ਸ਼ਹਿਰ ਦੇ ਕਈ ਥਾਵਾਂ ਤੇ ਭਰਿਆ ਪਾਣੀ
ਗੁਰਪ੍ਰੀਤ ਸਿੰਘ, ਸੰਗਰੂਰ:ਸ਼ੁੱਕਰਵਾਰ ਦੁਪਹਿਰ ਕਰੀਬ ਡੇਢ ਘੰਟਾ ਹੋਈ ਜੋਰਦਾਰ ਬਾਰਿਸ਼ ਨੇ ਨਗਰ ਕੌਂਸਲ ਦੇ ਮਾਨਸੂਨ ਨੂੰ ਲੈ ਕੇ ਪਾਣੀ ਨਿਕਾਸ ਦੇ ਕੀਤੇ ਪ੍ਰਬੰਧਾਂ ਦੀ ਪੋਲ ਖੋਲ ਕੇ ਰੱਖ ਦਿੱਤੀ ਹੈ। ਹਾਲਾਂਕਿ ਬਾਰਿਸ਼ ਦੇ ਹੋਣ ਨਾਲ ਲੋਕਾਂ ਨੂੰ ਪਿਛਲੇ ਦਿਨਾਂ ਤੋਂ ਪੈ ਰਹੀ ਤੇਜ ਗਰਮੀ ਤੋਂ ਕੁÎਝ ਰਾਹਤ ਜਰੂਰ ਮਿਲੀ ਪ੍ਰੰਤੂ ਸ਼ਹਿਰ ਦੇ ਕਈ ਥਾਂਈ ਪਾਣੀ ਭਰਨ ਨਾਲ ਲੋਕਾਂ ਨੂੰ ਕਾਫੀ ਪ੍ਰੇਸ਼ਾਨੀ ਵੀ ਝੱਲਣੀ ਪਈ।
ਅੱਜ ਸਵੇਰ ਤੋਂ ਹੀ ਆਸਮਾਨ ਤੇ ਸੰਘਣੇ ਬੱਦਲ ਛਾਏ ਹੋਏ ਸਨ ਅਤੇ ਕਰੀਬ ਗਿਆਰਾਂ ਵਜੇ ਅਚਾਨਕ ਤੇਜ ਹਵਾ ਦੇ ਨਾਲ ਜੋਰਦਾਰ ਬਾਰਿਸ਼ ਦਾ ਹੋਣਾ ਸ਼ੁਰੂ ਹੋ ਗਿਆ। ਠੰਡੀਆਂ ਹਵਾਵਾਂ ਤੇ ਤੇਜ ਬਾਰਿਸ਼ ਕਾਰਨ ਜਿਥੇ ਮੌਸਮ ਸੁਹਾਵਣਾ ਹੋ ਗਿਆ, ਉਥੇ ਹੀ ਸ਼ਹਿਰ ਵਾਸੀਆਂ ਲਈ ਮੁਸ਼ਕਿਲਾਂ ਖੜੀਆਂ ਹੋ ਗਈਆਂ।
ਸ਼ਹਿਰ ਦੇ ਵੱਖ-ਵੱਖ ਥਾਵਾਂ ਧੂਰੀ ਗੇਟ, ਬੀਐਸਐਨਐਲ ਰੋਡ, ਰਣਬੀਰ ਕਲੱਬ ਰੋਡ, ਮਹਿਲ ਮੁਬਾਰਕ, ਗੁਰੂ ਨਾਨਕ ਕਾਲੋਨੀ, ਪ੍ਰੇਮ ਬਸਤੀ ਤੋਂ ਇਲਾਵਾ ਹੋਰ ਕਈ ਥਾਵਾਂ ਤੇ ਪਾਣੀ ਭਰ ਗਿਆ। ਧੂਰੀ ਗੇਟ ਦੇ ਹਾਲਾਤ ਕਾਫੀ ਬਦਤਰ ਨਜਰ ਆਏ। ਪਾਣੀ ਨਿਕਾਸ ਦੇ ਉਚਿਤ ਪ੍ਰਬੰਧ ਨਾ ਹੋਣ ਕਾਰਨ ਇਥੇ ਦੁਕਾਨਾਂ ਮੂਹਰੇ ਖੜੇ ਕਈ ਵਾਹਨ ਪਾਣੀ ਵਿੱਚ ਡੁੱਬੇ ਨਜਰ ਆਏ ਅਤੇ ਇਥੋਂ ਲੰਘਣ ਵਿੱਚ ਲੋਕਾਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।
ਸ਼ਹਿਰ ਵਾਸੀ ਹੋਏ ਪ੍ਰੇਸ਼ਾਨ
ਇਥੋਂ ਦੇ ਦੁਕਾਨਦਾਰਾਂ ਅਤੇ ਰੇਹੜੀ ਵਾਲਿਆਂ ਨੇ ਦੱਸਿਆ ਕਿ ਇਥੇ ਗੰਦਾ ਨਾਲਾ ਬਣਿਆ ਹੋਇਆ ਹੈ ਜਿਸਦੀ ਸਮੇਂ ਤੇ ਸਫਾਈ ਨਹੀਂ ਹੁੰਦੀ। ਜਿਸ ਕਾਰਨ ਇਥੇ ਹਰ ਸਮੇਂ ਬਦਬੂ ਫੈਲੀ ਰਹਿਣ ਕਾਰਨ ਇਥੋਂ ਦਾ ਵਾਤਾਵਰਨ ਦੂਸ਼ਿਤ ਰਹਿੰਦਾ ਹੈ। ਬਾਰਿਸ਼ ਦੇ ਦਿਨਾਂ ਵਿੱਚ ਇਸ ਗੰਦੇ ਨਾਲੇ ਦਾ ਪਾਣੀ ਓਵਰਫਲੋ ਹੋ ਕੇ ਮੁੱਖ ਸੜਕ ਤੇ ਭਰ ਜਾਂਦਾ ਹੈ। ਜਿਸ ਕਾਰਨ ਲੋਕਾਂ ਨੂੰ ਇਸ ਗੰਦੇ ਪਾਣੀ ਵਿੱਚੋਂ ਹੋ ਕੇ ਹੀ ਲੰਘਣਾ ਪੈਂਦਾ ਹੈ।
ਜਦੋਂ ਇਸ ਸਬੰਧੀ ਨਗਰ ਕੌਂਸਲ ਸੰਗਰੂਰ ਦੇ ਪ੍ਰਧਾਨ ਰਿਪਦਮਨ ਸਿੰਘ ਢਿੱਲੋਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਸੀਵਰੇਜ ਦੀ ਸਮੱਸਿਆ ਕਾਰਨ ਮੀਂਹ ਪੈਣ ਵੇਲੇ ਇਹ ਸਮੱਸਿਆ ਖੜ੍ਹੀ ਹੋ ਜਾਂਦੀ ਹੈ ਉਨ੍ਹਾਂ ਕਿਹਾ ਕਿ ਜਿਹੜੇ ਇਲਾਕਿਆਂ ਵਿੱਚ ਪਾਣੀ ਖੜ੍ਹਦਾ ਹੈ, ਸੀਵਰੇਜ ਬੋਰਡ ਦੇ ਅਧਿਕਾਰੀਆਂ ਨੂੰ ਮਿਲ ਕੇ ਇਸ ਦਾ ਹੱਲ ਕਰਵਾ ਦਿੱਤੀ ਜਾਵੇਗਾ
ਉਨ੍ਹਾਂ ਕਿਹਾ ਕਿ ਸਾਡੇ ਵੱਲੋਂ ਸ਼ਹਿਰ ਵਾਸੀਆਂ ਦੀਆਂ ਸਮੱਸਿਆਵਾਂ ਦਾ ਹੱਲ ਕਰਵਾਇਆ ਜਾ ਰਿਹਾ ਹੈ ਉਨ੍ਹਾਂ ਕਿਹਾ ਕਿ ਜਿਹੜੀਆਂ ਵੀ ਸਮੱਸਿਆਵਾਂ ਸ਼ਹਿਰੀਆਂ ਨੂੰ ਆ ਰਹੀਆਂ ਹਨ, ਸਾਡੀ ਕੋਸ਼ਿਸ਼ ਹੈ ਕਿ ਉਨ੍ਹਾਂ ਦਾ ਨਿਪਟਾਰਾ ਛੇਤੀ ਤੋਂ ਛੇਤੀ ਹੋ ਸਕੇ ਅਤੇ ਨਗਰ ਕੌਂਸਲ ਲੋਕਾਂ ਦੀ ਸੇਵਾ ਵਿੱਚ ਹਮੇਸ਼ਾ ਤਤਪਰ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।