84 ਸਾਲਾਂ ਦੀ ਉਮਰ ’ਚ ਕੋਲਕਾਤਾ ’ਚ ਲਏ ਆਖਰੀ ਸਾਹ
- ਸੱਤਿਆਜੀ ਰੇਅ ਦੀ ਫਿਲਮ ‘ਪਾਥੇਰ ਪਾਂਚਾਲੀ’ ’ਚ ਕੀਤਾ ਸੀ ਕੰਮ
ਮੁੰਬਈ (ਏਜੰਸੀ)। Uma Dasgupta: 1955 ’ਚ ਰਿਲੀਜ਼ ਹੋਈ ਸੱਤਿਆਜੀਤ ਰੇਅ ਦੀ ਫਿਲਮ ‘ਪਾਥੇਰ ਪੰਚਾਲੀ’ ’ਚ ਨਜ਼ਰ ਆਈ ਅਦਾਕਾਰਾ ਉਮਾ ਦਾਸਗੁਪਤਾ ਦਾ 84 ਸਾਲ ਦੀ ਉਮਰ ’ਚ ਦੇਹਾਂਤ ਹੋ ਗਿਆ ਹੈ। ਅਦਾਕਾਰਾ ਲੰਬੇ ਸਮੇਂ ਤੋਂ ਕੈਂਸਰ ਨਾਲ ਲੜ ਰਹੀ ਸੀ। ਉਨ੍ਹਾਂ ਨੇ ਕੋਲਕਾਤਾ ਦੇ ਹਸਪਤਾਲ ’ਚ ਆਖਰੀ ਸਾਹ ਲਿਆ। ਉਮਾ ਦਾਸਗੁਪਤਾ ਦੀ ਮੌਤ ਦੀ ਪੁਸ਼ਟੀ ਉਨ੍ਹਾਂ ਦੇ ਰਿਸ਼ਤੇਦਾਰ ਤੇ ਅਦਾਕਾਰ ਚਿਰਨਜੀਤ ਚੱਕਰਵਰਤੀ ਨੇ ਕੀਤੀ ਹੈ। ਕੈਂਸਰ ਦੀ ਬਿਮਾਰੀ ਨਾਲ ਜੂਝ ਰਹੀ ਦਿੱਗਜ ਅਦਾਕਾਰਾ ਦਾ ਪਿਛਲੇ ਕੁੱਝ ਦਿਨਾਂ ਤੋਂ ਕੋਲਕਾਤਾ ਦੇ ਇੱਕ ਨਿੱਜੀ ਹਸਪਤਾਲ ’ਚ ਇਲਾਜ ਚੱਲ ਰਿਹਾ ਸੀ। ਤ੍ਰਿਣਮੂਲ ਕਾਂਗਰਸ ਦੇ ਨੇਤਾ ਤੇ ਬੰਗਾਲੀ ਲੇਖਕ ਕੁਣਾਲ ਘੋਸ਼ ਨੇ ਸੋਸ਼ਲ ਮੀਡੀਆ ਪੋਸਟ ਰਾਹੀਂ ਉਮਾ ਨੂੰ ਸ਼ਰਧਾਂਜਲੀ ਦਿੱਤੀ ਹੈ। ਉਨ੍ਹਾਂ ਨੇ ਫੇਸਬੁੱਕ ਪੋਸਟ ’ਚ ਲਿਖਿਆ ਹੈ, ਪਾਥੇਰ ਪੰਜਾਲੀ ਦੀ ਦੁਰਗਾ ਹੁਣ ਗਾਇਬ ਹੋ ਗਈ ਹੈ। Uma Dasgupta
ਇਹ ਖਬਰ ਵੀ ਪੜ੍ਹੋ : Punjab Farmers News: ਸ਼ਭੂ ਬਾਰਡਰ ‘ਤੇ ਵੱਡੀ ਹਲਚਲ, ਕਿਸਾਨਾਂ ਕੀਤਾ ਇੱਕ ਹੋਰ ਐਲਾਨ
ਤੁਹਾਨੂੰ ਦੱਸ ਦੇਈਏ ਕਿ ਉਮਾ ਦਾਸਗੁਪਤਾ ਨੂੰ ਸੱਤਿਆਜੀਤ ਰੇ ਦੀ ਫਿਲਮ ‘ਪਾਥੇਰ ਪੰਚਾਲੀ’ ਲਈ ਜਾਣਿਆ ਜਾਂਦਾ ਹੈ। ਉਸ ਨੇ ਫਿਲਮ ’ਚ ਦੁਰਗਾ ਰਾਏ ਦੀ ਬਿਹਤਰੀਨ ਭੂਮਿਕਾ ਨਿਭਾਈ ਸੀ। ਦਰਅਸਲ, ਉਮਾ ਦੇ ਸਕੂਲ ਦਾ ਹੈੱਡਮਾਸਟਰ ਉਸ ਸਮੇਂ ਦੇ ਮਸ਼ਹੂਰ ਫਿਲਮਕਾਰ ਸਤਿਆਜੀਤ ਰੇਅ ਦਾ ਦੋਸਤ ਹੋਇਆ ਕਰਦਾ ਸੀ। ਜਦੋਂ ਸਤਿਆਜੀਤ ਰੇਅ ਨੇ ਆਪਣੇ ਹੈੱਡਮਾਸਟਰ ਦੋਸਤ ਨੂੰ ਫਿਲਮ ’ਚ ਕੰਮ ਕਰਨ ਲਈ ਇੱਕ ਲੜਕੀ ਦਾ ਸੁਝਾਅ ਦੇਣ ਲਈ ਕਿਹਾ ਤਾਂ ਉਸਨੇ ਉਮਾ ਦਾ ਨਾਂਅ ਲਿਆ ਤੇ ਇਸ ਤਰ੍ਹਾਂ 14 ਸਾਲ ਦੀ ਉਮਰ ’ਚ ਉਮਾ ਫਿਲਮਾਂ ’ਚ ਸ਼ਾਮਲ ਹੋ ਗਈ। ਹਾਲਾਂਕਿ ਇਸ ਤੋਂ ਬਾਅਦ ਉਮਾ ਚੰਦ ਆਰਟ ਫਿਲਮਾਂ ਦਾ ਹੀ ਹਿੱਸਾ ਬਣੇ ਰਹੇ। ਉਹ ਕਦੇ ਵੀ ਮੇਨ ਸਟ੍ਰੀਮ ਸਿਨੇਮਾ ਨਾਲ ਨਹੀਂ ਜੁੜੀ। ਫਿਲਮ ਪਾਥੇਰ ਪੰਚਾਲੀ ਵਿਭੂਤੀ ਭੂਸ਼ਣ ਦੇ ਇਸੇ ਨਾਂਅ ਦੇ ਨਾਵਲ ’ਤੇ ਆਧਾਰਿਤ ਸੀ। Uma Dasgupta
ਇੰਡੀਅਨ ਫੈਡਰੇਸ਼ਨ ਆਫ ਫਿਲਮ ਕ੍ਰਿਟਿਕਸ ਵੱਲੋਂ ਸਾਲ 2022 ’ਚ ਕਰਵਾਏ ਗਏ ਇੱਕ ਸਰਵੇਖਣ ਅਨੁਸਾਰ, 1955 ’ਚ ਬਣੀ ਫਿਲਮ ‘ਪਾਥੇਰ ਪੰਚਾਲੀ’ ਨੂੰ ਭਾਰਤ ਦੀ ਸਰਵੋਤਮ ਫਿਲਮ ਦਾ ਦਰਜਾ ਦਿੱਤਾ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ ਸਤਿਆਜੀਤ ਰੇਅ ਦੀ ਇਹ ਫਿਲਮ ਅਜੇ ਵੀ ਕਈ ਫਿਲਮ ਇੰਸਟੀਚਿਊਟ ਦੇ ਸਿਲੇਬਸ ’ਚ ਸ਼ਾਮਲ ਹੈ। ਫਿਲਮ ਪਥੇਰ ਪੰਚਾਲੀ ਅਪੂ ਤੇ ਉਸਦੀ ਵੱਡੀ ਭੈਣ ਦੁਰਗਾ ਦੀ ਕਹਾਣੀ ਹੈ ਤੇ ਕਿਵੇਂ ਉਹ ਪੇਂਡੂ ਜੀਵਨ ਦੀਆਂ ਮੁਸ਼ਕਲਾਂ ਦੇ ਵਿਚਕਾਰ ਜਿਉਂਦੇ ਰਹਿੰਦੇ ਹਨ। ਤੁਹਾਨੂੰ ਦੱਸ ਦੇਈਏ ਕਿ ਬੰਗਾਲੀ ਫਿਲਮ ਪਾਥੇਰ ਪੰਜਾਲੀ ਨੂੰ ਸਿਨੇਮਾ ਜਗਤ ’ਚ ਕਾਫੀ ਸਰਾਹਿਆ ਜਾਂਦਾ ਹੈ। ਕਿਸ਼ੋਰ ਕੁਮਾਰ ਨੂੰ ਇਹ ਬੰਗਾਲੀ ਫਿਲਮ ਇੰਨੀ ਪਸੰਦ ਆਈ ਕਿ ਉਨ੍ਹਾਂ ਨੇ ਖੁਸ਼ੀ-ਖੁਸ਼ੀ ਸੱਤਿਆਜੀਤ ਰੇਅ ਨੂੰ 5 ਹਜ਼ਾਰ ਰੁਪਏ ਦਿੱਤੇ। ਬਹੁਤ ਘੱਟ ਲੋਕ ਜਾਣਦੇ ਹਨ ਕਿ ਕਿਸ਼ੋਰ ਕੁਮਾਰ ਦੀ ਪਤਨੀ ਰੂਮਾ ਤੇ ਸਤਿਆਜੀਤ ਰੇ ਦੂਰ ਦੇ ਰਿਸ਼ਤੇਦਾਰ ਹਨ। Uma Dasgupta