ਐਂਬੂਲੈਂਸ ਵੀ ਨਹੀਂ ਕਰਵਾਈ ਮੁਹੱਈਆ
ਫਰੀਦਾਬਾਦ: ਹਰਿਆਣਾ ਵਿੱਚ ਰਾਜ ਸਰਕਾਰ ਬੇਸ਼ੱਕ ਬਿਹਤਰ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਦੇ ਦਾਅਵੇ ਕਰ ਰਹੀ ਹੈ, ਪਰ ਸਰਕਾਰੀ ਨੁਮਾਇੰਦੇ ਇਨ੍ਹਾਂ ਦਾਅਵਿਆਂ ਨੂੰ ਪਲੀਤ ਕਰ ਰਹੇ ਹਨ। ਦਿੱਲੀ ਨਾਲ ਲੱਗਦੇ ਫਰੀਦਾਬਾਦ ‘ਚ ਸਿਵਲ ਹਸਪਤਾਲ ਬਾਦਸ਼ਾਹ ਖਾਨ ਦੇ ਡਾਕਟਰਾਂ ਦਾ ਸ਼ਰਮਨਾਕ ਚਿਹਰਾ ਸਾਹਮਣੇ ਆਇਆ ਹੈ, ਜਿੱਥੇ ਡਾਕਟਰਾਂ ਨੇ ਇੱਕ ਬਿਮਾਰ ਬੱਚੀ ਦੇ ਇਲਾਜ ਵਿੱਚ ਲਾਪਰਵਾਹੀ ਵਰਤੀ ਜਿਸ ਕਾਰਨ ਉਸ ਦੀ ਮੌਤ ਹੋ ਗਈ, ਉੱਥੇ ਪਰਿਵਾਰ ਨੂੰ ਮ੍ਰਿਤਕ ਬੱਚੀ ਦੀ ਲਾਸ਼ ਨੂੰ ਘਰ ਤੱਕ ਲਿਜਾਣ ਲਈ ਐਂਬੂਲੈਂਸ ਤੱਕ ਮੁਹੱਈਆ ਨਹੀਂ ਕਰਵਾਈ, ਜਿਸ ਕਾਰਨ ਪਰਿਵਾਰ ਲਾਸ਼ ਨੂੰ ਮੋਢੇ ‘ਤੇ ਰੱਖ ਕੇ ਘਰ ਲੈ ਕੇ ਗਏ।
ਦੋਹਤੀ ਦੀ ਲਾਸ਼ ਮੋਢੇ ‘ਤੇ ਰੱਖ ਕੇ ਘਰ ਲੈ ਕੇ ਗਿਆ ਬੇਵੱਸ ਨਾਨਾ
ਮ੍ਰਿਤਕ ਲੱਛਮੀ ਦੇ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਬੱਚੀ ਨੂੰ ਬੁਖ਼ਾਰ ਸੀ, ਜਿਸ ਨੂੰ ਉਹ ਪਹਿਲਾਂ ਦੋ ਨਿੱਜੀ ਹਸਪਤਾਲਾਂ ‘ਚ ਲੈ ਕੇ ਗÂੈ, ਪਰ ਰੁਪਇਆਂ ਦੀ ਘਾਟ ਕਾਰਨ ਉਨ੍ਹਾਂ ਨੇ ਕੋਈ ਇਲਾਜ ਨਹੀਂ ਕੀਤਾ। ਸ਼ੁੱਕਰਵਾਰ ਸਵੇਰੇ ਬੱਚੀ ਨੂੰ ਫਰੀਦਾਬਾਦ ਦੇ ਸਿਵਲ ਹਸਪਤਾਲ ਬਾਦਸ਼ਾਹ ਖਾਨ ਵਿੱਚ ਲੈ ਕੇ ਪਹੁੰਚੇ ਸਨ। ਇੱਥੇ ਡਾਕਟਰਾਂ ਨੇ ਬੱਚੀ ਦਾ ਕੋਈ ਇਲਾਜ ਨਹੀਂ ਕੀਤਾ। ਇਸ ਲਾਪਰਵਾਹੀ ਕਾਰਨ ਬੱਚੀ ਦੀ ਮੌਤ ਹੋ ਗਈ। ਆਰਥਿਕ ਤੰਗੀ ਝੱਲ ਰਹੇ ਪਰਿਵਾਰ ਨੂੰ ਡਾਕਟਰਾਂ ਨੇ ਲਾਸ਼ ਨੂੰ ਘਰ ਲਿਜਾਣ ਲਈ ਕੋਈ ਐਂਬੂਲੈਂਸ ਨਹੀਂ ਦਿੱਤੀ। ਬਾਅਦ ਵਿੱਚ ਨਾਨਾ ਆਪਣੀ 9 ਸਾਲਾ ਮਾਸੂਮ ਦੋਹਤੀ ਦੀ ਲਾਸ਼ ਨੂੰ ਮੋਢੇ ‘ਤੇ ਰੱਖ ਕੇ ਘਰ ਲਿਜਾਂਦੇ ਵਿਖਾਈ ਦਿੱਤੇ।
ਭਾਵੇਂ ਕੁਝ ਲੋਕਾਂ ਨੇ ਹਸਪਤਾਲ ਦੇ ਸੀਐੱਮਓ, ਪੀਐੱਮਓ ਅਤੇ ਐਂਬੂਲੈਂਸ ਵਾਲਿਆਂ ਨੂੰ ਵੀ ਫੋਨ ਕੀਤਾ, ਪਰ ਕਿਸੇ ਨੇ ਵੀ ਕੋਈ ਸਹਿਯੋਗ ਨਹੀਂ ਕੀਤਾ।
ਇਸ ਸਬੰਧੀ ਜਦੋਂ ਸੀਐੱਮਓ ਗੁਲਸ਼ਨ ਅਰੋੜਾ ਨਾਲ ਸੰਪਰਕ ਕਰਨ ਦਾ ਯਤਨ ਕੀਤਾ ਤਾਂ ਉਨ੍ਹਾਂ ਨੇ ਫੋਨ ਨਹੀਂ ਚੁੱਕਿਆ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।