Drug Addiction: ਚਿੱਟੇ ਨਸ਼ੇ ਦੇ ਆਦੀ ਨੌਜਵਾਨ ਨੇ ਘਰ ਨੂੰ ਅੱਗ ਲਾ ਸਾੜਿਆ ਘਰ ਦਾ ਸਮਾਨ

Drug Addiction
ਲੌਂਗੋਵਾਲ : ਨੌਜਵਾਨ ਵੱਲੋਂ ਲਾਈ ਅੱਗ ਤੋਂ ਬਾਅਦ ਘਰ ਦਾ ਸੜਿਆ ਸਮਾਨ।

ਅੱਗ ਲਾਉਣ ਤੋਂ ਬਾਅਦ ਆਸਿਫ਼ ਖਾਂ ਸੀਪਾ ਫਰਾਰ ਹੋਇਆ | Drug Addiction

Drug Addiction: (ਕ੍ਰਿਸ਼ਨ ਲੌਂਗੋਵਾਲ) ਲੌਂਗੋਵਾਲ। ਕਸਬਾ ਲੌਂਗੋਵਾਲ ’ਚ ਇਕ ਚਿੱਟੇ ਨਸ਼ੇ ਦੀ ਤੋੜ ਦੇ ਮਾਰੇ ਇਕ ਨਸ਼ੇੜੀ ਨੌਜਵਾਨ ਨੇ ਨਸ਼ੇ ਲਈ ਪੈਸੇ ਨਾ ਮਿਲਣ ’ਤੇ ਆਪਣੇ ਘਰ ਨੂੰ ਅੱਗ ਲਾ ਕੇ ਸਾੜ ਦਿੱਤਾ। ਇਥੋਂ ਦੇ ਗਹੂ ਪੱਤੀ ਦੇ ਵਸਨੀਕ ਮਿਹਨਤ ਮਜ਼ਦੂਰੀ ਕਰਕੇ ਪਰਿਵਾਰ ਦਾ ਗੁਜ਼ਾਰਾ ਚਲਾਉਣ ਵਾਲੇ ਬਸ਼ੀਰ ਮੁਹੰਮਦ ਨੇ ਦੱਸਿਆ ਕਿ ਉਸਦਾ ਪੁੱਤਰ ਆਸਿਫ਼ ਖਾਂ ਉਰਫ ਸੀਪਾ ਲੰਮੇ ਸਮੇਂ ਤੋਂ ਨਸ਼ੇ ਕਰਨ ਦਾ ਆਦੀ ਹੈ। ਪਹਿਲਾਂ ਵੀ ਉਹ ਘਰ ਦੀਆਂ ਚੀਜ਼ਾਂ ਚੁੱਕ ਕੇ ਵੇਚਦਾ ਰਿਹਾ ਹੈ। ਚੋਰੀਆਂ ਕਰਨ ਦਾ ਆਦੀ ਵੀ ਹੈ ਅਸੀਂ ਉਸਨੂੰ ਨਸ਼ੇ ਤੋਂ ਬਚਾਉਣ ਲਈ ਅਨੇਕਾਂ ਯਤਨ ਕੀਤੇ ਅਤੇ ਪ੍ਰਸਾਸ਼ਨ ਤੱਕ ਵੀ ਪਹੁੰਚ ਕੀਤੀ ਪ੍ਰੰਤੂ ਸਾਡੀ ਨਾ ਤਾਂ ਪ੍ਰਸਾਸ਼ਨ ਨੇ ਮਦਦ ਕੀਤੀ ਅਤੇ ਨਾ ਹੀ ਕਿਸੇ ਸੰਸਥਾ ਨੇ ਸਾਡੀ ਬਾਂਹ ਫੜੀ ।

ਇਹ ਵੀ ਪੜ੍ਹੋ: Punjab Railway News: ਖੁਸ਼ਖਬਰੀ! ਦੀਵਾਲੀ ਮੌਕੇ ਮਿਲੀਆਂ 2 ਨਵੀਆਂ ਰੇਲ ਗੱਡੀਆਂ, 28 ਅਕਤੂਬਰ ਤੋਂ ਮਿਲੇਗਾ ਲਾਭ

ਉਸਨੇ ਦੱਸਿਆ ਕਿ ਅੱਜ ਸਵੇਰੇ ਸੀਪਾ ਨੇ ਆਪਣੀ ਮਾਤਾ ਤੋਂ ਨਸ਼ੇ ਦੀ ਪੂਰਤੀ ਲਈ ਪੰਜ ਹਜ਼ਾਰ ਰੁਪਏ ਦੀ ਮੰਗ ਕੀਤੀ ਸੀ ਕਿ ਜੇਕਰ ਉਸਨੂੰ ਪੈਸੇ ਨਾ ਦਿੱਤੇ ਤਾਂ ਉਹ ਘਰ ਨੂੰ ਅੱਗ ਲਾ ਦੇਵੇਗਾ ਉਹਨਾਂ ਸੀਪੇ ਦੀ ਗੱਲ ਨੂੰ ਗਭੀਰਤਾ ਨਾਲ ਨਾ ਲਿਆ ਅਤੇ ਘਰ ਦੇ ਸਾਰੇ ਜੀਅ ਆਪਣੇ ਕੰਮਾਂ ਕਾਰਾਂ ’ਤੇ ਚਲੇ ਗਏ ਬਾਅਦ ਵਿਚ ਉਹਨਾਂ ਨੂੰ ਗੁਆਂਢੀਆਂ ਰਾਹੀਂ ਪੱਤਾ ਲਗਦਾ ਹੈ ਕਿ ਉਹਨਾਂ ਦੇ ਘਰ ’ਚੋਂ ਧੂੰਆਂ ਨਿਕਲ ਰਿਹਾ ਹੈ ਜਦੋਂ ਉਹਨਾਂ ਘਰ ਆ ਕੇ ਵੇਖਿਆ ਤਾਂ ਘਰ ਦਾ ਸਮੁੱਚਾ ਸਮਾਨ ਸੜ ਕੇ ਸਵਾਹ ਹੋ ਚੁੱਕਾ ਸੀ ਉਸਦੀਆਂ ਸਾਰੀਆਂ ਕੀਮਤੀ ਚੀਜ਼ਾਂ, ਬੈਡ, ਕੱਪੜੇ, ਅਲਮਾਰੀ, ਪੇਟੀ ਅਤੇ ਹੋਰ ਸਮਾਨ ਸੜ ਕੇ ਸਵਾਹ ਹੋ ਗਿਆ ਹੈ। ਇਸ ਸਬੰਧ ਵਿਚ ਪਰਿਵਾਰ ਨੇ ਥਾਣਾ ਲੌਂਗੋਵਾਲ ਵਿਚ ਇਤਲਾਹ ਦੇ ਦਿੱਤੀ ਹੈ। ਅੱਗ ਲਾਉਣ ਤੋਂ ਬਾਅਦ ਆਸਿਫ਼ ਖਾਂ ਸੀਪਾ ਫਰਾਰ ਦੱਸਿਆ ਜਾਂਦਾ ਹੈ। Drug Addiction