Punjab Weather: ਪੰਜਾਬ ਦੇ ਮੌਸਮ ਸਬੰਧੀ ਵੱਡੀ ਅਪਡੇਟ, ਨਜ਼ਰ ਆਵੇਗਾ ਚੱਕਰਵਾਤੀ ਤੂਫਾਨ ਦਾ ਅਸਰ !

Punjab Weather
Punjab Weather: ਪੰਜਾਬ ਦੇ ਮੌਸਮ ਸਬੰਧੀ ਵੱਡੀ ਅਪਡੇਟ, ਨਜ਼ਰ ਆਵੇਗਾ ਚੱਕਰਵਾਤੀ ਤੂਫਾਨ ਦਾ ਅਸਰ !

ਚੰਡੀਗੜ੍ਹ (ਸੱਚ ਕਹੂੰ ਨਿਊਜ਼)। Punjab Weather: ਉੜੀਸਾ ਤੇ ਪੱਛਮੀ ਬੰਗਾਲ ’ਚ ਚੱਕਰਵਾਤੀ ਤੂਫਾਨ ਦਾਨਾ ਦਾ ਅਸਰ ਵੇਖਣ ਤੋਂ ਬਾਅਦ ਹੁਣ ਪੰਜਾਬ ’ਚ ਵੀ ਚੱਕਰਵਾਤੀ ਤੂਫਾਨ ਡਾਨਾ ਦਾ ਅਸਰ ਵੇਖਣ ਨੂੰ ਮਿਲੇਗਾ। ਮੌਸਮ ਵਿਭਾਗ ਮੁਤਾਬਕ ਪੰਜਾਬ ਦੇ ਮੌਸਮ ’ਚ ਵੱਡਾ ਬਦਲਾਅ ਵੇਖਣ ਨੂੰ ਮਿਲੇਗਾ। ਇੱਥੇ ਤੁਹਾਨੂੰ ਦੱਸ ਦੇਈਏ ਕਿ ਚੱਕਰਵਾਤੀ ਤੂਫਾਨ ਦਾਨਾ ਦਾ ਪ੍ਰਭਾਵ ਕਾਫੀ ਹੱਦ ਤੱਕ ਘੱਟ ਗਿਆ ਹੈ। ਹਾਲਾਂਕਿ, ਓਡੀਸ਼ਾ, ਪੱਛਮੀ ਬੰਗਾਲ, ਝਾਰਖੰਡ ਤੇ ਬਿਹਾਰ ਅਜੇ ਵੀ ਇਸ ਤੂਫਾਨ ਤੋਂ ਪ੍ਰਭਾਵਿਤ ਹਨ। ਚੱਕਰਵਾਤ ਕਾਰਨ ਇਨ੍ਹਾਂ ਇਲਾਕਿਆਂ ’ਚ ਤਾਪਮਾਨ ’ਚ ਗਿਰਾਵਟ ਦਰਜ ਕੀਤੀ ਗਈ। Punjab Weather

Read This : Akhnoor Terrorist Attack: ਜੰਮੂ-ਕਸ਼ਮੀਰ ਦੇ ਅਖਨੂਰ ’ਚ 3 ਅੱਤਵਾਦੀ ਮਾਰੇ ਗਏ, 5 ਘੰਟੇ ਚੱਲਿਆ ਮੁਕਾਬਲਾ

ਇਸ ਦੇ ਨਾਲ ਹੀ ਦਿੱਲੀ, ਹਰਿਆਣਾ ਤੇ ਪੰਜਾਬ ’ਚ ਠੰਡ ਨੇ ਜ਼ੋਰ ਫੜਨਾ ਸ਼ੁਰੂ ਕਰ ਦਿੱਤਾ ਹੈ। ਸ਼ਨਿੱਚਰਵਾਰ ਰਾਤ ਤੋਂ ਹੀ ਠੰਡੀਆਂ ਹਵਾਵਾਂ ਚੱਲ ਰਹੀਆਂ ਹਨ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਅੱਜ ਸ਼ਾਮ ਤੋਂ ਮੌਸਮ ਬਦਲ ਸਕਦਾ ਹੈ। ਕਈ ਥਾਵਾਂ ’ਤੇ ਮੀਂਹ ਪੈਣ ਦੀ ਵੀ ਸੰਭਾਵਨਾ ਹੈ। ਚੱਕਰਵਾਤੀ ਤੂਫਾਨ ਦਾਨਾ ਨੇ ਪੱਛਮੀ ਬੰਗਾਲ ਤੇ ਉੜੀਸਾ ਸਮੇਤ ਤੱਟਵਰਤੀ ਖੇਤਰਾਂ ’ਚ ਭਾਰੀ ਬਾਰਿਸ਼ ਕੀਤੀ। ਹਾਲਾਂਕਿ ਇਸ ਨਾਲ ਜਾਨ-ਮਾਲ ਦਾ ਜ਼ਿਆਦਾ ਨੁਕਸਾਨ ਨਹੀਂ ਹੋਇਆ। ਤੂਫਾਨ ਦਾ ਅਸਰ ਝਾਰਖੰਡ, ਬਿਹਾਰ, ਮੱਧ ਪ੍ਰਦੇਸ਼, ਤਾਮਿਲਨਾਡੂ, ਕੇਰਲ ਤੇ ਪੱਛਮੀ ਬੰਗਾਲ ’ਚ ਵੇਖਣ ’ਚ ਆਇਆ। Punjab Weather

LEAVE A REPLY

Please enter your comment!
Please enter your name here