Dausa Latest News: ਰਾਜਸਥਾਨ ਦੇ ਦੌਸਾ ’ਚ ਇੱਕ ਖੁੱਲ੍ਹੇ ਪਏ ਬੋਰਵੈੱਲ ’ਚ ਪੰਜ ਸਾਲ ਦਾ ਬੱਚਾ ਡਿੱਗ ਗਿਆ ਹੈ ਤੇ ਉਸ ਨੂੰ ਬਚਾਉਣ ਲਈ ਪ੍ਰਸ਼ਾਸਨ ਤੇ ਲੋਕ ਜੁਟੇ ਹੋਏ ਹਨ ਬੋਰਵੈੱਲ ’ਚ ਡਿੱਗਣ ਦੀਆਂ ਘਟਨਾਵਾਂ ਬੜੀਆਂ ਸੰਵੇਦਨਸ਼ੀਲ ਹਨ ਬੱਚੇ ਅਣਜਾਣ ਹੁੰਦੇ ਹਨ ਤੇ ਉਹ ਖੇਡਦੇ-ਖੇਡਦੇ ਜਾ ਡਿੱਗਦੇ ਹਨ ਬੋਰਵੈੱਲ ਖੁੱਲ੍ਹੇ ਰੱਖਣ ਦੀ ਲਾਪਰਵਾਹੀ ਦਾ ਖਾਮਿਆਜਾ ਉਨ੍ਹਾਂ ਬੱਚਿਆਂ ਨੂੰ ਭੁਗਤਣਾ ਪੈ ਰਿਹਾ ਹੈ ਜਿਨ੍ਹਾਂ ਨੂੂੰ ਪਤਾ ਹੀ ਨਹੀਂ ਕਿ ਬੋਰਵੈੱਲ ਹੁੰਦਾ ਕੀ ਹੈ ਪਰ ਪ੍ਰਸ਼ਾਸਨਿਕ ਅਧਿਕਾਰੀ ਜੋ ਬੋਰਵੈੱਲ ਬਾਰੇ ਸਭ ਕੁਝ ਜਾਣਦੇ ਹਨ ਤੇ ਜਿਨ੍ਹਾਂ ਦੀ ਡਿਊਟੀ ਹੀ ਬੋਰਵੈੱਲ ਬੰਦ ਕਰਵਾਉਣਾ ਹੁੰਦੀ ਹੈ ਉਹ ਲਾਪਰਵਾਹੀ ਵਾਲਾ ਰਵੱਈਆ ਨਹੀਂ ਬਦਲਦੇ ਹੈਰਾਨੀ ਦੀ ਗੱਲ ਹੈ ਕਿ ਸਿਰਫ 250 ਰੁਪਏ ਦਾ ਢੱਕਣ ਫਿੱਟ ਕਰਨ ਨਾਲ ਅਨਮੋਲ ਜ਼ਿੰਦਗੀਆਂ ਬਚ ਸਕਦੀਆਂ ਹਨ।
ਇਹ ਖਬਰ ਵੀ ਪੜ੍ਹੋ : ਪੰਜਾਬ ਪੁਲਿਸ ਦੀ ਵੱਡੀ ਕਾਰਵਾਈ, 35 ਕਰੋੜ ਦੀ ਹੈਰੋਇਨ ਸਮੇਤ ਤਸਕਰ ਗ੍ਰਿਫਤਾਰ
ਪਰ ਅਜਿਹਾ ਹੁੰਦਾ ਨਹੀਂ ਤੇ ਹਰ ਮਹੀਨੇ ਕਿਤੇ ਨਾ ਕਿਤੇ ਅਜਿਹੀ ਘਟਨਾ ਵਾਪਰ ਜਾਂਦੀ ਹੈ ਕੁਰੂਕੁਸ਼ੇਤਰ ਦੇ ਪ੍ਰਿੰਸ ਤੇ ਸੰਗਰੂਰ ਦੇ ਫਤਿਹਵੀਰ ਸਿੰਘ ਦੇ ਬੋਰਵੈੱਲ ’ਚ ਡਿੱਗਣ ਤੋਂ ਬਾਅਦ ਬੋਰਵੈੱਲ ਬੰਦ ਕਰਨ ਲਈ ਪ੍ਰਸ਼ਾਸਨ ਨੇ ਬਹੁਤ ਸਰਗਰਮੀ ਵਿਖਾਈ ਸੀ ਅਫਸਰ ਖੇਤਾਂ ’ਚ ਗੇੜੇ ਮਾਰਦੇ ਵੇਖੇ ਗਏ ਸਨ ਪਰ ਇਹ ਅਸਰ ਕਿਸੇ ਮੰਦਭਾਗੀ ਘਟਨਾ ਦੇ ਚਰਚਾ ’ਚ ਆਉਣ ਤੋਂ ਬਾਅਦ ਕੁਝ ਦਿਨਾਂ ਤੱਕ ਹੀ ਰਹਿੰਦਾ ਹੈ ਮਗਰੋਂ ਗੱਲ ਆਈ-ਗਈ ਹੋ ਜਾਂਦੀ ਹੈ ਕਾਨੂੰਨ ਲਾਗੂ ਕਰਨ ਦੀ ਢਿੱਲ-ਮੱਠ ਕਈ ਜਾਨਾਂ ਲੈ ਜਾਂਦੀ ਹੈ ਇਹਨਾਂ ਹਾਦਸਿਆਂ ਨੂੰ ਰੋਕਣ ਲਈ ਅਧਿਕਾਰੀ ਕਾਨੂੰਨ ਸਖਤੀ ਨਾਲ ਲਾਗੂ ਕਰਨ ਸਰਕਾਰਾਂ ਨੂੰ ਇਸ ਸਬੰਧੀ ਠੋਸ ਨੀਤੀ ਬਣਾਉਣੀ ਚਾਹੀਦੀ ਹੈ ਪੰਚਾਇਤਾਂ ਵੀ ਇਸ ਦਿਸ਼ਾ ’ਚ ਵਧੀਆ ਭੂਮਿਕਾ ਨਿਭਾ ਸਕਦੀਆਂ ਹਨ। Dausa Latest News