World AIDS Day 2024 | ਵਿਸ਼ਵ ਏਡਜ਼ ਦਿਵਸ ’ਤੇ ਵਿਸ਼ੇਸ਼
World AIDS Day 2024: ਮਨੁੱਖ ਸਮਾਜ ਵਿੱਚ ਰਹਿੰਦਾ ਹੋਇਆ ਅਨੇਕਾਂ ਸਮੱਸਿਆਵਾਂ ਦਾ ਸਾਹਮਣਾ ਕਰਦਾ ਆਇਆ ਹੈ ਤੇ ਇਨ੍ਹਾਂ ਸਮੱਸਿਆਵਾਂ ਤੋਂ ਨਿਜਾਤ ਪਾਉਣ ਲਈ ਸਮੇਂ-ਸਮੇਂ ਸਿਰ ਯਤਨਸ਼ੀਲ ਰਹਿੰਦਾ ਹੈ। ਭਾਵੇਂ ਸਾਡੇ ਸਮਾਜ ਵਿੱਚ ਇਹ ਧਾਰਨਾ ਪਾਈ ਜਾਂਦੀ ਹੈ ਕਿ ਕੁਦਰਤ ਵੱਲੋਂ ਮਨੁੱਖ ਨੂੰ ਰੋਗ ਲੱਗ ਜਾਂਦੇ ਹਨ ਪਰ ਗੰਭੀਰ ਅਧਿਐਨ ਕੀਤਾ ਜਾਵੇ ਤਾਂ ਸਪੱਸ਼ਟ ਹੁੰਦਾ ਹੈ ਕਿ ਮਨੁੱਖ ਨੇ ਬਹੁਤ ਸਾਰੀਆਂ ਅਲਾਮਤਾਂ ਲਗਭਗ ਆਪ ਹੀ ਸਹੇੜੀਆਂ ਹਨ। ਮਨੁੱਖ ਆਪਣੇ ਸਵਾਰਥ ਵੱਸ ਭਵਿੱਖ ਬਾਰੇ ਚਿੰਤਤ ਨਹੀਂ, ਜਿਸ ਕਰਕੇ ਅਨੇਕ ਅਲਾਮਤਾਂ ਪਨਮ ਰਹੀਆਂ ਹਨ ਤੇ ਮਨੁੱਖ ਇਨ੍ਹਾਂ ਭਿਆਨਕ ਅਲਾਮਤਾਂ ਦੇ ਸਿੱਟਿਆਂ ਨੂੰ ਆਪਣੇ ਪਿੰਡੇ ’ਤੇ ਹੰਢਾ ਰਿਹਾ ਹੈ।
ਇਹ ਖਬਰ ਵੀ ਪੜ੍ਹੋ : Punjab CM: ਭਗਵੰਤ ਮਾਨ ਸਰਕਾਰ ਨੇ ਜਨਤਕ ਸੇਵਾਵਾਂ ਪ੍ਰਦਾਨ ਕਰਨ ਲਈ ਦਿੱਤਾ ਇੱਕ ਹੋਰ ਤੋਹਫਾ
ਏਡਜ਼ ਇੱਕ ਅਜਿਹੀ ਬਿਮਾਰੀ ਹੈ ਜੋ ਅੱਜ ਨੌਜਵਾਨ ਵਰਗ ਦੀ ਸਭ ਤੋਂ ਵੱਡੀ ਸਮੱਸਿਆ ਹੈ। ਏਡਜ਼ ਕੁਝ ਲੱਛਣਾਂ ਦੇ ਸਮੂਹ ਦੀ ਮੈਡੀਕਲ ਸ਼ਨਾਖਤ ਨੂੰ ਕਹਿੰਦੇ ਹਨ। ਇਹ ਰੋਗ ਮਨੁੱਖੀ ਸਰੀਰ ਅੰਦਰ ਰੋਗਾਂ ਨਾਲ ਲੜਨ ਵਾਲੀ ਸ਼ਕਤੀ ਦੇ ਖਾਤਮੇ ਕਾਰਨ ਹੁੰਦਾ ਹੈ। ਅ ਦਾ ਭਾਵ ਐਕਵਾਇਰਡ ਭਾਵ ਹਾਸਲ ਕਰਨਾ ਜਾਂ ਇੱਕ ਵਿਅਕਤੀ ਨੇ ਹਾਸਲ ਕਰ ਲਿਆ ਹੈ ਜੋ ਵੰਸ਼ਜ਼ ਜਾਂ ਪਿਤਾਪੁਰਖੀ ਉਸਦੇ ਸਰੀਰ ਵਿੱਚ ਨਹੀਂ ਹੈ। ਘ ਸ ‘ਇਮਿਊਨ ਡੈਫੀਸੈਂਸੀ’ ਜਿਸ ਦਾ ਅਰਥ ਹੈ ਮਨੁੱਖ ਦੀ ਜੀਵਨ ਸ਼ਕਤੀ ’ਚ ਕਮੀ ਤੇ ੀਂ ਦਾ ਮਤਲਬ ‘ਸਿੰਡਰੋਮ’ ਭਾਵ ਲੱਛਣ। ਏਡਜ਼ ਹਿਊਮਨ-ਇਮਿਊਨੋ ਡੈਫ਼ੀਸੈਂਸੀ (ਐਚ.ਆਈ.ਵੀ.) ਵਾਇਰਸ ਕਾਰਨ ਹੁੰਦੀ ਹੈ। ਇਹ ਵਾਇਰਸ ਇੱਕ ਵਾਲ ਦੀ ਮੋਟਾਈ ਤੋਂ ਹਜ਼ਾਰ ਗੁਣਾਂ ਛੋਟਾ ਹੁੰਦਾ ਹੈ। ਇਹ ‘ਰੈਟਰੋ’ ਵਾਇਰਸਾਂ ਨਾਂਅ ਦੇ ਪਰਿਵਾਰ ਨਾਲ ਸਬੰਧਿਤ ਹੈ। World AIDS Day 2024
ਇਸ ਵਾਇਰਸ ਨਾਲ ਪ੍ਰਭਾਵਿਤ ਮਨੁੱਖ ਅੰਦਰ ਛੂਤਾਂ ਨਾਲ ਲੜਨ ਦੀ ਸ਼ਕਤੀ ਘਟ ਜਾਂਦੀ ਹੈ। ਇਹ ਵਾਇਰਸ ਦੋ ਪ੍ਰਕਾਰ ਦਾ ਹੁੰਦਾ ਹੈ ਐਚ.ਆਈ.ਵੀ. 1 ਅਤੇ ਐਚ. ਆਈ. ਵੀ. 2 ਐਚ.ਆਈ.ਵੀ. 1 ਤੋਂ ਪੀੜਤ ਵਿਅਕਤੀ ਐੱਚਆਈਵੀ ਪੀੜਤ 2 ਵਿਅਕਤੀਆਂ ਤੋਂ ਵਧੇਰੇ ਸਮਾਂ ਜਿਉਂਦੇ ਰਹਿੰਦੇ ਹਨ। ਭਾਰਤ ਵਿੱਚ ਏਡਜ਼ ਰੋਗ ਤੋਂ ਪੀੜਤ ਵਿਅਕਤੀਆਂ ਵਿੱਚੋਂ 88 ਫੀਸਦੀ ਐਚ.ਆਈ.ਵੀ. 1 ਨਾਲ ਪੀੜਤ ਹਨ। ਵੱਖ-ਵੱਖ ਛੂਤਾਂ ਤੇ ਬਿਮਾਰੀਆਂ ਨਾਲ ਮਨੁੱਖ ਦੀ ਜੀਵਨ ਸ਼ਕਤੀ ਲੜਦੀ ਹੈ। ਇਸ ਲੜਾਈ ਲਈ ਸਫੈਦ ਖੂਨ ਸੈੱਲਾਂ ਦਾ ਰੋਲ ਅਹਿਮ ਹੁੰਦਾ ਹੈ। ਐਚ.ਆਈ.ਵੀ. ਸਫੈਦ ਕਣਾਂ ਵੱਲ ਹਮਲਾ ਕਰਦਾ ਹੈ। ਇਹ ਇਨ੍ਹਾਂ ਸੈੱਲਾਂ ਵਿੱਚ ਦਾਖਲ ਹੋ ਕੇ ਸੈੱਲਾਂ ਦੇ ਕੇਂਦਰ ’ਚ ਮੌਜੂਦ ਉਤਪਤੀ ਮੂਲ ਸਮੱਗਰੀ ਨਾਲ ਮਿਲਕੇ ਆਪਣੀ ਕਿਸਮ ਦੇ ਵਾਇਰਸ ਕਣ ਪੈਦਾ ਕਰਦਾ ਹੈ। World AIDS Day 2024
ਚਿੱਟੇ ਸੈੱਲ, ਜਿਨ੍ਹਾਂ ਦੀ ਗਿਣਤੀ 1 ਐਮਐਲ ਖੂਨ ਵਿੱਚ 8 ਤੋਂ 10 ਹਜ਼ਾਰ ਮੰਨੀ ਗਈ ਹੈ, ਵਾਇਰਸ ਵਧਣ ਕਾਰਨ ਜਦੋਂ ਇਨ੍ਹਾਂ ਦੀ ਗਿਣਤੀ 200 ਰਹਿ ਜਾਂਦੀ ਹੈ ਤਾਂ ਸਰੀਰ ਵਿੱਚ ਛੂਤਾਂ ਨਾਲ ਲੜਨ ਦੀ ਸ਼ਕਤੀ ਨਹੀਂ ਰਹਿੰਦੀ ਤਾਂ ਉਸ ਵਿਅਕਤੀ ਨੂੰ ਐਚ.ਆਈ.ਵੀ. ਪਾਜਿਟਿਵ ਐਲਾਨਿਆ ਜਾਂਦਾ ਹੈ। ਇਹ ਧਾਰਨਾ ਬਣੀ ਹੋਈ ਹੈ ਕਿ ਏਡਜ਼ ਦਾ ਮੁੱਢ ਅਮਰੀਕਨ ਹਰੇ ਬਾਂਦਰ ਤੋਂ ਬੱਝਾ। ਇੱਥੋਂ ਦੇ ਵਸਨੀਕ ਬਾਂਦਰਾਂ ਦਾ ਮਾਸ ਖਾਣ ਤੇ ਉਨ੍ਹਾਂ ਨਾਲ ਸਬੰਧ ਬਣਾਉਣ ਕਰਕੇ ਇਸ ਰੋਗ ਤੋਂ ਪੀੜਤ ਹੋਏ ਤੇ ਹੌਲੀ-ਹੌਲੀ ਇਸ ਬਿਮਾਰੀ ਨੇ ਪੂਰੇ ਸੰਸਾਰ ਵਿੱਚ ਪੈਰ ਪਸਾਰ ਲਏ। ਮਨੁੱਖ ਨੈਤਿਕ ਪੱਧਰ ਤੋਂ ਦਿਨ-ਬ-ਦਿਨ ਡਿੱਗਦਾ ਜਾ ਰਿਹਾ ਹੈ।
ਇਸ ਬਿਮਾਰੀ ਦੇ ਫੈਲਣ ਦਾ ਮੁੱਖ ਕਾਰਨ ਵਿਆਹ ਬਾਹਰੇ ਸਬੰਧ ਹਨ। ਇੱਕ ਏਡਜ਼ ਪੀੜਤ ਵਿਅਕਤੀ ਵੱਖ-ਵੱਖ ਤਰੀਕਿਆਂ ਨਾਲ ਦੂਜੇ ਵਿਅਕਤੀਆਂ ਨੂੰ ਪ੍ਰਭਾਵਿਤ ਕਰਦਾ ਹੈ। ਕਿਸੇ ਨੂੰ ਐਚ.ਆਈ.ਵੀ. ਪੀੜਤ ਵਿਅਕਤੀ ਦਾ ਖੂਨ ਚੜ੍ਹਾਉਣ ਨਾਲ ਵਾਇਰਸ ਉਸ ਵਿਅਕਤੀ ਦੇ ਖੂਨ ਅੰਦਰ ਦਾਖਲ ਹੁੰਦਾ ਹੈ। ਬਿਨਾਂ ਸਾਫ਼ ਕੀਤੀਆਂ ਸੂਈਆਂ ਤੇ ਸਰਿੰਜਾਂ ਦੀ ਵਰਤੋਂ ਰਾਹੀ ਵੀ ਐਚ.ਆਈ.ਵੀ. ਦੀ ਛੂਤ ਸਰੀਰ ’ਚ ਦਾਖਲ ਹੋ ਸਕਦੀ ਹੈ। ਛੂਤ ਗ੍ਰਸਤ ਮਾਂ ਤੋਂ ਐਚ.ਆਈ.ਵੀ. ਉਸਦੇ ਅਣਜੰਮੇ ਬੱਚੇ ਵਿੱਚ ਵੀ ਤਬਦੀਲ ਹੋ ਸਕਦਾ ਹੈ। ਭਾਰਤ ਵਿੱਚ ਏਡਜ਼ ਦੇ ਪ੍ਰਕੋਪ ਦੀ ਸਥਿਤੀ ਦਿਨ-ਬ-ਦਿਨ ਗੰਭੀਰ ਹੁੁੰਦੀ ਜਾ ਰਹੀ ਹੈ ਅਮਰੀਕਾ ਤੋਂ ਬਾਅਦ ਭਾਰਤ ਦਾ ਏਡਜ਼ ਪੀੜਤ ਵਿੱਚ ਦੂਜਾ ਨੰਬਰ ਹੈ। ਇੱਕ ਸਰਵੇ ਅਨੁਸਾਰ ਹਰ ਮਿੰਟ ਵਿੱਚ 68 ਵਿਅਕਤੀ ਏਡਜ਼ ਦਾ ਸ਼ਿਕਾਰ ਹੋ ਜਾਂਦੇ ਹਨ। World AIDS Day 2024
ਇਸ ਸਮੇਂ ਦੇਸ਼ ਵਿੱਚ 40 ਲੱਖ ਦੇ ਲਗਭਗ ਵਿਅਕਤੀ ਏਡਜ਼ ਤੋਂ ਪੀੜਤ ਹਨ। ਮਹਾਂਰਾਸ਼ਟਰ, ਆਂਧਰਾ ਪ੍ਰਦੇਸ਼, ਕਰਨਾਟਕ, ਤਾਮਿਲਨਾਡੂ ਤੇ ਮਣੀਪੁਰ ’ਚ ਤਾਂ ਇਸ ਬਿਮਾਰੀ ਨੇ ਆਪਣੀਆਂ ਜੜ੍ਹਾਂ ਬੁਰੀ ਤਰ੍ਹਾਂ ਫੈਲਾਅ ਲਈਆਂ ਹਨ। ਪੰਜਾਬ, ਰਾਜਸਥਾਨ, ਉੱਤਰ ਪ੍ਰਦੇਸ਼, ਹਿਮਾਚਲ ਪ੍ਰਦੇਸ਼, ਕੇਰਲ, ਹਰਿਆਣਾ ਆਦਿ ਸੂਬਿਆਂ ਵਿੱਚ ਇਸ ਮਹਾਂਮਾਰੀ ਦੇ ਕੇਸ ਆਮ ਮਿਲ ਰਹੇ ਹਨ ਇਸ ਦੇ ਫੈਲਣ ਦੇ ਕਾਰਨਾਂ ਤੋਂ ਜਾਣੂ ਹੋਣ ਦੇ ਬਾਵਜੂਦ ਇਸ ਬਿਮਾਰੀ ਦਾ ਦਿਨ-ਬ-ਦਿਨ ਫੈਲਣਾ ਮਨੁੱਖਤਾ ਲਈ ਖਤਰੇ ਦੀ ਘੰਟੀ ਹੈ। ਇਹ ਬਿਮਾਰੀ ਜਿੰਨੀ ਪੈਰ ਪਸਾਰ ਚੁੱਕੀ ਹੈ ਇਸ ਤੋਂ ਹੋਰ ਨਾ ਵਧੇ ਇਸ ਲਈ ਜਾਗਰੂਕ ਹੋਣਾ ਅਤੀ ਜਰੂਰੀ ਹੈ। ਉਨ੍ਹਾਂ ਕਾਰਨਾਂ ਤੋਂ ਬਚਿਆ ਜਾਵੇ ਜਿਨ੍ਹਾਂ ਕਾਰਨਾਂ ਕਰਕੇ ਏਡਜ਼ ਫੈਲ ਰਹੀ ਹੈ। ‘ਦੇਖ ਪਰਾਈਆਂ ਚੰਗੀਆਂ ਮਾਵਾਂ ਧੀਆਂ ਭੈਣਾਂ ਜਾਣੇ’ ਦੇ ਰਸਤੇ ’ਤੇ ਚੱਲਿਆ ਜਾਵੇ। World AIDS Day 2024
ਕਿਸੇ ਵੀ ਬਿਮਾਰੀ ਸਮੇਂ ਜਦੋਂ ਡਾਕਟਰ ਕੋਲ ਹਸਪਤਾਲ ਜਾਣਾ ਪਵੇ ਤਾਂ ਟੀਕਾ ਲਗਵਾਉਣ ਵੇਲੇ ਡਾਕਟਰ ਨੂੰ ਡਿਸਪੋਜ਼ਏਬਲ ਸਰਿੰਜ ਤੇ ਸੂਈ ਵਰਤਣ ਲਈ ਕਹੋ। ਕਿਸੇ ਗੰਭੀਰ ਜ਼ਰੂਰਤ ਸਮੇਂ ਹੀ ਖੂਨ ਲਗਵਾਉ। ਹਮੇਸ਼ਾ ਹੀ ਐਚ.ਆਈ.ਵੀ. ਟੈਸਟ ਕੀਤਾ ਹੋਇਆ ਖੂਨ ਲਓ। ਖੂਨ ਆਪਣੇ ਜਾਂ ਕਿਸੇ ਮਰੀਜ ਨੂੰ ਚੜ੍ਹਾਉਣ ਤੋਂ ਪਹਿਲਾਂ ਥੈਲੀ ’ਤੇ ਐਚ.ਆਈ.ਵੀ. ਤੋਂ ਮੁਕਤ ਦਾ ਲੇਬਲ ਜਰੂਰ ਪੜ੍ਹੋ। ਖੂਨਦਾਨ ਕਰਨ ਸਮੇਂ ਇਹ ਖਾਸ ਧਿਆਨ ਰੱਖੋ ਕਿਤੇ ਤੁਸੀਂ ਐਚ.ਆਈ.ਵੀ. ਤੋਂ ਪੀੜਤ ਤਾਂ ਨਹੀਂ। World AIDS Day 2024
ਫਿਲਮੀ ਅਦਾਕਾਰ, ਰਾਸ਼ਟਰੀ-ਅੰਤਰਰਾਸ਼ਟਰੀ ਖਿਡਾਰੀ ਨੌਜਵਾਨ ਵਰਗ ਲਈ ਆਦਰਸ਼ ਬਣੇ ਹੋਏ ਹਨ ਉਨ੍ਹਾਂ ਨੂੰ ਵੱਖ-ਵੱਖ ਸਾਧਨਾਂ ਰਾਹੀਂ ਨੌਜਵਾਨਾਂ ਨੂੰ ਨੈਤਿਕਤਾ ਦੇ ਰਸਤੇ ’ਤੇ ਲਿਆਉਣਾ ਚਾਹੀਦਾ ਹੈ। ਅੱਜ ਦੇ ਨੌਜਵਾਨ ਦਾ ਬਹੁਤਾ ਸਮਾਂ ਇਲੈਕਟ੍ਰੋਨਿਕ ਮੀਡੀਆ, ਪਿ੍ਰੰਟ ਮੀਡੀਆ ਤੇ ਸੋਸ਼ਲ ਮੀਡੀਆ ਦੇ ਰੁਝਾਨਾਂ ਵਿੱਚ ਗੁਜਰਦਾ ਹੈ ਤੇ ਇਨ੍ਹਾਂ ਵਿੱਚ ਪ੍ਰਸਾਰਿਤ ਤੇ ਪੇਸ਼ ਦ੍ਰਿਸ਼ਾਂ ਦਾ ਨੌਜਵਾਨਾਂ ਦੇ ਮਨਾਂ ਉੱਪਰ ਸਿੱਧਾ ਪ੍ਰਭਾਵ ਪੈਂਦਾ ਹੈ। ਇਸ ਲਈ ਸੁਆਰਥੀ ਵਪਾਰੀ ਬਣਨ ਦੀ ਜਗ੍ਹਾ ਨੈਤਿਕਤਾ ਭਰਪੂਰ ਇਨਸਾਨ ਬਣ ਕੇ ਨੌਜਵਾਨ ਪੀੜ੍ਹੀ ਨੂੰ ਉਹ ਚੀਜ਼ ਹੀ ਪਰੋਸੇ ਜੋ ਉਸ ਦੇ ਭਵਿੱਖ ਲਈ ਸਾਰਥਿਕ ਪੌੜੀ ਹੋਵੇ। World AIDS Day 2024
ਧਰਮ ਜਿੰਦਗੀ ਦਾ ਇੱਕ ਅਜਿਹਾ ਪੱਖ ਹੈ ਜਿਸ ਨਾਲ ਹਰ ਮਨੁੱਖ ਸਿੱਧੇ ਜਾਂ ਅਸਿੱਧੇ ਤੌਰ ’ਤੇ ਜੁੜਿਆ ਹੋਇਆ ਹੈ ਤੇ ਧਰਮ ਦੀ ਗੱਲ ਨੂੰ ਛੇਤੀ ਪ੍ਰਵਾਨ ਕਰਦਾ ਹੈ, ਇਸ ਲਈ ਧਾਰਮਿਕ ਅਦਾਰਿਆਂ ਨੂੰ ਵੀ ਧਰਮ ਪ੍ਰਚਾਰ ਦੇ ਨਾਲ ਸਦਾਚਾਰਕ ਤੇ ਨੈਤਿਕ ਸਿੱਖਿਆ ਦਾ ਪ੍ਰਚਾਰ ਕਰਨਾ ਚਾਹੀਦਾ ਹੈ ਤਾਂ ਜੋ ਉਸ ਧਰਮ ਨਾਲ ਜੁੜਿਆ ਹਰ ਵਰਗ ਆਪਣੇ ਧਰਮ ਦੀਆਂ ਸਿੱਖਿਆਵਾਂ ਤੋਂ ਪ੍ਰਭਾਵਿਤ ਹੋ ਕੇ ਨੈਤਿਕਤਾ ਦੇ ਰਸਤੇ ’ਤੇ ਚੱਲੇ। ਪੜ੍ਹਾਈ ਦੇ ਪਾਠਕ੍ਰਮ ਅਜਿਹੇ ਬਣਾਏ ਜਾਣ ਜਿਸ ਨਾਲ ਵਿਦਿਆਰਥੀ ਕੁਰਾਹੇ ਨਾ ਪਵੇ। ਇਸ ਮਹਾਂਮਾਰੀ ਨੂੰ ਰੋਕਣ ਲਈ ਜਾਗਰੂਕ ਹੋਣ ਦੀ ਲੋੜ ਹੈ। World AIDS Day 2024
ਮੋ. 94164-33171
ਡਾ. ਰਾਜਿੰਦਰ ਭਾਈਰੂਪਾ