Diwali: ਯੂਥ ਵੀਰਾਂਗਣਾਵਾਂ ਵੱਲੋਂ ਬਿਰਧ ਆਸ਼ਰਮ ਦੇ ਬਜ਼ੁਰਗਾਂ ਨਾਲ ਮਨਾਈ ਦੀਵਾਲੀ

Diwali
Diwali: ਯੂਥ ਵੀਰਾਂਗਣਾਏ ਵੱਲੋਂ ਬਿਰਧ ਆਸ਼ਰਮ ਦੇ ਬਜ਼ੁਰਗਾਂ ਨਾਲ ਮਨਾਈ ਦੀਵਾਲੀ

(ਵਿੱਕੀ ਕੁਮਾਰ) ਮੋਗਾ। ਮੋਗਾ ਵਿੱਚ ਯੂਥ ਵੀਰਾਂਗਣਾਵਾਂ ਇਕਾਈ ਵੱਲੋਂ ਦੀਵਾਲੀ ਦੇ ਤਿਉਹਾਰ ਨੂੰ ਮੁੱਖ ਰੱਖਦੇ ਹੋਏ, ਮੋਗਾ ਦੇ ਸ਼ਿਵ ਕਿਰਪਾ ਬਿਰਧ ਆਸ਼ਰਮ ਬੇਦੀ ਨਗਰ ਵਿੱਚ ਜਾ ਕੇ ਬਜ਼ੁਰਗਾਂ ਨੂੰ ਭੋਜਨ ਛਕਾਇਆ ਤੇ ਉਨ੍ਹਾਂ ਦਾ ਹਾਲ-ਚਾਲ ਪੁੱਛਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜਸਵਿੰਦਰ ਕੌਰ ਨੇ ਦੱਸਿਆ ਕਿ ਸਾਡੀ ਸੰਸਥਾ ਵੱਲੋਂ ਵੱਡੇ ਪੱਧਰ ’ਤੇ ਸੇਵਾ ਕਾਰਜ ਕੀਤੇ ਜਾ ਰਹੇ ਹਨ। ਉਹਨਾਂ ਕਾਰਜਾਂ ’ਚੋਂ ਇੱਕ ਕਾਰਜ ਲੋੜਵੰਦਾਂ ਨੂੰ ਖਾਣਾ ਖਵਾਉਣਾ ਹੈ, ਇਸ ਲਈ ਸਾਡੀ ਸੰਸਥਾ ਨੇ ਦੀਵਾਲੀ ਦੇ ਤਿਉਹਾਰ ਨੂੰ ਮੁੱਖ ਰੱਖਦੇ ਹੋਏ। ਬਜ਼ੁਰਗਾਂ ਨੂੰ ਖਾਣਾ ਖਵਾਉਣ ਸਬੰਧੀ ਮਤਾ ਪਾਸ ਕੀਤਾ।

ਇਹ ਵੀ ਪੜ੍ਹੋ: New Traffic Rules: ਸੇਫ ਸਕੂਲ ਵਾਹਨ ਪਾਲਿਸੀ ਤਹਿਤ ਸਕੂਲੀ ਬੱਸਾਂ ਦੇ ਚਲਾਨ ਕੀਤੇ

ਜਿਸ ਤਹਿਤ ਅੱਜ ਅਸੀਂ ਮੋਗਾ ਦੇ ਬੇਦੀ ਨਗਰ ਵਿੱਚ ਸਥਿੱਤ ਸ਼ਿਵ ਕਿਰਪਾ ਬਿਰਧ ਆਸ਼ਰਮ ਵਿੱਚ ਬਜ਼ੁਰਗਾਂ ਲਈ ਪੌਸ਼ਟਿਕ ਭੋਜਨ ਦਾ ਪ੍ਰਬੰਧ ਕੀਤਾ ਅਤੇ ਬਜ਼ੁਰਗਾਂ ਨਾਲ ਹਾਸਾ ਮਖੌਲ ਕਰਦਿਆਂ ਉਹਨਾਂ ਕੋਲੋਂ ਭਜਨ ਵੀ ਸੁਣੇ ਅਤੇ ਸੰਸਥਾ ਦੀਆਂ ਮੈਂਬਰਾਂ ਵੱਲੋਂ ਦੀਵਾਲੀ ਦੇ ਸਬੰਧੀ ਇਕ ਕਵਿਤਾ ਬਜ਼ੁਰਗਾਂ ਨੂੰ ਸੁਣਾਈ ਅਤੇ ਉਹਨਾਂ ਦਾ ਹੌਸਲਾ ਵੀ ਵਧਾਇਆ। Diwali

ਦੀਵਾਲੀ ਦੇ ਸਬੰਧੀ ਇਕ ਕਵਿਤਾ ਬਜ਼ੁਰਗਾਂ ਨੂੰ ਸੁਣਾਈ 

ਯੂਥ ਵੀਰਾਂਗਣਾਵਾਂ ਦੀ ਜ਼ਿਲ੍ਹਾ ਇੰਚਾਰਜ਼ ਸੁਮਨ ਅਰੋੜਾ ਤੇ ਕੰਚਨ ਅਰੋੜਾ ਨੇ ਦੱਸਿਆ ਕਿ ਸਾਡੀ ਸੰਸਥਾ ਦਾ ਇਸ ਕਾਰਜ ਕਰਨ ਦਾ ਮਕਸਦ ਹੈ ਕਿ ਕੋਈ ਵੀ ਭੁੱਖਾ ਨਾ ਰਹੇ। ਉਹਨਾਂ ਕਿਹਾ ਕਿ ਅਸੀਂ ਭਵਿੱਖ ਵਿੱਚ ਵੀ ਇਹਨਾਂ ਬਜ਼ੁਰਗਾਂ ਲਈ ਕੋਈ ਨਾ ਕੋਈ ਉਪਰਾਲਾ ਕਰਦੇ ਰਹਾਂਗੇ। ਇਸ ਮੌਕੇ ਸ਼ਿਵਾਨੀ, ਆਸ਼ਾ ਰਾਣੀ, ਸੁਨੀਤਾ ਰਾਣੀ, ਨੈਨਸੀ ਸ਼ਰਮਾ ਸੁਖਜਿੰਦਰ ਕੌਰ, ਬਲਜੀਤ ਕੌਰ, ਗੁੱਡੂ ਕੌਰ, ਰਜਨੀ ਰਾਣੀ, ਰੀਤੂ ਅਰੋੜਾ, ਗੁਰਪ੍ਰੀਤ ਕੌਰ,ਜੋਤੀ ਰਾਣੀ ਹਾਜ਼ਰ ਸਨ।

LEAVE A REPLY

Please enter your comment!
Please enter your name here