Canada News: ਪੰਜਾਬ ਦੀ ਧੀ ਨੇ ਦੇਸ਼ ਨਾਂਅ ਕੀਤਾ ਰੌਸ਼ਨ, ਕੈਨੇਡਾ ‘ਚ ਰਚਿਆ ਇਤਿਹਾਸ

Canada News
Canada News: ਪਟਿਆਲਾ ਦੀ ਤਾਨੀਆਂ ਸੋਢੀ ਕੈਨੇਡਾ ’ਚ ਬਣੀ ਵਿਧਾਇਕ

Canada News: 49 ਮੈਂਬਰਾਂ ’ਚ ਇੱਕਲੌਤੀ ਭਾਰਤੀ ਮੈਂਬਰ

  • ਸਾਬਕਾ ਵਿੱਤ ਮੰਤਰੀ ਨੂੰ ਵੱਡੇ ਫਰਕ ਨਾਲ ਹਰਾਇਆ | Canada News

Canada News: ਪਟਿਆਲਾ (ਸੱਚ ਕਹੂੰ ਨਿਊਜ਼)। ਪਟਿਆਲਾ ਦੇ ਪਿੰਡ ਕੌਰਜੀਵਾਲਾ ਦੀ ਵਸਨੀਕ ਤਾਨੀਆ ਸੋਢੀ ਨੇ ਕੈਨੇਡਾ ਦੇ ਬਰੰਸਵਿਕ ਸੂਬੇ ਦੀ ਮੋਨਕਟਨ ਨਾਰਥ ਵੈਸਟ ਵਿਧਾਨ ਸਭਾ ਸੀਟ ਤੋਂ ਕੈਨੇਡਾ ਦੀ ਸਾਬਕਾ ਵਿੱਤ ਮੰਤਰੀ ਐਰਿਨ ਸਟੀਵਜ਼ ਨੂੰ ਵੱਡੇ ਫਰਕ ਨਾਲ ਹਰਾ ਕੇ ਜਿੱਤ ਹਾਸਲ ਕੀਤੀ ਹੈ। ਲਿਬਰਲ ਪਾਰਟੀ ਵੱਲੋਂ ਚੋਣਾਂ ਲੜ ਰਹੀ ਤਾਨੀਆ ਸੋਢੀ ਨੂੰ ਕਰੀਬ 47 ਫੀਸਦੀ ਤੇ ਵਿਰੋਧੀ ਉਮੀਦਵਾਰ ਨੂੰ ਕਰੀਬ 43 ਫੀਸਦੀ ਵੋਟਾਂ ਮਿਲੀਆਂ।

ਉਹ 49 ਮੈਂਬਰੀ ਵਿਧਾਨ ਸਭਾ ’ਚ ਜਿੱਤਣ ਵਾਲੀ ਇਕਲੌਤੀ ਭਾਰਤੀ ਮੈਂਬਰ ਹੈ। ਵਿਧਾਇਕ ਦੀ ਚੋਣ ਜਿੱਤਣ ਵਾਲੀ ਤਾਨੀਆ ਬ੍ਰਾਹਮਣ ਭਲਾਈ ਬੋਰਡ ਪੰਜਾਬ ਦੇ ਸਾਬਕਾ ਚੇਅਰਮੈਨ ਤੇ ਬ੍ਰਾਹਮਣ ਕਲਿਆਣ ਮੋਰਚਾ ਪੰਜਾਬ ਦੇ ਪ੍ਰਧਾਨ ਹਰਿੰਦਰਪਾਲ ਸ਼ਰਮਾ ਕੌਰਜੀਵਾਲਾ ਦੀ ਨੂੰਹ ਤੇ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਪ੍ਰਧਾਨ ਕਿਸਾਨ ਆਗੂ ਡਾ. ਦਰਸ਼ਨ ਪਾਲ ਦੀ ਭਤੀਜੀ ਹੈ। Canada News

Read This : ਨਹਿਰ ’ਚੋਂ ਮਿਲੀ ਲੜਕੀ ਦੀ ਲਾਸ਼, ਅਗਲੇ ਮਹੀਨੇ ਜਾਣਾ ਸੀ ਕੈਨੇਡਾ

Tania Sodhi
Canada News:ਹੋਰ ਵਿਧਾਇਕਾਂ ਨਾਲ ਪਟਿਆਲਾ ਦੀ ਤਾਨੀਆਂ ਸੋਢੀ।

ਤਾਨੀਆ ਦੇ ਪਤੀ ਵਕੀਲ | Tania Sodhi

ਤਾਨੀਆ ਸੋਢੀ ਦੇ ਪਤੀ ਨਮਨ ਸ਼ਰਮਾ ਪੇਸ਼ੇ ਤੋਂ ਵਕੀਲ ਹਨ ਤੇ ਕੈਨੇਡਾ ਦੇ ਰਹਿਣ ਵਾਲੇ ਹਨ। ਪਟਿਆਲਾ ਦੀ ਇਸ ਧੀ ਨੂੰ ਇਸ ਪ੍ਰਾਪਤੀ ’ਤੇ ਉਸ ਦੇ ਜੱਦੀ ਪਿੰਡ ਕੌਰਜੀਵਾਲਾ ’ਚ ਵਧਾਈ ਦੇਣ ਵਾਲਿਆਂ ਦਾ ਭਾਰੀ ਇਕੱਠ ਹੈ। Canada News