ED Punjab News: ਪੰਜਾਬ ’ਚ ED ਦਾ ਐਕਸ਼ਨ, LDP ਸਕੀਮ ਤਹਿਤ ਅਲਾਟ ਕੀਤੇ ਪਲਾਟਾਂ ਦਾ ਮੰਗਿਆ ਵੇਰਵਾ

ED Punjab News
ED Punjab News: ਪੰਜਾਬ ’ਚ ED ਦਾ ਐਕਸ਼ਨ, LDP ਸਕੀਮ ਤਹਿਤ ਅਲਾਟ ਕੀਤੇ ਪਲਾਟਾਂ ਦਾ ਮੰਗਿਆ ਵੇਰਵਾ

ਲੁਧਿਆਣਾ (ਸੱਚ ਕਹੂੰ ਨਿਊਜ਼)। ED Punjab News: ਪੰਜਾਬ ਦੇ ਫੂਡ ਸਪਲਾਈ ਵਿਭਾਗ ’ਚ 2000 ਕਰੋੜ ਰੁਪਏ ਦਾ ਘਪਲਾ ਤੇ ਲੁਧਿਆਣਾ ਇੰਪਰੂਵਮੈਂਟ ਟਰੱਸਟ ’ਚ ਐੱਲਡੀਪੀ ਸਕੀਮ ਤਹਿਤ ਪਲਾਟਾਂ ਦੀ ਨਿਲਾਮੀ ’ਚ ਹੋਏ ਘਪਲੇ ਸਬੰਧੀ ਈਡੀ ਨੇ ਕਾਰਵਾਈ ਤੇਜ਼ ਕਰ ਦਿੱਤੀ ਹੈ, ਜਿਸ ਕਾਰਨ ਆਉਣ ਵਾਲੇ ਦਿਨਾਂ ’ਚ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਤੇ ਲੁਧਿਆਣਾ ਇੰਪਰੂਵਮੈਂਟ ਟਰੱਸਟ ਦੇ ਸਾਬਕਾ ਚੇਅਰਮੈਨ ਰਮਨ ਬਾਲਾ ਸੁਬਰਾਮਨੀਅਮ ਸਮੇਤ ਕਈ ਲੋਕਾਂ ਦੀਆਂ ਮੁਸ਼ਕਿਲਾਂ ਵਧ ਸਕਦੀਆਂ ਹਨ। ਦੱਸਿਆ ਜਾ ਰਿਹਾ ਹੈ ਕਿ ਈਡੀ ਫੂਡ ਸਪਲਾਈ ਵਿਭਾਗ ਘੁਟਾਲੇ ’ਚ ਸਾਬਕਾ ਮੰਤਰੀ ਆਸ਼ੂ ਸਮੇਤ 31 ਲੋਕਾਂ ਖਿਲਾਫ ਪੀਐੱਮਐੱਲਏ ਪਟੀਸ਼ਨ ਦਾਇਰ ਕੀਤੀ ਗਈ ਹੈ ਤੇ ਰਮਨ ਬਾਲਾ ਸੁਬਰਾਮਨੀਅਮ ਦੇ ਕਾਰਜਕਾਲ ਦੌਰਾਨ ਐਲਡੀਪੀ ਸਕੀਮ ਤਹਿਤ ਅਲਾਟ ਕੀਤੇ ਪਲਾਟਾਂ ਦਾ ਵੇਰਵਾ ਮੰਗਿਆ ਗਿਆ ਹੈ। ED Punjab News

ਇਹ ਵੀ ਪੜ੍ਹੋ : Baba Siddique Murder: ਬਾਬਾ ਸਿੱਦੀਕੀ ਕਤਲ ਕੇਸ ’ਚ ਕੈਥਲ ਤੋਂ ਇੱਕ ਹੋਰ ਨੌਜਵਾਨ ਗ੍ਰਿਫਤਾਰ

ਇਹ ਪਟੀਸ਼ਨ ਈਡੀ ਦੀ ਵਿਸ਼ੇਸ਼ ਅਦਾਲਤ ਜਲੰਧਰ ਵਿਖੇ ਦਾਇਰ ਕੀਤੀ ਗਈ ਹੈ। ਤੁਹਾਨੂੰ ਦੱਸ ਦੇਈਏ ਕਿ ਲੁਧਿਆਣਾ ਇੰਪਰੂਵਮੈਂਟ ਟਰੱਸਟ ’ਚ ਐਲਡੀਪੀ ਸਕੀਮ ਤਹਿਤ ਪਲਾਟਾਂ ਦੀ ਅਲਾਟਮੈਂਟ ਦੌਰਾਨ ਵੱਡਾ ਘਪਲਾ ਹੋਇਆ ਹੈ, ਜਿਸ ਦਾ ਈਡੀ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਇਸ ਮਾਮਲੇ ਸਬੰਧੀ ਈਡੀ ਨੇ ਟਰੱਸਟ ਨੂੰ ਪੱਤਰ ਭੇਜ ਕੇ ਰਮਨ ਬਾਲਾ ਸੁਬਰਾਮਨੀਅਮ ਦੇ ਕਾਰਜਕਾਲ ਦੌਰਾਨ ਅਲਾਟ ਕੀਤੇ ਗਏ ਸਾਰੇ ਪਲਾਟਾਂ ਦੇ ਵੇਰਵੇ ਮੰਗੇ ਹਨ। ਐਡ. ਤੋਂ ਰਿਸ਼ੀ ਨਗਰ ਤੇ ਸਰਾਭਾ ਨਗਰ ਦੇ ਪਲਾਟਾਂ ਦੀ ਜਾਣਕਾਰੀ ਮੰਗੀ ਹੈ। ਤੁਹਾਨੂੰ ਦੱਸ ਦੇਈਏ ਕਿ ਰਮਨ ਬਾਲਾ ਸੁਬਰਾਮਨੀਅਮ ਕਾਂਗਰਸ ਸਰਕਾਰ ਦੇ ਕਾਰਜਕਾਲ ਦੌਰਾਨ ਟਰੱਸਟ ਦੇ ਚੇਅਰਮੈਨ ਰਹਿ ਚੁੱਕੇ ਹਨ ਤੇ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਕਰੀਬੀ ਰਹੇ ਹਨ। ED Punjab News

LEAVE A REPLY

Please enter your comment!
Please enter your name here