Health Tips: ਸੀਐਚਸੀ ਫਿਰੋਜ਼ਸ਼ਾਹ ਵਿਖੇ ਮਨਾਇਆ ਗਲੋਬਲ ਆਇਰਨ ਡੈਫੀਸ਼ੈਂਸੀ ਡਿਸਆਰਡਰ ਪ੍ਰੀਵੈਂਸ਼ਨ ਦਿਵਸ

Health Tips

Health Tips: ਗਰਭ ਵਿੱਚ ਪਲ ਰਹੇ ਬੱਚੇ ਲਈ ਆਇਓਡੀਨ ਅਤਿ ਜ਼ਰੂਰੀ : ਡਾ ਚੇਤਨ ਕੱਕੜ

Health Tips: ਤਲਵੰਡੀ ਭਾਈ/ਫਿਰੋਜ਼ਸ਼ਾਹ (ਬਸੰਤ ਸਿੰਘ ਬਰਾੜ)। ਆਇਓਡੀਨ ਇੱਕ ਮਹੱਤਵਪੂਰਨ ਸੂਖਮ ਤੱਤ ਹੈ । ਇਸ ਦੀ ਜ਼ਰੂਰਤ ਆਮ ਮਨੁੱਖ ਦੇ ਸਰੀਰਕ ਵਾਧੇ ਅਤੇ ਵਿਕਾਸ ਲਈ ਹੈ।ਪੌਸ਼ਟਿਕ ਖੁਰਾਕ ਵਿੱਚ ਆਇਓਡੀਨ ਦੀ ਘਾਟ ਨਾਲ ਮਨੁੱਖੀ ਸਰੀਰ ਵਿੱਚ ਹੋਣ ਵਾਲੇ ਰੋਗਾਂ ਨੂੰ ਆਇਓਡੀਨ ਰੋਗ ਕਹਿੰਦੇ ਹਨ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸੀਨੀਅਰ ਮੈਡੀਕਲ ਅਫ਼ਸਰ ਸੀ ਐਚ ਸੀ ਫਿਰੋਜ਼ਸ਼ਾਹ ਡਾ ਚੇਤਨ ਕੱਕੜ ਨੇ ਅੱਜ ਇੱਥੇ ਕਰਵਾਏ ਸੈਮੀਨਾਰ ਦੌਰਾਨ ਕਹੇ।

Read Also : BRICS Summit: ਲੰਮੇ ਸਮੇਂ ਬਾਅਦ ਭਾਰਤ-ਚੀਨ ਦਾ ਹੋਇਆ ਸਮਝੌਤਾ

ਸਿਵਲ ਸਰਜਨ ਫਿਰੋਜ਼ਪੁਰ ਡਾ ਰਾਜਵਿੰਦਰ ਕੌਰ ਦੀਆਂ ਹਦਾਇਤਾਂ ਉੱਤੇ ਕਰਵਾਏ ਸੈਮੀਨਾਰ ਦੌਰਾਨ ਬੋਲਦਿਆਂ ਡਾ ਚੇਤਨ ਕੱਕੜ ਨੇ ਕਿਹਾ ਕਿ ਗਰਭਵਤੀ ਔਰਤਾਂ ਵਿੱਚ ਆਇਓਡੀਨ ਦੀ ਘਾਟ ਨਾਲ ਗਰਭ ਵਿੱਚ ਪਲ ਰਹੇ ਬੱਚੇ ਦੀ ਆਇਓਡੀਨ ਦੀ ਸਹੀ ਮਾਤਰਾ ਨਾ ਮਿਲਣ ਕਾਰਨ ਗਰਭਪਾਤ ਹੋ ਸਕਦਾ ਹੈ ਅਤੇ ਬੱਚੇ ਦਾ ਸਰੀਰਕ ਅਤੇ ਮਾਨਸਿਕ ਵਿਕਾਸ ਵੀ ਰੁਕ ਜਾਂਦਾ ਹੈ। ਗਰਭ ਵਿੱਚ ਪਲ ਰਹੇ ਬੱਚੇ ਵਿੱਚ ਪਿਆ ਦਿਮਾਗੀ ਨੁਕਸ ਜੀਵਨ ਭਰ ਰਹਿੰਦਾ ਹੈ। Health Tips

ਆਇਓਡੀਨ ਦੀ ਘਾਟ ਨਾਲ ਬੋਲਾਪਣ, ਗੂੰਗਾਪਣ, ਭੈਂਗਾਪਣ, ਬੌਣਾਪਣ, ਸਰੀਰ ਦੇ ਵਿਕਾਸ ਵਿੱਚ ਰੁਕਾਵਟ ਆਦਿ ਬਿਮਾਰੀਆਂ ਹੋ ਸਕਦੀਆਂ ਹਨ। ਇਸ ਮੌਕੇ ਜਾਣਕਾਰੀ ਦਿੰਦਿਆਂ ਵੱਖ ਵੱਖ ਹੈਲਥ ਵੈਲਨੈਸ ਸੈਂਟਰ ਦੀਆਂ ਟੀਮਾਂ ਨੇ ਦੱਸਿਆ ਕਿ ਆਇਓਡੀਨ ਹਾਸਲ ਕਰਨ ਲਈ ਭੋਜਨ ਵਿੱਚ ਦੁੱਧ , ਦਹੀਂ ਸ਼ਾਮਲ ਕਰਨਾ ਚਾਹੀਦਾ ਹੈ । ਪੂਰੇ ਪਰਿਵਾਰ ਦੇ ਭੋਜਨ ਵਿੱਚ ਆਇਓਡੀਨ ਵਾਲੇ ਲੂਣ ਦੀ ਵਰਤੋਂ ਕਰਨੀ ਚਾਹੀਦੀ ਹੈ।