ਲੁੱਟਮਾਰ ਤੇ ਡਕੈਤੀ ਕਰਨ ਵਾਲੇ ਗਿਰੋਹ ਦੇ ਪੰਜ ਮੈਂਬਰ ਕਾਬੂ
ਸੱਚ ਕਹੂੰ ਨਿਊਜ਼, ਤਰਨਤਾਰਨ: ਤਰਨਤਾਰਨ ਪੁਲਿਸ ਨੇ ਲੁੱਟਮਾਰ ਤੇ ਡਕੈਤੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕਰਦੇ ਹੋਏ ਪੰਜ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਤੋਂ ਕੀਮਤੀ ਸਮਾਨ ਤੇ ਪਿਸਤੌਲ ਵੀ ਬਰਾਮਦ ਕੀਤੇ ਗਏ। ਐੱਸਐੱਸਪੀ ਦਰਸ਼ਨ ਸਿੰਘ ਮਾਨ ਨੇ ਦੱਸਿਆ ਕਿ ਜ਼ਿਲ੍ਹਾ ਤਰਨਤਾਰਨ ਵਿੱਚ ਨਸ਼ਿਆਂ ਤੇ ਹੋਰ ਸਮਾਨ ਵਿਰੋਧੀ ਅਨਸਰਾਂ ਖਿਲਾਫ਼ ਵਿਸ਼ੇਸ਼ ਮੁਹਿੰਮ ਚਲਾਈ ਗਈ। ਉਨ੍ਹਾਂ ਦੱਸਿਆ ਕਿ ਪੁਲਿਸ ਨੂੰ ਖੁਫ਼ੀਆ ਸੂਚਨਾ ਮਿਲੀ ਸੀ ਕਿ ਉਕਤ ਸਾਰੇ ਨੌਜਵਾਨ ਪਿੰਡ ਪੰਜਵੜ ਦੇ ਪੁਰਾਣੇ ਪਟਵਾਰਖਾਨੇ ਦੀ ਇਮਾਰਤ ਵਿੱਚ ਡਾਕੇ ਦੀ ਸਾਜਿਸ਼ ਰਚ ਰਹੇ ਹਨ।
ਐੱਸਐੱਚਓ ਹਰਚੰਦ ਸਿੰਘ ਨੇ ਤੁਰੰਤ ਕਾਰਵਾਈ ਕਰਦੇ ਹੋਏ ਛਾਪੇਮਾਰੀ ਕੀਤੀ ਤਾਂ ਉਕਤ ਗੈਂਗ ਦੇ ਮੈਂਬਰਾਂ ਨੇ ਪੁਲਿਸ ਪਾਰਟੀ ਨੂੰ ਮਾਰਨ ਦੀ ਨੀਅਤ ਨਾਲ ਫਾਇਰੰਗ ਕੀਤੀ ਅਤੇ ਮੌਕੇ ਤੋਂ ਭੱਜਣ ਦੀ ਕੋਸ਼ਿਸ਼ ਕੀਤੀ। ਪੁਲਿਸ ਨੇ ਘੇਰਾਬੰਦੀ ਕਰਕੇ ਗਿਰੋਹ ਦੇ ਪੰਜ ਜਣਿਆਂ ਨੂੰ ਗ੍ਰਿਫ਼ਤਾਰ ਕਰ ਲਿਆ, ਜਿਨ੍ਹਾਂ ਤੋਂ ਭਾਰੀ ਮਾਤਰਾ ਵਿੱਚ ਸਮਾਨ ਬਰਾਮਦ ਹੋਇਆ ਹੈ। ਐੱਸਐੱਸਪੀ ਨੇ ਦੱਸਿਆ ਕਿ ਉਕਤ ਸਾਰੇ ਨੌਜਵਾਨ ਇਲਾਕੇ ਵਿੱਚ ਲੁੱਟਮਾਰ ਤੇ ਡਕੈਤੀ ਵਰਗੀਆਂ ਘਟਨਾਵਾਂ ਨੂੰ ਅਜ਼ਾਮ ਦਿੰਦੇ ਸਨ।
ਇਹ ਵਿਅਕਤੀ ਕੀਤੇ ਹਨ ਗ੍ਰਿਫ਼ਤਾਰ
ਪੁਲਿਸ ਨੇ ਬਿਕਰਮ ਸਿੰਘ ਪੁੱਤਰ ਸੁਖਦੇਵ ਸਿੰਘ, ਗੁਰਲਾਲ ਸਿੰਘ ਪੁੱਤਰ ਸਤਨਾਮ ਸਿੰਘ ਦੋਵੇਂ ਨਿਵਾਸੀ ਮਹਿਮੂਦਪੁਰ, ਹਰਚੰਦ ਸਿੰਘ ਪੁੱਤਰ ਗੁਰਦਿਆਲ ਸਿੰਘ ਨਿਵਾਸੀ ਚੀਮਾ, ਗੁਰਪ੍ਰੀਤ ਸਿੰਘ ਪੁੱਤਰ ਮਲੂਕ ਸਿੰਘ ਨਿਵਾਸੀ ਬਾਲਿਆਂਵਾਲਾ ਤੇਗੁਰਦੇਵ ਸਿੰਘ ਪੁੱਤਰ ਚਰਨਜੀਤ ਸਿੰਘ ਨਿਵਾਸੀ ਭੂਰਾ ਕੋਹਣਾ ਨੂੰ ਗ੍ਰਿਫ਼ਤਾਰ ਹੈ।
ਮੁਲਾਜ਼ਮਾਂ ਕੋਲੋਂ ਕੀਮਤੀ ਸਮਾਨ ਤੇ ਅਸਲ੍ਹਾ ਬਰਾਮਦ
ਪੁਲਿਸ ਨੇ ਮੁਲਜ਼ਮਾਂ ਕੋਲੋਂ ਇੱਕ ਰਾਈਫ਼ਲ ਡਬਲ ਬੈਰਲ 12 ਬੋਰ, ਛੇ ਕਾਰਤੂਸ 12 ਬੋਰ, ਦੋ ਖੋਲ 12 ਬੋਰ, ਇੱਕ ਪਿਸਤੌਲ .315 ਬੋਰ, ਤਿੰਨ ਰੌਂਦ .315 ਬੋਰ, ਦੋ ਤੇਜਧਾਰ ਦਾਤਰ, ਇੱਕ ਕਿਰਚ, ਇੱਕ ਬਲੈਰੋ ਗੱਡੀ ਜਿਸ ਦਾ ਨੰਬਰ ਪੀਬੀ05 ਕਿਊਟੀ 4393, ਦੋ ਸਪਲੈਂਡਰ ਮੋਟਰ ਸਾਈਕਲ, 13 ਹਜ਼ਾਰ ਰੁਪਏ ਦੀ ਨਗਦੀ, 428 ਵਿਦੇਸ਼ੀ ਡਾਲਰ, ਦੋ ਵਾਚ, 2 ਮੋਬਾਇਲ, ਇੱਕ ਜੋੜਾ ਸੋਨੇ ਦੀਆਂ ਵਾਲੀਆਂ ਬਰਾਮਦ ਕੀਤੀਆਂ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।