Welfare Work: ਬਲਾਕ ਧਰਮਗੜ੍ਹ ਦੇ 25ਵੇਂ ਸਰੀਰਦਾਨੀ ਬਣੇ
Welfare Work: ਧਰਮਗੜ੍ਹ (ਜੀਵਨ ਗੋਇਲ)। ਡੇਰਾ ਸੱਚਾ ਸੌਦਾ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚਲਦਿਆਂ ਡੇਰਾ ਸ਼ਰਧਾਲੂ ਬੰਤ ਕੌਰ ਇੰਸਾਂ ਪਤਨੀ ਮਿੱਠੂ ਸਿੰਘ ਇੰਸਾਂ ਦਾ ਸਰੀਰ ਮੈਡੀਕਲ ਖੋਜਾਂ ਲਈ ਦਾਨ ਕੀਤਾ ਗਿਆ। ਉਨ੍ਹਾਂ ਦੀ ਮਿ੍ਰਤਕ ਦੇਹ ਨੂੰ ਮੈਡੀਕਲ ਖੋਜਾਂ ਲਈ ਅੰਮ੍ਰਿਤਾ ਸਕੂਲ ਆਫ ਮੈਡੀਕਲ ਸੈਕਟਰ 88 ਫਰੀਦਾਬਾਦ ਹਰਿਆਣਾ ਵਿਖੇ ਭੇਜਿਆ ਗਿਆ। ਇਹ ਬਲਾਕ ਧਰਮਗੜ੍ਹ ਦਾ 25 ਵਾਂ ਸਰੀਰਦਾਨ ਤੇ ਪਿੰਡ ਹੀਰੋਂ ਖੁਰਦ ਦਾ 5ਵਾਂ ਸਰੀਰਦਾਨ ਕੀਤਾ ਗਿਆ। ਜਾਣਕਾਰੀ ਅਨੁਸਾਰ ਪਿੰਡ ਹੀਰੋਂ ਖੁਰਦ ਦੇ ਡੇਰਾ ਸ਼ਰਧਾਲੂ ਬੰਤ ਕੌਰ ਇੰਸਾਂ ਨੇ ਜਿਉਂਦੇ ਜੀਅ ਪ੍ਰਣ ਕੀਤਾ ਸੀ ਕਿ ਉਨ੍ਹਾਂ ਦੀ ਮਿ੍ਰਤਕ ਦੇਹ ਨੂੰ ਮੈਡੀਕਲ ਖੋਜਾਂ ਲਈ ਦਾਨ ਕੀਤਾ ਜਾਵੇ। ਪਰਿਵਾਰ ਵੱਲੋਂ ਉਨ੍ਹਾਂ ਦੀ ਅੰਤਿਮ ਇੱਛਾ ਪੂਰਾ ਕਰਦਿਆਂ ਡੇਰਾ ਸੱਚਾ ਸੌਦਾ ਦੀ ਪਵਿੱਤਰ ਸਿੱਖਿਆਵਾਂ ’ਤੇ ਚਲਦਿਆਂ ਉਨ੍ਹਾਂ ਦਾ ਮ੍ਰਿਤਕ ਸਰੀਰ ਮੈਡੀਕਲ ਖੋਜਾਂ ਲਈ ਦਾਨ ਕਰ ਦਿੱਤਾ।
Read Also : Online Shopping ਦਾ ਟਰੈਂਡ: ਪਰੰਪਰਾ ਤੇ ਤਕਨੀਕ ਦਾ ਸੰਗਮ!
ਇਸ ਮੌਕੇ ਸਰੀਰਦਾਨੀ ਬੰਤ ਕੌਰ ਇੰਸਾਂ ਦੀ ਅਰਥੀ ਨੂੰ ਮੋਢਾ ਉਨ੍ਹਾਂ ਦੀਆਂ ਬੇਟੀਆਂ ਤੇ ਬੇਟੇ ਨੇ ਦਿੱਤਾ ਗਿਆ। ਸਰੀਰਦਾਨੀ ਬੰਤ ਕੌਰ ਇੰਸਾਂ ਦੀ ਮਿ੍ਰਤਕ ਦੇਹ ਨੂੰ ਫੁੱਲਾਂ ਨਾਲ ਸਜਾਈ ਐਂਬੂਲਂੈਸ ਵਿੱਚ ਰੱਖਿਆ ਗਿਆ ਤੇ ‘ਸਰੀਰਦਾਨੀ ਬੰਤ ਕੌਰ ਇੰਸਾਂ ਅਮਰ ਰਹੇ’, ‘ਡੇਰਾ ਸੱਚਾ ਸੌਦਾ ਦੀ ਸੋਚ ’ਤੇ ਪਹਿਰਾ ਦਿਆਂਗੇ’ ਠੋਕ ਕੇ ਨਾਅਰੇ ਲਾਏ ਗਏ। ਇਸ ਮੌਕੇ ਸਰਪੰਚ ਜਸਪਾਲ ਸਿੰਘ ਪਾਲਾ ਤੇ ਨੰਬਰਦਾਰ ਰਾਮ ਸਿੰਘ ਇੰਸਾਂ ਨੇ ਮਿ੍ਰਤਕ ਦੇਹ ਵਾਲੀ ਐਂਬੂਲੈਂਸ ਨੂੰ ਹਰੀ ਝੰਡੀ ਦੇ ਕੇ ਰਵਾਨਗੀ ਦਿੱਤੀ। ਇਸ ਮੌਕੇ ਬਲਾਕ ਪ੍ਰੇਮੀ ਸੇਵਕ ਪ੍ਰਕਾਸ਼ਦਾਸ ਇੰਸਾਂ, ਜ਼ਿੰਮੇਵਾਰ ਰਜਿੰਦਰ ਇੰਸਾਂ, ਬੱਲੀ ਇੰਸਾਂ, ਪ੍ਰੇਮੀ ਸੰਮਤੀ ਮੈਂਬਰ ਪੱਪੂ ਇੰਸਾਂ, ਸ਼ਾਦੀ ਇੰਸਾਂ, ਅਮਨ ਇੰਸਾਂ, ਪੇ੍ਰਮੀ ਸੇਵਕ ਜਗਤਰ ਇੰਸਾਂ, ਬੱਲੀ ਇੰਸਾਂ, ਨਾਜ਼ਮ ਇੰਸਾਂ, ਫੌਜੀ ਸੋਹਨ ਇੰਸਾਂ, ਵੈਦ ਸੁਖਦੇਵ ਇੰਸਾਂ, ਤਾਰਾ ਇੰਸਾਂ, ਬੱਘਾ ਇੰਸਾਂ, ਬੱਬੂ ਇੰਸਾਂ ਤੋਂ ਇਲਾਵਾ ਸਕੇ-ਸਬੰਧੀ, ਰਿਸ਼ਤੇਦਾਰ ਤੇ ਵੱਡੀ ਗਿਣਤੀ ’ਚ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਸੰਗਠਨ ਦੇ ਮੈਂਬਰ ਤੇ ਸਾਧ-ਸੰਗਤ ਨੇ ਅੰਤਿਮ ਵਿਦਾਇਗੀ ਵਿੱਚ ਸ਼ਮੂਲੀਅਤ ਕੀਤੀ।
ਡੇਰਾ ਸੱਚਾ ਸੌਦਾ ਦੇ ਭਲਾਈ ਕਾਰਜ ਸ਼ਲਾਘਾਯੋਗ : ਐੱਸਐੱਮਓ
ਇਸ ਮੌਕੇ ਐੱਸਐੱਮਓ ਡਾ. ਮਨਜੀਤ ਕੌਰ ਬੁਢਲਾਡਾ ਨੇ ਗੱਲਬਾਤ ਕਰਦਿਆਂ ਕਿਹਾ ਕਿ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਮਾਨਵਤਾ ਭਲਾਈ ਦੇ ਕਾਰਜ ਕਰ ਰਹੀ ਹੈ, ਜੋ ਕਿ ਬਹੁਤ ਸ਼ਲਾਘਾਯੋਗ ਹੈ। ਉਨ੍ਹਾਂ ਕਿਹਾ ਕਿ ਮੈਡੀਕਲ ਦੀ ਪੜ੍ਹਾਈ ਕਰ ਰਹੇ ਵਿਦਿਆਰਥੀਆਂ ਨੂੰ ਮੱਦਦ ਮਿਲਦੀ ਹੈ। ਉਨ੍ਹਾਂ ਕਿਹਾ ਕਿ ਅਜਿਹੇ ਚੰਗੇ ਕਾਰਜ ਆਮ ਲੋਕਾਂ ਨੂੰ ਵੀ ਕਰਨੇ ਚਾਹੀਦੇ ਹਨ ਤਾਂ ਕਿ ਲੋਕ ਹੋਰ ਜਾਗਰੂਕ ਹੋ ਸਕਣ।