ਹਨ। Syria News
ਇਹ ਖਬਰ ਵੀ ਪੜ੍ਹੋ : Kisan Andolan: ਕਿਸਾਨ ਅੰਦੋਲਨ ਦੌਰਾਨ ਅੱਜ ਕੀ-ਕੀ ਵਾਪਰਿਆ, ਜਾਣੋ
ਕਦੇ ਉਹ ਕਸ਼ਮੀਰ ਸਬੰਧੀ ਬਿਆਨ ਦਿੰਦੇ ਹਨ ਤੇ ਕਦੇ ਰੂਸ-ਯੂਕਰੇਨ ਜੰਗ ਰੋਕਣ ਲਈ ਵਿਚੋਲੇ ਦੀ ਭੂਮਿਕਾ ਨਿਭਾਉਣ ਲਈ ਸਰਗਰਮ ਹੁੰਦੇ ਹਨ ਐਰਦੋਗਾਨ ਨੂੰ ਜਦੋਂ ਅਮਰੀਕਾ ਵੱਲੋਂ ਭਾਅ ਨਾ ਮਿਲਿਆ ਤਾਂ ਉਹ ਰੂਸ ਦੇ ਦੌਰੇ ’ਤੇ ਆ ਗਏ ਰੂਸੀ ਰਾਸ਼ਟਰਪਤੀ ਦੀ ਕਾਰਜਸ਼ੈਲੀ ਇੱਕ ਵੱਖਰੀ ਕਿਸਮ ਦੀ ਹੈ ਜੋ ਆਪਣੇ ਦੋਸਤਾਂ ਨਾਲ ਰਹਿੰਦੇ ਵੀ ਹਨ ਤੇ ਉਹਨਾਂ ਦੇ ਵਿਹਾਰ ’ਤੇ ਨਜ਼ਰ ਵੀ ਰੱਖਦੇ ਹਨ ਉਂਜ ਗੰਭੀਰ ਮੁੱਦਾ ਹੈ ਕਿ ਆਖ਼ਰ ਐਰਦੋਗਾਨ ਨੇ ਰੂਸ ਨੂੰ ਨਰਾਜ਼ ਕਰਨ ਤੋਂ ਪਹਿਲਾਂ ਕਿਸ ’ਤੇ ਟੇਕ ਰੱਖੀ ਹੈ ਐਰਦੋਗਾਨ ਦੀ ਹੁਸ਼ਿਆਰੀ ਰੂਸ ਨੂੰ ਉਕਸਾਵੇਗੀ, ਜਿਸ ਨਾਲ ਰੂਸ ਤੇ ਅਮਰੀਕਾ ਦੇ ਰਿਸ਼ਤੇ ਪ੍ਰਭਾਵਿਤ ਹੋਣਗੇ ਐਰਦੋਗਾਨ ਨੇ ਸੀਰੀਆ ’ਚ ਆਪਣੀ ਹੁਸ਼ਿਆਰੀ ਦਾ ਸਬੂਤ ਦਿੱਤਾ ਹੈ ਪਰ ਮਾਮਲਾ ਸੁਲਝਣ ਦੀ ਬਜਾਇ ਵਿਗੜਨ ਦੇ ਹੀ ਆਸਾਰ ਵਧੇਰੇ ਹਨ। Syria News