ਡਾ. ਗੁਲਸ਼ਨ ਮਹਾਜਨ (ਸੇਵਾਮੁਕਤ) ਨੂੰ ਗੋਲਡ ਮੈਡਲਤੇ ਡਾ. ਸਿਮਰਜੀਤ ਕੌਰ ਨੂੰ ਮਿਲਿਆ ਫੈਲੋ ਐਵਾਰਡ | Punjab News
Punjab News: ਲੁਧਿਆਣਾ (ਜਸਵੀਰ ਸਿੰਘ ਗਹਿਲ)। ਪੀਏਯੂ ਦੇ ਖੇਤੀ ਵਿਗਿਆਨ ਵਿਭਾਗ ਦੇ ਦੋ ਖੇਤੀ ਵਿਗਿਆਨੀਆਂ ਤੇ ਇੱਕ ਵਿਦਿਆਰਥੀ ਨੇ ਬਨਾਰਸ ਹਿੰਦੂ ਯੂਨੀਵਰਸਿਟੀ (ਬੀਐਚਯੂ) ਵਾਰਾਣਸੀ ’ਚ ਆਈਐਸਡਬਲਯੂਐਸ ਦੁਵੱਲੀ ਕਾਨਫਰੰਸ ‘ਗਲੋਬਲ ਫੂਡ ਸੁਰੱਖਿਆ ਲਈ ਜਲਵਾਯੂ-ਸਮਾਰਟ ਬੂਟੀ ਪ੍ਰਬੰਧਨ’ ’ਚ ਯੂਨੀਵਰਸਿਟੀ ਦਾ ਨਾਂਅ ਰੌਸ਼ਨ ਕੀਤਾ ਹੈ। ਇਸ ਦੌਰਾਨ ਡਾ. ਗੁਲਸ਼ਨ ਮਹਾਜਨ (ਸੇਵਾਮੁਕਤ) ਨੂੰ ਆਈਐਸਡਬਲਯੂਐੱਸ ਗੋਲਡ ਮੈਡਲ- 2023 ਨਾਲ ਤੇ ਡਾ. ਸਿਮਰਜੀਤ ਕੌਰ ਨੂੰ ਆਈਐਸਡਬਲਯੂਐੱਸ ਫੈਲੋ ਅਵਾਰਡ- 2023 ਨਾਲ ਸਨਮਾਨਿਤ ਕੀਤਾ ਗਿਆ ਹੈ। ਇੱਕ ਪੀਐਚਡੀ ਵਿਦਵਾਨ ਪੰਕਜ ਭਾਸਕਰ ਰਾਓ ਘੋਡਕੇ ਨੇ ‘ਵਿਦਿਆਰਥੀ ਯਾਤਰਾ ਗ੍ਰਾਂਟ ਐਵਾਰਡ’ ਹਾਸਲ ਕੀਤਾ ਹੈ। ਪੀਏਯੂ ਦੇ ਉਪ ਕੁਲਪਤੀ ਸਤਿਬੀਰ ਸਿੰਘ ਗੋਸਲ, ਡਾ. ਅਜਮੇਰ ਸਿੰਘ ਢੱਟ, ਡਾ. ਮਾਨਵ ਇੰਦਰ ਸਿੰਘ ਗਿੱਲ ਤੇ ਡਾ. ਹਰੀ ਰਾਮ ਨੇ ਸਾਰੇ ਪੁਰਸਕਾਰ ਜੇਤੂਆਂ ਨੂੰ ਉਨ੍ਹਾਂ ਦੇ ਸ਼ਾਨਦਾਰ ਕੰਮਾਂ ਨਾਲ ਯੂਨੀਵਰਸਿਟੀ ਨੂੰ ਮਾਨਤਾ ਦਿਵਾਉਣ ਲਈ ਵਧਾਈ ਦਿੱਤੀ। Ludhiana News
ਇਹ ਖਬਰ ਵੀ ਪੜ੍ਹੋ : Punjab Winter School Holiday: ਪੰਜਾਬ ਦੇ ਸਕੂਲਾਂ ’ਚ ਇਸ ਦਿਨ ਤੋਂ ਹੋਣਗੀਆਂ ਛੁੱਟੀਆਂ, ਆਦੇਸ਼ ਜਾਰੀ