New Helmet Rule Punjab: ਪੰਜਾਬ ਦੇ ਦੋਪੱਈਆ ਵਾਹਨਾਂ ਵਾਲੇ ਧਿਆਨ ਦੇਣ, ਹੋ ਸਕਦੈ ਭਾਰੀ ਜ਼ੁਰਮਾਨਾ, ਨਵੇਂ ਹੁਕਮ ਜਾਰੀ

New Helmet Rule Punjab

New Helmet Rule Punjab: ਚੰਡੀਗੜ੍ਹ। ਪੰਜਾਬ ’ਚ ਦੋਪੱਈਆ ਵਾਹਨ ਚਾਲਕ ਇੱਕ ਵਾਰ ਫਿਰ ਚੌਕਸ ਹੋ ਜਾਣ। ਨਿਯਮਾਂ ਦੀ ਉਲੰਘਣਾ ਕਰਨ ’ਤੇ ਸਖਤ ਕਾਰਵਾਈ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਦਰਅਸਲ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਹੈਲਮੇਟ ਵਿਵਾਦ ’ਤੇ ਇੱਕ ਵਾਰ ਫਿਰ ਸਥਿਤੀ ਸਪੱਸ਼ਟ ਕਰਦਿਆਂ ਸਖ਼ਤ ਹੁਕਮ ਜਾਰੀ ਕੀਤੇ ਹਨ। ਚੀਫ਼ ਜਸਟਿਸ ਸ਼ੀਲ ਨਾਗੂ ਅਤੇ ਜਸਟਿਸ ਅਨਿਲ ਖੇਤਰਪਾਲ ਦੀ ਡਿਵੀਜ਼ਨ ਬੈਂਚ ਨੇ ਕਿਹਾ ਕਿ ਚਾਰ ਸਾਲ ਤੋਂ ਵੱਡੀ ਉਮਰ ਦੇ ਬੱਚਿਆਂ ਲਈ ਦੋਪਹੀਆ ਵਾਹਨਾਂ ’ਤੇ ਹੈਲਮਟ ਲਾਜ਼ਮੀ ਕੀਤਾ ਜਾਣਾ ਚਾਹੀਦਾ ਹੈ। ਇਸ ਸਬੰਧੀ ਹਾਈ ਕੋਰਟ ਨੇ ਕੇਂਦਰ ਨੂੰ ਖਰੜਾ ਤਿਆਰ ਕਰਨ ਦੀ ਸਿਫ਼ਾਰਸ਼ ਕੀਤੀ ਹੈ। ਇਸ ਤੋਂ ਇਲਾਵਾ ਔਰਤਾਂ ਦੇ ਹੈਲਮੇਟ ਪਾਉਣ ’ਤੇ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।

Read Also : Anti Cancer Day: ਕੈਂਸਰ ਦੇ ਕਾਰਨਾਂ ’ਤੇ ਚਿੰਤਾ ਨਾਂਹ ਬਰਾਬਰ

ਹਾਈ ਕੋਰਟ ਨੇ ਹਰਿਆਣਾ, ਪੰਜਾਬ ਤੇ ਚੰਡੀਗੜ੍ਹ ਦੀਆਂ ਔਰਤਾਂ ਦੇ ਚਲਾਨਾਂ ਦੇ ਵੇਰਵੇ ਮੰਗੇ ਹਨ। ਪਿੱਛੇ ਬੈਠੀਆਂ ਔਰਤਾਂ ਬਾਰੇ ਵੀ ਹਦਾਇਤਾਂ ਕੀਤੀਆਂ ਗਈਆਂ ਹਨ। ਇਸ ਤੋਂ ਪਹਿਲਾਂ ਵੀ ਹਾਈ ਕੋਰਟ ਨੇ ਦੋਪਹੀਆ ਵਾਹਨ ਦੇ ਪਿੱਛੇ ਬੈਠੀ ਔਰਤ ਦੇ ਹੈਲਮੇਟ ਨਾ ਪਾਉਣ ’ਤੇ ਚਲਾਨ ਕੱਟਣ ਦੇ ਹੁਕਮ ਦਿੱਤੇ ਸਨ ਪਰ ਇਹ ਹੁਕਮ ਪੂਰੀ ਤਰ੍ਹਾਂ ਲਾਗੂ ਨਹੀਂ ਹੋ ਸਕਿਆ। ਇਸ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਸੀ, ਜਿਸ ’ਚ ਕਿਹਾ ਗਿਆ ਸੀ ਕਿ ਸਿੱਖ ਹੈਲਮੇਟ ਕਿਵੇਂ ਪਾ ਸਕਦੇ ਹਨ। ਇਸ ’ਤੇ ਹਾਈ ਕੋਰਟ ਦੀ ਦਲੀਲ ਸੀ ਕਿ ਸਿਰਫ਼ ਦਸਤਾਰਧਾਰੀ ਸਿੱਖ ਮਰਦਾਂ ਤੇ ਔਰਤਾਂ ਨੂੰ ਹੀ ਹੈਲਮਟ ਪਾਉਣ ਤੋਂ ਛੋਟ ਹੋਵੇਗੀ, ਭਾਵੇਂ ਉਹ ਦੋਪਹੀਆ ਵਾਹਨ ਚਲਾ ਰਹੇ ਹੋਣ ਜਾਂ ਪਿੱਛੇ ਬੈਠੇ ਹੋਣ। New Helmet Rule Punjab

ਹਾਈ ਕੋਰਟ ਨੇ ਪਿਛਲੇ ਹੁਕਮਾਂ ਤੋਂ ਬਾਅਦ ਦੋਵਾਂ ਸੂਬਿਆਂ ਤੇ ਚੰਡੀਗੜ੍ਹ ਤੋਂ ਚਲਾਨ ਦੇ ਵੇਰਵੇ ਮੰਗੇ ਹਨ। ਇਹ ਪੁੱਛਿਆ ਗਿਆ ਹੈ ਕਿ ਮਹਿਲਾ ਦੋਪਹੀਆ ਵਾਹਨ ਚਾਲਕਾਂ ਦੇ ਕਿੰਨੇ ਚਲਾਨ ਕੀਤੇ ਗਏ ਅਤੇ ਕਿੰਨੇ ਚਲਾਨ ਅਜਿਹੇ ਕੀਤੇ ਗਏ ਜਿਨ੍ਹਾਂ ਵਿਚ ਔਰਤਾਂ ਦੋਪਹੀਆ ਵਾਹਨਾਂ ਦੇ ਪਿੱਛੇ ਬਿਨਾਂ ਹੈਲਮਟ ਤੋਂ ਬੈਠੀਆਂ ਪਾਈਆਂ ਗਈਆਂ।