Punjab Agniveers News: ਅਗਨੀਵੀਰਾਂ ਨੂੰ ਪੰਜਾਬ ਸਰਕਾਰ ਦੇਵੇਗੀ ਨੌਕਰੀ : ਜੀਵਨਜੋਤ ਕੌਰ ਐਮਐਲਏ

Punjab Agniveers News
Punjab Agniveers News: ਅਗਨੀਵੀਰਾਂ ਨੂੰ ਪੰਜਾਬ ਸਰਕਾਰ ਦੇਵੇਗੀ ਨੌਕਰੀ : ਜੀਵਨਜੋਤ ਕੌਰ ਐਮਐਲਏ

Punjab Agniveers News: (ਸੱਚ ਕਹੂੰ ਨਿਊਜ਼) ਚੰਡੀਗਡ਼੍ਹ। ਅਗਨੀਵੀਰਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਦੀ ਵਿਧਾਇਕ ਜੀਵਨਜੋਤ ਕੌਰ ਨੇ ਵੱਡਾ ਦਾਅਵਾ ਕਰਦਿਆਂ ਕਿਹਾ ਕਿ ਸੇਵਾ ਮੁਕਤ ਹੋਣ ਵਾਲੇ ਅਗਨੀਵੀਰਾਂ ਨੂੰ ਪੰਜਾਬ ਸਰਕਾਰ ਨੌਕਰੀ ਦੇਵੇਗੀ।

ਇਹ ਵੀ ਪੜ੍ਹੋ: Faridkot News: ਫ਼ਰੀਦਕੋਟ ਪੁਲਿਸ ਨੇ ਅਫੀਮ ਸਮੇਤ ਇੱਕ ਵਿਅਕਤੀ ਕੀਤਾ ਕਾਬੂ

ਜੀਵਨਜੋਤ ਕੌਰ ਨੇ ਸੋਸ਼ਲ ਮੀਡੀਆ ’ਤੇ ਪੋਸਟ ਪਾ ਕੇ ਇਹ ਜਾਣਕਾਰੀ ਦਿੱਤੀ ਹੈ। ਉਨ੍ਹਾਂ ਲਿਖਿਆ ਕਿ ਅਗਨੀਵੀਰਾਂ ਲਈ ਪੰਜਾਬ ਸਰਕਾਰ ਦਾ ਵੱਡਾ ਫੈਸਲਾ, ਸੇਵਾ ਮੁਕਤ ਤੋਂ ਬਾਅਦ ਅਗਨੀਵੀਰਾਂ ਨੂੰ ਨੌਕਰੀ ਦੇਵੇਗੀ ਸਰਕਾਰ, ਕੈਬਨਿਟ ਮੰਤਰੀ ਮਹਿੰਦਰ ਭਗਤ ਨੇ ਐਲਾਨ ਕੀਤਾ, 2027 ਵਿੱਚ ਸੇਵਾਮੁਕਤ ਹੋਣ ਵਾਲੇ 800 ਅਗਨੀਵੀਰਾਂ ਨੂੰ ਨੌਕਰੀਆਂ ਦਿੱਤੀਆਂ ਜਾਣਗੀਆਂ।

ਅਗਨੀਵੀਰ ਲਈ ਕੌਣ ਕਰ ਸਕਦਾ ਹੈ ਅਪਲਾਈ

ਭਾਰਤੀ ਫੌਜ ’ਚ ਸਰਕਾਰ ਨੇ ਅਗਨੀਵੀਰਾਂ ਲਈ ਇੱਕ ਨਵੀਂ ਸਕੀਮ ਚਲਾਈ ਹੈ। ਅਗਨੀਪਥ ਸਕੀਮ ਵਿੱਚ ਭਰਤੀ ਲਈ ਨੌਜਵਾਨਾਂ ਦੀ ਉਮਰ 17 ਸਾਲ 6 ਮਹੀਨੇ ਤੋਂ 21 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ। ਨੌਜਵਾਨਾਂ ਨੂੰ ਸਿਖਲਾਈ ਦੀ ਮਿਆਦ ਸਮੇਤ ਕੁੱਲ 4 ਸਾਲਾਂ ਲਈ ਹਥਿਆਰਬੰਦ ਸਰਵਿਸ ਵਿੱਚ ਸੇਵਾ ਕਰਨ ਦਾ ਮੌਕਾ ਮਿਲੇਗਾ। ਭਰਤੀ ਫੌਜ ਵੱਲੋਂ ਤੈਅ ਨਿਯਮਾਂ ਅਨੁਸਾਰ ਕੀਤੀ ਜਾਵੇਗੀ।

LEAVE A REPLY

Please enter your comment!
Please enter your name here