Punjab School: ਸਿੱਖਿਆ ਵਿਭਾਗ ਨੇ ਬਦਲਿਆ 233 ਸਕੂਲਾਂ ਦਾ ਨਾਂਅ, ‘ਪੀਐੱਮ ਸ਼੍ਰੀ’ ਰੱਖਿਆ ਗਿਆ ਸਕੂਲਾਂ ਦਾ ਨਾਂਅ

Punjab School
ਸਿੱਖਿਆ ਵਿਭਾਗ ਨੇ ਬਦਲਿਆ 233 ਸਕੂਲਾਂ ਦਾ ਨਾਂਅ, ‘ਪੀਐੱਮ ਸ਼੍ਰੀ’ ਰੱਖਿਆ ਗਿਆ ਸਕੂਲਾਂ ਦਾ ਨਾਂਅ

ਫੰਡਾਂ ਲਈ ਪੰਜਾਬ ਪਿਆ ਨਰਮੀ ਦੇ ਰਾਹ, ਹੁਣ ਸਕੂਲਾਂ ਦੇ ਨਾਂਅ ਬਦਲੇ | Punjab School

Punjab School: (ਅਸ਼ਵਨੀ ਚਾਵਲਾ) ਚੰਡੀਗੜ੍ਹ। ਪੰਜਾਬ ਸਰਕਾਰ ਫੰਡਾਂ ਦੀ ਘਾਟ ਨਾਲ ਸਿੱਝਣ ਲਈ ਨਰਮੀ, ਹਲੀਮੀ ਤੇ ਸਮਝਦਾਰੀ ਵਾਲੇ ਰਾਹ ਤੁਰ ਪਈ ਹੈ। ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਕੇਂਦਰ ਸਰਕਾਰ ਦੀ ਪੀਐੱਮ ਸ਼੍ਰੀ ਸਕੀਮ ਨੂੰ ਚਲਾਉਣ ਤੋਂ ਸਾਫ਼ ਇਨਕਾਰ ਕਰਨ ਵਾਲੀ ਪੰਜਾਬ ਸਰਕਾਰ ਹੁਣ ਸੂਬੇ ਦੇ 233 ਸਕੂਲਾਂ ਵਿੱਚ ਸਕੀਮ ਨੂੰ ਨਾ ਸਿਰਫ਼ ਚਲਾਉਣ ਲਈ ਤਿਆਰ ਹੋ ਗਈ ਹੈ, ਸਗੋਂ ਉਨ੍ਹਾਂ ਸਕੂਲਾਂ ਦਾ ਨਾਂਅ ਵੀ ਬਦਲਦੇ ਹੋਏ ਕੇਂਦਰ ਸਰਕਾਰ ਨੂੰ ਸੂਚਨਾ ਭੇਜ ਦਿੱਤੀ ਗਈ ਹੈ, ਜਿਸ ਤੋਂ ਬਾਅਦ ਹੁਣ ਪੰਜਾਬ ਦੇ ਸਿੱਖਿਆ ਵਿਭਾਗ ਦੇ ਰੁਕੇ ਹੋਏ ਫੰਡ ਜਾਰੀ ਹੋਣ ਦੀ ਉਮੀਦ ਜਾਗ ਗਈ ਹੈ।

ਇਹ ਵੀ ਪੜ੍ਹੋ: IMD Weather Update: ਲਾਹੌਰ ਦੇ ਜ਼ਹਿਰੀਲੇ ਧੂੰਏ ਕਾਰਨ ਉੱਤਰੀ ਭਾਰਤ ’ਚ ਧੁੰਦ

ਸਿੱਖਿਆ ਵਿਭਾਗ ਨੇ ਪੰਜਾਬ ਦੇ ਲਗਭਗ ਸਾਰੇ ਜ਼ਿਲ੍ਹਿਆਂ ਵਿੱਚ 233 ਨੂੰ ਲੱਭਦੇ ਹੋਏ ਉਨ੍ਹਾਂ ਸਕੂਲਾਂ ਦੇ ਨਾਂਅ ਅੱਗੇ ‘ਪੀਐੱਮ ਸ਼੍ਰੀ’ ਲਾਉਣ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਪੰਜਾਬ ਸਰਕਾਰ ਨੇ ਆਮ ਆਦਮੀ ਕਲੀਨਿਕਾਂ ਦੇ ਨਾਂਅ ਬਦਲ ਕੇ ਕੇਂਦਰ ਤੋਂ ਐੱਨਐੱਚਐੱਮ ਦੀ ਗਰਾਂਟ ਲੈਣ ਦਾ ਰਾਹ ਪੱਧਰਾ ਕਰ ਲਿਆ ਹੈ। Punjab School

ਕੇਂਦਰ ਸਰਕਾਰ ਵੱਲੋਂ ਸਰਵ ਸਿੱਖਿਆ ਅਭਿਆਨ ਅਤੇ ਸਮਗਰਾ ਦਾ ਰੋਕ ਦਿੱਤਾ ਗਿਆ ਸੀ ਫੰਡ

ਜਾਣਕਾਰੀ ਅਨੁਸਾਰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸਾਲ 2022 ਵਿੱਚ ਦੇਸ਼ ਭਰ ਵਿੱਚ 14 ਹਜ਼ਾਰ 500 ਸਕੂਲਾਂ ਨੂੰ ਵੱਡੇ ਪੱਧਰ ’ਤੇ ਤਿਆਰ ਕਰਨ ਦੇ ਨਾਲ ਹੀ ਉਨ੍ਹਾਂ ਵਿੱਚ ਹਰ ਤਰ੍ਹਾਂ ਦੀ ਸੁਵਿਧਾ ਦੇਣ ਦਾ ਐਲਾਨ ਕੀਤਾ ਗਿਆ ਸੀ। ਇਨ੍ਹਾਂ ਸਕੂਲਾਂ ਵਿੱਚ ਕੇਂਦਰ ਸਰਕਾਰ ਵੱਲੋਂ ਕਰੋੜਾ ਰੁਪਏ ਦਾ ਫੰਡ ਦਿੱਤਾ ਜਾਣਾ ਸੀ। ਇਸ ਸਕੀਮ ਦਾ ਨਾਂ ‘ਪੀਐੱਮ ਸ਼੍ਰੀ’ ਰੱਖਦੇ ਹੋਏ ਪਹਿਲੀ ਸ਼ਰਤ ਲਾਈ ਗਈ ਸੀ ਕਿ ਜਿਹੜੇ ਵੀ ਸਕੂਲਾਂ ਵਿੱਚ ਇਸ ਸਕੀਮ ਤਹਿਤ ਪੈਸਾ ਖ਼ਰਚ ਕੀਤਾ ਜਾਵੇਗਾ, ਉਨ੍ਹਾਂ ਸਕੂਲਾਂ ਦਾ ਨਾਂਅ ਬਦਲ ਕੇ ਸੂਬਾ ਸਰਕਾਰਾਂ ਨੂੰ ਪੀਐੱਮ ਸ਼੍ਰੀ ਰੱਖਿਆ ਜਾਵੇਗਾ।

233 ਸਕੂਲਾਂ ਦਾ ਨਾਂਅ ਬਦਲ ਕੇ ਪੀਐੱਮ ਸ਼੍ਰੀ ਸਕੂਲ ਕਰ ਦਿੱਤਾ

ਇਸ ਸਕੀਮ ਦੇ ਤਹਿਤ ਪੰਜਾਬ ਦੇ ਸਿੱਖਿਆ ਵਿਭਾਗ ਨੂੰ ਵੀ ਆਪਣੇ ਸਕੂਲਾਂ ਦੀ ਸੂਚੀ ਭੇਜਣ ਲਈ ਕੇਂਦਰ ਸਰਕਾਰ ਵੱਲੋਂ ਕਿਹਾ ਗਿਆ ਸੀ ਤਾਂ ਕਿ ਪੰਜਾਬ ਦੇ ਸਕੂਲਾਂ ਨੂੰ ਸ਼ਾਮਲ ਕੀਤਾ ਜਾ ਸਕੇ ਪਰ ਪੰਜਾਬ ਦੇ ਸਿੱਖਿਆ ਵਿਭਾਗ ਵੱਲੋਂ ਕੇਂਦਰ ਸਰਕਾਰ ਨੂੰ ਸਾਫ਼ ਇਨਕਾਰ ਕਰ ਦਿੱਤਾ ਗਿਆ ਸੀ ਕਿ ਪੰਜਾਬ ਵਿੱਚ ਪਹਿਲਾਂ ਹੀ ਸਕੂਲ ਆਫ਼ ਐਮੀਨੈਂਸ ’ਤੇ ਕੰਮ ਚੱਲ ਰਿਹਾ ਹੈ ਅਤੇ ਸੂਬਾ ਸਰਕਾਰ ਵੱਡੇ ਪੱਧਰ ’ਤੇ ਸਿੱਖਿਆ ਕ੍ਰਾਂਤੀ ਲਈ ਕੰਮ ਕੀਤਾ ਜਾ ਰਿਹਾ ਹੈ, ਜਿਸ ਕਰਕੇ ਕੇਂਦਰ ਸਰਕਾਰ ਵੱਲੋਂ ਸਰਵ ਸਿੱਖਿਆ ਅਭਿਆਨ ਅਤੇ ਸਮਗਰਾ ਦਾ ਫੰਡ ਰੋਕ ਦਿੱਤਾ ਗਿਆ ਸੀ।

ਜਿਸ ਤੋਂ ਬਾਅਦ ਪੰਜਾਬ ਦੇ ਸਿੱਖਿਆ ਵਿਭਾਗ ਵੱਲੋਂ ਕਈ ਵਾਰ ਕੇਂਦਰ ਸਰਕਾਰ ਕੋਲ ਬੇਨਤੀ ਕੀਤੀ ਗਈ ਪਰ ਕੇਂਦਰ ਸਰਕਾਰ ਨੇ ਫੰਡ ਦੇਣ ਤੋਂ ਸਾਫ਼ ਇਨਕਾਰ ਕਰ ਦਿੱਤਾ ਗਿਆ ਪਰ ਹੁਣ ਪੰਜਾਬ ਸਰਕਾਰ ਨੇ ਪੀਐੱਮ ਸ਼੍ਰੀ ਸਕੀਮ ਨੂੰ ਚਲਾਉਣ ਦਾ ਫੈਸਲਾ ਕਰ ਲਿਆ ਹੈ। ਇਸੇ ਲੜੀ ਦੇ ਤਹਿਤ ਹੀ 233 ਸਕੂਲਾਂ ਦਾ ਨਾਂਅ ਬਦਲ ਕੇ ਪੀਐੱਮ ਸ਼੍ਰੀ ਸਕੂਲ ਕਰ ਦਿੱਤਾ ਗਿਆ ਹੈ। Punjab School

LEAVE A REPLY

Please enter your comment!
Please enter your name here