Crime News: ਪੁਰਾਣੀ ਰੰਜ਼ਿਸ ਦੇ ਚੱਲਦਿਆਂ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ

Crime News
Crime News: ਪੁਰਾਣੀ ਰੰਜ਼ਿਸ ਦੇ ਚੱਲਦਿਆਂ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ

ਘਟਨਾ ਸਥਾਨ ਤੋਂ 7 ਖਾਲੀ ਕਾਰਤੂਸ ਤੇ ਸਵਿੱਫਟ ਕਾਰ ਬਰਾਮਦ | Crime News

(ਸੱਚ ਕਹੂੰ ਨਿਊਜ਼) ਫਿਰੋਜ਼ਪੁਰ। ਥਾਣਾ ਫਿਰੋਜ਼ਪੁਰ ਸਦਰ ਅਧੀਨ ਪੈਂਦੇ ਪਿੰਡ ਖਲਚੀਆਂ ਕਦੀਮ ਵਿੱਚ ਪੁਰਾਣੀ ਰੰਜਿਸ਼ ਦੇ ਚੱਲਦਿਆ ਇੱਕ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ, ਇਸ ਸਬੰਧੀ ਪੁਲਿਸ ਵੱਲੋਂ 10 ਖਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਨੌਜਵਾਨ ਦੀ ਪਛਾਣ ਰਵੀ ਵਾਸੀ ਖਲਚੀਆਂ ਵਜੋਂ ਹੋਈ ਹੈ, ਜੋ 3 ਬੱਚਿਆਂ ਦਾ ਪਿਓ ਸੀ। Crime News

ਇਹ ਵੀ ਪੜ੍ਹੋ: Punjab Sarpanch News: ਲੁਧਿਆਣਾ ’ਚ 8 ਨੂੰ ਸਹੁੰ ਚੁੱਕਣਗੇ ਪੰਜਾਬ ਦੇ ਪਿੰਡਾਂ ਦੇ ਨਵੇਂ ਬਣੇ ਸਰਪੰਚ ਤੇ ਪੰਚ

ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਰਾਜ ਕੁਮਾਰ ਵਾਸੀ ਖਲਚੀਆਂ ਕਦੀਮ ਨੇ ਦੱਸਿਆ ਕਿ ਉਸਦੇ ਲੜਕੇ ਰਵੀ ਅਤੇ ਮਨਪ੍ਰੀਤ ਘਰ ਦੇ ਵਿਹੜੇ ਵਿੱਚ ਬੈਠੇ ਸਨ ਤਾਂ ਸਾਹਮਣੇ ਗਲੀ ਵਿੱਚੋਂ ਰਮਨ ਚੌਧਰੀ, ਅਮਨ ਚੌਧਰੀ, ਵਿਸ਼ਾਲ ਤੇ ਗੋਲਡੀ ਸਵਿੱਫਟ ਕਾਰ ’ਤੇ ਆਏ ਜੋ ਕਾਰ ਗਲੀ ਦੇ ਮੋੜ ’ਤੇ ਲਗਾ ਕੇ ਅਰਜੁਨ ਉਰਫ ਅੱਜੂ ਦੇ ਘਰ ਚਲੇ ਗਏ, ਜਿਹਨਾਂ ਨਾਲ ਮੁਦੱਈਆਂ ਦੀ ਪੁਰਾਣੀ ਰੰਜਿਸ਼ ਚੱਲਦੀ ਸੀ, ਤਾਂ ਕੁਝ ਸਮੇਂ ਬਾਅਦ ਜਦੋਂ ਅਰਜੁਨ ਘਰੋਂ ਵਾਪਸ ਆ ਰਿਹਾ ਸੀ ਤਾਂ ਉਸਦੇ ਲੜਕੇ ਰਵੀ ਅਤੇ ਮਨਪ੍ਰੀਤ ਗਲੀ ਦੀ ਨੁੱਕਰ ’ਤੇ ਖੜ੍ਹੇ ਸਨ ਤਾਂ ਇਸ ਦੌਰਾਨ ਅਮਨ ਚੌਧਰੀ ਨੇ ਪਿਸਤੌਲ ਕੱਢਿਆ ਤੇ ਰਵੀ ’ਤੇ ਫਾਇਰ ਕਰ ਦਿੱਤੇ ਜੋ ਉਸਦੇ ਢਿੱਡ ਤੋਂ ਥੱਲੇ ਲੱਗਣ ਕਾਰਨ ਉਹ ਜ਼ਖਮੀ ਹੋ ਗਿਆ, ਜਿਸਨੂੰ ਫਿਰੋਜ਼ਪੁਰ ਦੇ ਨਿੱਜੀ ਹਸਪਤਾਲ ਲਿਜਾਇਆ ਗਿਆ ਤਾਂ ਡਾਕਟਰਾਂ ਨੇ ਉੱਥੇ ਰਵੀ ਨੂੰ ਮ੍ਰਿਤਕ ਕਰਾਰ ਦਿੱਤਾ।

ਇਸ ਸਬੰਧੀ ਸਬ ਇੰਸਪੈਕਟਰ ਤਰਸੇਮ ਸ਼ਰਮਾ ਨੇ ਦੱਸਿਆ ਕਿ ਪੁਲਿਸ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਹੈ, ਜਿਸ ਦੌਰਾਨ ਇੱਕ ਸਵਿਫਟ ਕਾਰ ਅਤੇ 7 ਖਾਲੀ ਕਾਰਤੂਸ ਘਟਨਾ ਸਥਾਨ ਤੋਂ ਬਰਾਮਦ ਹੋਏ ਹਨ। ਉਹਨਾਂ ਦੱਸਿਆ ਕਿ ਰਾਜ ਕੁਮਾਰ ਦੇ ਬਿਆਨਾਂ ਦੇ ਅਧਾਰ ’ਤੇ ਅਰਜੁਨ ਉਰਫ ਅੱਜੂ ਪੁੱਤਰ ਦੇਸਾ, ਦੇਸਾ ਪੁੱਤਰ ਬੂਟਾ, ਰੇਸ਼ਮ ਉਰਫ ਚਿੱਤੀ ਪੁੱਤਰ ਬੂਟਾ ਵਾਸੀ ਖਲਚੀਆਂ ਕਦੀਮ, ਰਮਨ ਚੌਧਰੀ, ਅਮਨ ਚੌਧਰੀ, ਵਿਸ਼ਾਲ, ਅਰਸ਼ ਅਤੇ 2 ਨਾਮਲੂਮ ਖਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।