ਬਾਲ ਵਿਆਹ ਮੁਕਤ ਭਾਰਤ ਮੁਹਿੰਮ ਤਹਿਤ ਚੁੱਕੀ ਸਹੁੰ | Film
- ਬਾਲ ਵਿਆਹ ਦੀ ਮਾੜੀ ਪ੍ਰਥਾ ਨੂੰ ਨੱਥ ਪਾਉਣ ਲਈ ਜਾਗਰੂਕਤਾ ਜ਼ਰੂਰੀ : ਡਾ. ਜਗਜੀਤ ਸਿੰਘ
Film: (ਗੁਰਤੇਜ ਜੋਸ਼ੀ) ਮਾਲੇਰਕੋਟਲਾ। ਬਾਲ ਵਿਆਹ ਨੂੰ ਜੜੋ ਖ਼ਤਮ ਕਰਨ ਦੇ ਉਦੇਸ਼ ਨਾਲ ਸਿਵਲ ਸਰਜਨ ਮਾਲੇਰਕੋਟਲਾ ਡਾ. ਸੰਜੇ ਗੋਇਲ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾ. ਜਗਜੀਤ ਸਿੰਘ ਦੀ ਅਗਵਾਈ ਹੇਠ ਜਿਲ੍ਹਾ ਹਸਪਤਾਲ ਮਾਲੇਰਕੋਟਲਾ ਵਿਖ਼ੇ ਬਾਲ ਵਿਆਹ ਮੁਕਤ ਭਾਰਤ ਮੁਹਿੰਮ ਤਹਿਤ ਸਹੁੰ ਚੁੱਕੀ ਗਈ ਅਤੇ ਬਾਲ ਵਿਆਹ ਨੂੰ ਰੋਕਣ ਦੇ ਲਈ ਜਾਗਰੂਕਤਾ ਫ਼ਿਲਮ ਵਿਖਾਈ ਗਈ, ਇਸ ਸਮਾਗਮ ਦੇ ਵਿੱਚ ਜਿੱਥੇ ਸਿਵਲ ਹਸਪਤਾਲ ਦੇ ਕਰਮਚਾਰੀਆਂ ਨੇ ਭਾਗ ਲਿਆ ਉੱਥੇ ਹੀ ਆਂਗਨਵਾੜੀ, ਆਸ਼ਾ ਅਤੇ ਸਥਾਨਕ ਭਾਈਚਾਰੇ ਦੇ ਲੋਕਾਂ ਨੇ ਸਮੂਲੀਅਤ ਕਰਦੇ ਹੋਏ ਬਾਲ ਵਿਆਹ ਰੋਕਣ ਲਈ ਅੱਗੇ ਆਉਣ ਦਾ ਅਹਿਦ ਲਿਆ।
ਇਹ ਵੀ ਪੜ੍ਹੋ: Pink Bollworm Attack: ਕਣਕ ਦੀ ਫਸਲ ’ਚ ਗੁਲਾਬੀ ਸੁੰਡੀ ਦਾ ਹਮਲੇ, ਖੇਤੀਬਾੜੀ ਵਿਭਾਗ ਵੱਲੋਂ ਕਿਸਾਨਾਂ ਨੇ ਦਿੱਤੀ ਇਹ ਸ…
ਇਸ ਮੌਕੇ ਬੋਲਦਿਆਂ ਐਸ. ਐਮ. ਓ ਡਾ. ਜਗਜੀਤ ਸਿੰਘ ਨੇ ਕਿਹਾ ਕੇ ਇਸ ਪਹਿਲਕਦਮੀ ਦਾ ਉਦੇਸ਼ ਬਾਲ ਵਿਆਹ ਦੀ ਮਾੜੀ ਪ੍ਰਥਾ ਨੂੰ ਖ਼ਤਮ ਕਰਨਾ ਹੈ ਉਹਨਾਂ ਕਿਹਾ ਕੇ ਬਾਲ ਵਿਆਹ ਦੀ ਮਾੜੀ ਪ੍ਰਥਾ ਨੂੰ ਨੱਥ ਪਾਉਣ ਦੇ ਲਈ ਸਾਰਿਆਂ ਦਾ ਜਾਗਰੂਕ ਹੋਣਾ ਬਹੁਤ ਜ਼ਰੂਰੀ ਹੈ ਤਾਂ ਜੋ ਸਮਾਜ ਵਿੱਚੋਂ ਇਸ ਮਾੜੀ ਰੀਤ ਨੂੰ ਹਮੇਸ਼ਾ ਹਮੇਸ਼ਾ ਲਈ ਖ਼ਤਮ ਕੀਤਾ ਜਾ ਸਕੇ ਉਹਨਾਂ ਕਿਹਾ ਅੱਜ ਲੋਕਾਂ ਨੂੰ ਜਾਗਰੂਕ ਕਰਨ ਦੇ ਲਈ ਜਿੱਥੇ ਸਿਹਤ ਵਿਭਾਗ ਦੇ ਕਰਮਚਾਰੀਆਂ ਨੂੰ ਅਪੀਲ ਕੀਤੀ ਗਈ ਹੈ ਉੱਥੇ ਹੀ ਆਸ਼ਾ, ਆਂਗਨਵਾੜ੍ਹੀ ਸਮੇਤ ਸਮਾਜਿਕ ਸੰਸਥਾਵਾਂ, ਭਾਈਚਾਰੇ ਦੀ ਅਗਵਾਈ ਕਰਨ ਵਾਲੇ ਆਗੂ ਪੰਚਾਇਤੀ ਰਾਜ ਸੰਸਥਾਵਾਂ, ਚੁਣੇ ਹੋਏ ਆਗੂ ਸਹਿਬਾਨ ਸਭਨੂੰ ਆਪੋ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਅੱਗੇ ਆਉਣਾ ਚਾਹੀਦਾ ਹੈ।
ਉਹਨਾਂ ਦੱਸਿਆ ਕੇ ਬਾਲ ਵਿਆਹ ਦੇ ਨਾਲ ਲੜਕੀਆਂ ਦੀ ਸਿੱਖਿਆ, ਸਿਹਤ ਅਤੇ ਸੁਰੱਖਿਆ ਦੇ ਵਿਕਾਸ ਵਿੱਚ ਰੁਕਾਵਟ ਪੈਦਾ ਹੁੰਦੀ ਹੈ, ਇਸਦੇ ਨਾਲ ਲੜਕੀਆਂ ਦੇ ਸੁਪਨਿਆਂ ਨੂੰ ਪੂਰਾ ਹੋਣ ਤੋਂ ਪਹਿਲਾਂ ਹੀ ਰੋਕ ਲੱਗ ਜਾਂਦੀ ਹੈ, ਉਹਨਾਂ ਦੱਸਿਆ ਕੇ ਕਾਨੂੰਨ ਅਨੁਸਾਰ ਲੜਕੀਆਂ ਲਈ ਵਿਆਹ ਦੀ ਘੱਟੋ-ਘੱਟ ਉਮਰ 18 ਸਾਲ ਅਤੇ ਲੜਕੇ ਲਈ 21 ਸਾਲ ਹੈ। ਇਸ ਮੌਕੇ ਐਸ. ਐਮ. ਓ ਡਾ. ਜਗਜੀਤ ਸਿੰਘ, ਗੁਰਪ੍ਰੀਤ ਸਿੰਘ ਵਾਲੀਆ ਸਿਹਤ ਕੌਸ਼ਲਰ,ਕਮਲਜੀਤ ਕੌਰ ਐਲ. ਐਚ. ਵੀ, ਮੁਹੰਮਦ ਅਸਲਮ ਆਈ. ਏ, ਮਲਟੀਪਰਪਜ ਹੈਲਥ ਵਰਕਰ ਗੁਰਪ੍ਰੀਤ ਸਿੰਘ ਸਮੇਤ ਸਮੂਹ ਸਟਾਫ਼ ਅਤੇ ਆਸ਼ਾ ਵੀ ਹਾਜ਼ਰ ਸਨ। Film