Deworming Day: ਡੀ-ਵਾਰਮਿੰਗ ਦਿਹਾੜੇ ਮੌਕੇ ਬੱਚਿਆਂ ਨੂੰ ਖੁਆਈਆਂ ਅਲਬੈਂਡਾਜੋਲ ਦੀਆਂ ਗੋਲੀਆਂ

Deworming Day
ਤਲਵੰਡੀ ਭਾਈ: ਡੀ-ਵਾਰਮਿੰਗ ਦਿਹਾੜੇ ਬੱਚਿਆਂ ਨੂੰ ਸਿਹਤ ਪ੍ਰਤੀ ਜਾਗਰੂਕ ਕਰਦੇ ਹੋਏ ਸਿਹਤ ਵਿਭਾਗ ਦੇ ਅਧਿਕਾਰੀ।

Deworming Day: (ਬਸੰਤ ਸਿੰਘ ਬਰਾੜ) ਤਲਵੰਡੀ ਭਾਈ। ਸਿਵਲ ਸਰਜਨ ਫਿਰੋਜ਼ਪੁਰ ਡਾ. ਰਾਜਵਿੰਦਰ ਕੌਰ ਦੇ ਦਿਸ਼ਾ-ਨਿਰਦੇਸ਼ਾਂ ਅਤੇ ਜ਼ਿਲ੍ਹਾ ਟੀਕਾਕਰਨ ਅਫਸਰ ਡਾ. ਮਿਨਾਕਸ਼ੀ ਢੀਂਗਰਾ ਦੀ ਰਹਿਨੁਮਾਈ. ਹੇਠ ਡੀ-ਵਾਰਮਿੰਗ ਦਿਹਾੜੇ ਮੌਕੇ ਬੱਚਿਆਂ ਨੂੰ ਸਰੀਰਕ ਮਾਨਸਿਕ ਤੌਰ ’ਤੇ ਤੰਦਰੁਸਤ ਰੱਖਣ ਦੇ ਲਈ ਬਲਾਕ ਫਿਰੋਜ਼ਸ਼ਾਹ ਅਧੀਨ ਆਉਂਦੇ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਅਤੇ ਆਂਗਣਵਾੜੀ ਸੈਂਟਰਾਂ ਦੇ ਬੱਚਿਆਂ ਨੂੰ ਅਲਬੈਂਡਾਜੋਲ ਦੀਆਂ ਗੋਲੀਆਂ ਖੁਆਈਆਂ ਗਈਆਂ ਤਾਂ ਜੋ ਦੇਸ਼ ਦਾ ਭਵਿੱਖ ਇਨ੍ਹਾਂ ਬੱਚਿਆਂ ਨੂੰ ਬਿਮਾਰੀਆਂ ਤੋਂ ਬਚਾਇਆ ਜਾ ਸਕੇ।

ਇਹ ਵੀ ਪੜ੍ਹੋ: Punjab Railway News: ਰੇਲਵੇ ਨੇ ਚੁੱਕੇ ਅਹਿਮ ਕਦਮ, ਯਾਤਰੀਆਂ ਨੂੰ ਹੋਵੇਗਾ ਫ਼ਾਇਦਾ

ਇਹ ਜਾਣਕਾਰੀ ਡਾ. ਕਮਲਜੀਤ ਸਿਘ, ਏ.ਐਮ.ੳ ਫਿ਼ਰੋਜ਼ਸ਼ਾਹ ਵਲੋ ਅੱਜ ਮਨਾਏ ਗਏ ਡੀ-ਵਾਰਮਿੰਗ ਦਿਹਾੜੇ ਮੌਕੇ ਦਿੱਤੀ ਗਈ। ਇਸ ਮੌਕੇ ਫਿਰੋਜ਼ਸ਼ਾਹ ਅਧੀਨ ਆਉ਼ਦੇ ਵੱਖ-ਵੱਖ ਸਕੂਲਾਂ ਵਿੱਚ ਬੱਚਿਆਂ ਨੂੰ ਡੀ-ਵਾਰਮਿੰਗ ਦਿਹਾੜੇ ਮੌਕੇ ਸਿਹਤ ਪ੍ਰਤੀ ਜਾਗਰੂਕ ਕੀਤਾ ਗਿਆ। ਇਸ ਮੌਕੇ ਮੌਜੂਦ ਸਟਾਫ ਅਤੇ ਬੱਚਿਆਂ ਨੂੰ ਡੀ ਵਾਰਮਿੰਗ ਦਿਹਾੜੇ ਸਬੰਧੀ ਜਾਣਕਾਰੀ ਦਿੰਦਿਆਂ ਡਾ. ਕਮਲ, ਹਰਦੀਪ ਸਿੰਘ ਬੀ.ਈ.ਈ, ਨੇ ਬੱਚਿਆਂ ਨੂੰ ਦੱਸਿਆ ਕਿ ਨੰਗੇ ਪੈਰ ਤੁਰਣ,ਹੱਥ ਨੂੰ ਨਾ ਧੋ ਕੇ ਰੋਟੀ ਖਾਣ,ਖੁਲੇ ਵਿੱਚ ਪਖਾਨੇ ਵਿੱਚ ਜਾਣ ਅਤੇ ਹੋਰ ਕੁੱਝ ਕਾਰਨਾਂ ਕਰਕੇ ਅਕਸਰ ਹੀ ਕੀੜੇ ਬੱਚਿਆਂ ਦੇ ਸਰੀਰ ਵਿਚ ਦਾਖਲ ਹੋ ਜਾਂਦੇ ਹਨ ਜਿਸ ਨਾਲ ਸ਼ਰੀਰ ਵਿਚ ਖੂਨ ਦੀ ਕਮੀ ਹੋਣ ਦੇ ਨਾਲ-ਨਾਲ ਬੱਚਿਆਂ ਦਾ ਸ਼ਰੀਰਕ ਅਤੇ ਮਾਨਸਿਕ ਵਿਕਾਸ ਵਿਚ ਖੜੋਤ ਆ ਜਾਂਦੀ ਹੈ।

ਉਨ੍ਹਾਂ ਦੱਸਿਆ ਕਿ ਸਰੀਰ ਵਿਚੋਂ ਇਨ੍ਹਾਂ ਕੀੜਿਆਂ ਨੂੰ ਖਤਮ ਕਰਨ ਦੇ ਲਈ ਬੱਚਿਆਂ ਨੂੰ ਸਿਹਤ ਵਿਭਾਗ ਵੱਲੋਂ ਆਇਰਨ, ਅਲਬੈਂਡਾਜੋ਼ਲ ਆਦਿ ਦਵਾਈਆਂ ਦਿੱਤੀਆਂ ਜਾਂਦੀਆਂ ਹਨ ਤਾਂ ਜੋ ਬੱਚਿਆਂ ਦੇ ਪੇਟ ਵਿਚੋਂ ਕੀੜਿਆਂ ਨੂੰ ਖਤਮ ਕੀਤਾ ਜਾ ਸਕੇ। ਬਲਾਕ ਫਿਰੋਜ਼ਸ਼ਾਹ ਵਿਖੇ ਆਂਗਣਵਾੜੀ, ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਦੇ ਬੱਚਿਆਂ ਨੂੰ ਅਲਬੈਨਡਾਜੋਲ ਦੀਆਂ ਗੋਲੀਆਂ ਖੁਆਈਆਂ ਗਈਆ।

ਇਸ ਮੌਕੇ ਆਰ.ਬੀ.ਐੱਸ.ਕੇ ਦੇ ਸਟਾਫ ਨਰਸ ਸ਼ੈਰਿਨ ਮੈਰੀ ਅਤੇ ਸਤਿੰਦਰ ਕੌਰ ਨੇ ਦੱਸਿਆ ਕਿ ਬੱਚੇ ਇਸ ਗੋਲੀ ਨੂੰ ਖਾਲੀ ਢਿੱਡ ਨਾ ਲੈਣ ਅਤੇ ਕੁਝ ਖਾਣ ਤੋਂ ਬਾਅਦ ਹੀ ਇਸ ਦਵਾਈ ਦੀ ਵਰਤੋਂ ਕਰਨੀ ਚਾਹੀਦੀ ਹੈ। ਇਸ ਮੌਕੇ ਡਾ: ਰਾਕੇਸ਼ ਗਰੋਵਰ, ਮਾਲਾ ਰਾਣੀ, ਪ੍ਰੇਮ ਲਾਲ, ਸੁਮਿਤ ਕੁਮਾਰ, ਹਰਜਿੰਦਰ ਸਿੰਘ, ਰਮਿੰਦਰ ਕੋਰ, ਦਵਿੰਦਰ ਕੋਰ, ਗੁਰਬਚਨ ਸਿੰਘ ਰੋਮਾਣਾ, ਨਛੱਤਰ ਸਿੰਘ, ਰਣਜੀਤ ਸਿੰਘ, ਗੋਰਵ, ਗੌਰਵਦਾਸ, ਪਰਮਜੀਤ ਕੋਰ, ਲਵਪ੍ਰੀਤ ਸਿੰਘ , ਰਣਜੋਧ ਸਿੰਘ ਵੀ ਮੌਜ਼ੂਦ ਸਨ।

LEAVE A REPLY

Please enter your comment!
Please enter your name here