ਸਾਡੇ ਨਾਲ ਸ਼ਾਮਲ

Follow us

16 C
Chandigarh
Thursday, February 26, 2026
More
    Home Breaking News Poppy: ਛੇ ਕਿਲ...

    Poppy: ਛੇ ਕਿਲੋ ਭੁੱਕੀ ਸਮੇਤ ਦੋ ਔਰਤਾਂ ਕਾਬੂ

    Poppy
    ਦਿੜ੍ਹਬਾ : ਪੁਲਿਸ ਚੌਂਕੀ ਇੰਚਾਰਜ ਦੇ ਨਾਲ ਭੁੱਕੀ ਸਮੇਤ ਫੜੀਆਂ ਗਈਆਂ ਔਰਤਾਂ।

    Poppy: (ਪ੍ਰਵੀਨ ਗਰਗ) ਦਿੜ੍ਹਬਾ ਮੰਡੀ। ਪੁਲਿਸ ਨੇ ਦੋ ਔਰਤਾਂ ਕੋਲੋਂ 6 ਕਿਲੋ ਭੁੱਕੀ ਬਰਾਮਦ ਕਰਕੇ ਕਾਨੂੰਨੀ ਕਾਰਵਾਈ ਕੀਤੀ ਗਈ। ਜਾਣਕਾਰੀ ਦਿੰਦੇ ਹੋਏ ਪੁਲਿਸ ਚੌਂਕੀ ਇੰਚਾਰਜ ਮਹਿਲਾਂ ਗੁਰਮੇਲ ਸਿੰਘ ਨੇ ਕਿਹਾ ਕਿ ਪੁਲਿਸ ਚੌਂਕੀ ਦੀ ਟੀਮ ਨੇ ਦੋ ਔਰਤਾਂ ਨੂੰ ਭੁੱਕੀ ਸਮੇਤ ਕਾਬੂ ਕੀਤਾ ਹੈ।

    ਇਹ ਵੀ ਪੜ੍ਹੋ: Ferozepur Firing News: ਵਿਆਹ ’ਚ ਵਿਦਾਈ ਸਮੇਂ ਲਾਡ਼ੀ ਨੂੰ ਲੱਗੀ ਗੋਲੀ, ਹਾਲਤ ਗੰਭੀਰ

    ਉਹਨਾਂ ਦੱਸਿਆ ਕਿ ਇਹ ਦੋਵੇਂ ਔਰਤਾਂ ਮਹਿਲਾਂ ਪਟਿਆਲਾ ਰੋਡ ’ਤੇ ਸ਼ੱਕੀ ਹਾਲਤ ਵਿੱਚ ਵੇਖੀਆਂ ਗਈਆਂ ਜਦੋਂ ਉਹਨਾਂ ਦੀ ਲੇਡੀ ਪੁਲਿਸ ਕਾਂਸਟੇਬਲ ਬਲਜਿੰਦਰ ਕੌਰ ਦੀ ਮੱਦਦ ਨਾਲ ਤਲਾਸ਼ੀ ਲਈ ਗਈ ਤਾਂ ਉਹਨਾਂ ਕੋਲੋਂ ਛੇ ਕਿਲੋ ਭੁੱਕੀ ਬਰਾਮਦ ਕੀਤੀ ਗਈ। ਫੜੀਆਂ ਗਈਆਂ ਔਰਤਾਂ ਦੀ ਪਛਾਣ ਰਾਣੀ ਕੌਰ ਪਤਨੀ ਕਾਕਾ ਸਿੰਘ ਅਤੇ ਜੀਤੋ ਦੇਵੀ ਪਤਨੀ ਪਾਲ ਸਿੰਘ ਵਾਸੀ ਲੰਗੜੋਈ ਜਿਲ੍ਹਾ ਪਟਿਆਲਾ ਵਜੋਂ ਹੋਈ ਹੈ। ਦੋਵਾਂ ਨੂੰ ਗਿ੍ਰਫਤਾਰ ਕਰਕੇ ਐਨਡੀਪੀਐਸ ਦੇ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

    LEAVE A REPLY

    Please enter your comment!
    Please enter your name here