Punjab Police: ਜ਼ਿਲ੍ਹਾ ਪੁਲਿਸ ਮੁਖੀ ਨੇ ਪੁਲਿਸ ਪਰਿਵਾਰਾਂ ਨਾਲ ਵੱਖਰੇ ਢੰਗ ਨਾਲ ਮਨਾਈ ਦੀਵਾਲੀ

Punjab Police
ਸ੍ਰੀ ਫ਼ਤਹਿਗੜ੍ਹ ਸਾਹਿਬ : ਜ਼ਿਲ੍ਹਾ ਪੁਲਿਸ ਮੁਖੀ ਡਾ. ਰਵਜੋਤ ਗਰੇਵਾਲ ਵੱਲੋਂ ਪੁਲਿਸ ਲਾਇਨ ਵਿਖੇ ਪੁਲਿਸ ਪਰਿਵਾਰਾਂ ਨਾਲ ਦੀਵਾਲੀ ਮਨਾਏ ਜਾਣ ਦਾ ਦ੍ਰਿਸ਼। ਤਸਵੀਰ: ਅਨਿਲ ਲੁਟਾਵਾ

ਤਿਉਹਾਰਾਂ ਦੇ ਮੱਦੇਨਜ਼ਰ ਪੁਲਿਸ ਵੱਲੋਂ ਸੁਰੱਖਿਆ ਨੂੰ ਲੈ ਕੇ ਨਿਭਾਈ ਜਾ ਰਹੀ ਡਿਊਟੀ ਵਿੱਚ ਸਹਿਯੋਗ ਕਰਨ ਲੋਕ-ਡਾ.ਰਵਜੋਤ ਗਰੇਵਾਲ | Punjab Police

Punjab Police: (ਅਨਿਲ ਲੁਟਾਵਾ) ਫ਼ਤਹਿਗੜ੍ਹ ਸਾਹਿਬ। ਜ਼ਿਲ੍ਹਾ ਪੁਲਿਸ ਮੁਖੀ ਡਾ. ਰਵਜੋਤ ਗਰੇਵਾਲ ਨੇ ਅੱਜ ਪੁਲਿਸ ਲਾਇਨ ਵਿਖੇ ਪੁਲਿਸ ਪਰਿਵਾਰਾਂ ਨਾਲ ਦੀਵਾਲੀ ਮਨਾਈ। ਇਸ ਮੌਕੇ ਉਨ੍ਹਾਂ ਪੁਲਿਸ ਪਰਿਵਾਰਾਂ ਨੂੰ ਸ਼ੁਭ ਇੱਛਾਵਾਂ ਦਿੰਦਿਆਂ ਕਿਹਾ ਕਿ ਇਹ ਤਿਉਹਾਰ ਸਭਨਾ ਲਈ ਖੁਸ਼ੀਆਂ ਤੇ ਤਰੱਕੀਆਂ ਲੈ ਕੇ ਆਵੇ। ਉਨ੍ਹਾਂ ਕਿਹਾ ਕਿ ਪੁਲਿਸ ਵਿਭਾਗ ਦੇ ਸਮੂਹ ਅਧਿਕਾਰੀ ਤੇ ਕਰਮਚਾਰੀ ਸਮਾਜ ਦੀ ਸੁਰੱਖਿਆ ਲਈ ਸਖਤ ਮਿਹਨਤ ਤੇ ਲਗਨ ਨਾਲ ਆਪਣੇ ਫਰਜ਼ਾਂ ਦੀ ਪੂਰਤੀ ਲਈ ਦਿਨ ਰਾਤ ਸਖਤ ਡਿਊਟੀ ਨਿਭਾਉਂਦੇ ਹਨ।

ਇਹ ਵੀ ਪੜ੍ਹੋ: DAP Fertilizer: ਡੀ.ਏ.ਪੀ ਖਾਦ ਦੀ ਨਿਰਵਿਘਨ ਸਪਲਾਈ ਲਈ ਖੇਤੀਬਾੜੀ ਵਿਭਾਗ ਚੌਕਸ, ਖਾਦ ਡੀਲਰਾਂ ਦੀ ਕੀਤੀ ਚੈਕਿੰਗ

ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਪੁਲਿਸ ਵਿਭਾਗ ਵੱਲੋਂ ਤਿਉਹਾਰਾਂ ਦੇ ਮੱਦੇਨਜ਼ਰ ਵਿਸ਼ੇਸ਼ ਤੌਰ rਤੇ ਸੁਰੱਖਿਆ ਨੂੰ ਲੈ ਕੇ ਨਿਭਾ ਜਾ ਰਹੀ ਡਿਊਟੀ ਵਿੱਚ ਸਹਿਯੋਗ ਕੀਤਾ ਜਾਵੇ। ਜ਼ਿਲ੍ਹਾ ਪੁਲਿਸ ਮੁਖੀ ਨੇ ਕਿਹਾ ਕਿ ਦੀਵਾਲੀ ਦੇ ਪਵਿੱਤਰ ਤਿਉਹਾਰ ਮੌਕੇ ਹਰੇਕ ਵਰਗ ਦੇ ਲੋਕਾਂ ਨੂੰ ਸਮਾਜ ਵਿੱਚੋਂ ਜੁਰਮ ਦੇ ਖਾਤਮੇ ਲਈ ਅੱਗੇ ਆ ਕੇ ਲੋਕ ਲਹਿਰ ਚਲਾਉਣ ਦਾ ਪ੍ਰਣ ਲੈਣਾ ਚਾਹੀਦਾ ਹੈ ਤਾਂ ਜੋ ਸ਼ਹੀਦਾਂ ਦੀ ਧਰਤੀ ਸ੍ਰੀ ਫ਼ਤਹਿਗੜ੍ਹ ਸਾਹਿਬ ਨੂੰ ਕਰਾਈਮ ਮੁਕਤ ਬਣਾਇਆ ਜਾ ਸਕੇ। ਇਸ ਮੌਕੇ ਐਸ.ਪੀ.(ਜਾਂਚ) ਰਾਕੇਸ਼ ਯਾਦਵ, ਡੀ.ਐਸ.ਪੀ. ਸ੍ਰੀ ਫ਼ਤਹਿਗੜ੍ਹ ਸਾਹਿਬ ਸੁਖਨਾਜ ਸਿੰਘ, ਡੀ.ਐਸ.ਪੀ ਬਸੀ ਪਠਾਣਾ ਰਾਜ ਕੁਮਾਰ, ਡੀ.ਐਸ.ਪੀ. ਅਮਲੋਹ ਗੁਰਦੀਪ ਸਿੰਘ, ਡੀ.ਐਸ.ਪੀ. ਖਮਾਣੋਂ ਰਮਿੰਦਰ ਸਿੰਘ ਕਾਹਲੋਂ, ਡੀ.ਐੱਸ.ਪੀ. ਗੁਰਦੀਪ ਸਿੰਘ ਦਿਓਲ, ਡੀ.ਐੱਸ.ਪੀ. ਹਰਤੇਸ਼ ਕੌਸ਼ਿਕ ਸਮੇਤ ਪੁਲਿਸ ਪਰਿਵਾਰ ਹਾਜ਼ਰ ਸਨ। Punjab Police

LEAVE A REPLY

Please enter your comment!
Please enter your name here