Haryana-Punjab Weather Alert: ਪੰਜਾਬ-ਹਰਿਆਣਾ ’ਚ ਮੌਸਮ ਵਿਭਾਗ ਨੇ ਜਾਰੀ ਕੀਤਾ ਅਲਰਟ, ਜਾਣੋ ਕਦੋਂ ਪਵੇਗਾ ਮੀਂਹ!

Haryana-Punjab Weather Alert
Haryana-Punjab Weather Alert: ਪੰਜਾਬ-ਹਰਿਆਣਾ ’ਚ ਮੌਸਮ ਵਿਭਾਗ ਨੇ ਜਾਰੀ ਕੀਤਾ ਅਲਰਟ, ਜਾਣੋ ਕਦੋਂ ਪਵੇਗਾ ਮੀਂਹ!

ਹਿਸਾਰ (ਸੱਚ ਕਹੂੰ ਨਿਊਜ਼/ਸੰਦੀਪ ਸਿੰਹਮਾਰ)। Haryana-Punjab Weather Alert: ਹਰਿਆਣਾ-ਪੰਜਾਬ ’ਚ ਹਵਾ ਪ੍ਰਦੂਸ਼ਣ ਲਗਾਤਾਰ ਵਧ ਰਿਹਾ ਹੈ। ਹਰਿਆਣਾ ਦੇ ਕਰੀਬ 20 ਸ਼ਹਿਰਾਂ ’ਚ ਏਕਿਊਆਈ ਤਿੰਨ ਸੌ ਤੋਂ ਉੱਪਰ ਦਰਜ ਕੀਤਾ ਗਿਆ ਹੈ। ਹਿਸਾਰ ’ਚ ਏਕਿਊਆਈ 500 ਤੱਕ ਪਹੁੰਚ ਗਿਆ ਹੈ। ਸੂਬੇ ਦੀ ਹਵਾ ਜ਼ਹਿਰੀਲੀ ਹੋ ਗਈ ਹੈ। ਹਵਾ ਵਿੱਚ ਫੈਲੇ ਧੂੰਏਂ ਕਾਰਨ ਧੂੰਆਂ ਫੇਫੜਿਆਂ ਵਿੱਚ ਦਾਖਲ ਹੋ ਰਿਹਾ ਹੈ। ਇਸ ਕਾਰਨ ਲੋਕਾਂ ਨੂੰ ਸਾਹ ਲੈਣ ’ਚ ਦਿੱਕਤ ਆ ਰਹੀ ਹੈ। ਇਸ ਦੌਰਾਨ ਸਾਹ ਦੇ ਮਰੀਜ਼ ਵੱਧ ਰਹੇ ਹਨ। ਡਾਕਟਰਾਂ ਨੇ ਧੂੰਏਂ ਕਾਰਨ ਲੋਕਾਂ ਨੂੰ ਚੌਕਸ ਰਹਿਣ ਲਈ ਕਿਹਾ ਹੈ।

ਇਹ ਖਬਰ ਵੀ ਪੜ੍ਹੋ : Private Property: ਨਿੱਜੀ ਜਾਇਦਾਦ ‘ਤੇ ਸਰਕਾਰ ਦੇ ਹੱਕ ਸਬੰਧੀ Supreme Court ਦਾ ਇਤਿਹਾਸਕ ਫ਼ੈਸਲਾ, ਕੀ ਸਰਕਾਰ…

ਕਦੋਂ ਪਵੇਗਾ ਮੀਂਹ | Haryana-Punjab Weather Alert

ਮੌਸਮ ਵਿਭਾਗ ਮੁਤਾਬਕ 6 ਨਵੰਬਰ ਤੋਂ ਬਾਅਦ ਹੀ ਕੁਝ ਇਲਾਕਿਆਂ ’ਚ ਮੀਂਹ ਪੈਣ ਦੀ ਸੰਭਾਵਨਾ ਹੈ। ਮੀਂਹ ਨਾਲ ਪ੍ਰਦੂਸ਼ਣ ਤੋਂ ਰਾਹਤ ਮਿਲੇਗੀ ਤੇ ਤਾਪਮਾਨ ਵੀ ਹੇਠਾਂ ਆਵੇਗਾ। ਮੌਸਮ ਵਿਭਾਗ ਮੁਤਾਬਕ ਇਸ ਮਹੀਨੇ 4-5 ਡਿਸਟਰਬੈਂਸ ਐਕਟਿਵ ਰਹਿਣਗੇ, ਜਦਕਿ ਸਿਰਫ ਇੱਕ ਵੈਸਟਰਨ ਡਿਸਟਰਬੈਂਸ ਦੇ ਐਕਟਿਵ ਹੋਣ ਕਾਰਨ ਮੀਂਹ ਪੈਣ ਦੀ ਸੰਭਾਵਨਾ ਹੈ। ਮੀਂਹ ਕਾਰਨ ਹਰਿਆਣਾ ਤੇ ਪੰਜਾਬ ’ਚ ਠੰਢ ਮਹਿਸੂਸ ਹੋਵੇਗੀ। Haryana-Punjab Weather Alert

ਸਾਹ ਦੇ ਰੋਗੀ ਰਹਿਣ ਸੁਚੇਤ

ਹਵਾ ਪ੍ਰਦੂਸ਼ਣ ਕਾਰਨ ਸਾਹ ਦੇ ਮਰੀਜ਼ਾਂ ਦੀ ਗਿਣਤੀ ਵੱਧ ਰਹੀ ਹੈ। ਇਸ ਸਮੇਂ ਸਾਹ ਦੇ ਰੋਗੀਆਂ ਨੂੰ ਸਾਵਧਾਨ ਰਹਿਣ ਦੀ ਲੋੜ ਹੈ। ਇਸ ਸਮੇਂ ਮੀਂਹ ਨਾਲ ਹਵਾ ਪ੍ਰਦੂਸ਼ਣ ਤੋਂ ਰਾਹਤ ਮਿਲ ਸਕਦੀ ਹੈ। ਮੌਸਮ ਵਿਭਾਗ ਅਨੁਸਾਰ 6 ਨਵੰਬਰ ਤੱਕ ਹਰਿਆਣਾ ’ਚ ਮੌਸਮ ’ਚ ਕੋਈ ਵੱਡੀ ਤਬਦੀਲੀ ਆਉਣ ਦੀ ਸੰਭਾਵਨਾ ਨਹੀਂ ਹੈ। ਪਰ 6 ਨਵੰਬਰ ਤੋਂ ਬਾਅਦ ਤਾਪਮਾਨ ਡਿੱਗਣਾ ਸ਼ੁਰੂ ਹੋ ਜਾਵੇਗਾ। ਇਸ ਦੇ ਨਾਲ ਹੀ ਠੰਡ ਵੀ ਵਧਣੀ ਸ਼ੁਰੂ ਹੋ ਜਾਵੇਗੀ। ਮੌਸਮ ਵਿਗਿਆਨੀਆਂ ਅਨੁਸਾਰ 8 ਨਵੰਬਰ ਤੋਂ ਬਾਅਦ ਹਰਿਆਣਾ ’ਚ ਠੰਢ ਦੇ ਦਾਖ਼ਲ ਹੋਣ ਦੀ ਸੰਭਾਵਨਾ ਹੈ। Haryana-Punjab Weather Alert

LEAVE A REPLY

Please enter your comment!
Please enter your name here