West Indies Vs New Zealand: ਮਹਿਲਾ ਟੀ20 ਵਿਸ਼ਵ ਕੱਪ 2024 ਦਾ ਦੂਜਾ ਸੈਮੀਫਾਈਨਲ ਅੱਜ

West Indies Vs New Zealand

ਵੈਸਟਇੰਡੀਜ਼ ਤੇ ਨਿਊਜੀਲੈਂਡ ਹੋਣਗੇ ਆਹਮੋ-ਸਾਹਮਣੇ

  • ਦੋਵੇਂ ਤੀਜੀ ਵਾਰ ਫਾਈਨਲ-4 ’ਚ ਭਿੜਨਗੇ

ਸਪੋਰਟਸ ਡੈਸਕ। West Indies Vs New Zealand: ਮਹਿਲਾ ਟੀ-20 ਵਿਸ਼ਵ ਕੱਪ 2024 ਦਾ ਦੂਜਾ ਸੈਮੀਫਾਈਨਲ ਅੱਜ 2016 ਦੀ ਚੈਂਪੀਅਨ ਵੈਸਟਇੰਡੀਜ ਤੇ ਨਿਊਜੀਲੈਂਡ ਵਿਚਕਾਰ ਖੇਡਿਆ ਜਾਵੇਗਾ। ਮੈਚ ਸ਼ਾਰਜਾਹ ਕ੍ਰਿਕੇਟ ਸਟੇਡੀਅਮ ’ਚ ਸ਼ਾਮ 7:30 ਵਜੇ ਸ਼ੁਰੂ ਹੋਵੇਗਾ। ਦੋਵਾਂ ਟੀਮਾਂ ਵਿਚਕਾਰ ਤੀਜੀ ਵਾਰ ਸੈਮੀਫਾਈਨਲ ਖੇਡਿਆ ਜਾਵੇਗਾ। ਇਸ ਤੋਂ ਪਹਿਲਾਂ ਇਹ 2010 ਤੇ 2016 ’ਚ ਖੇਡਿਆ ਗਿਆ ਸੀ। ਨਿਊਜੀਲੈਂਡ ਨੇ 2010 ’ਚ ਤੇ ਵੈਸਟਇੰਡੀਜ ਨੇ 2016 ’ਚ ਜਿੱਤ ਦਰਜ ਕੀਤੀ ਸੀ। ਅੱਜ ਦੀ ਚੈਂਪੀਅਨ ਟੀਮ 20 ਅਕਤੂਬਰ ਨੂੰ ਦੱਖਣੀ ਅਫਰੀਕਾ ਨਾਲ ਭਿੜੇਗੀ। ਦੱਖਣੀ ਅਫਰੀਕਾ ਨੇ ਪਹਿਲੇ ਸੈਮੀਫਾਈਨਲ ’ਚ ਮੌਜੂਦਾ ਚੈਂਪੀਅਨ ਅਸਟਰੇਲੀਆ ਨੂੰ ਹਰਾ ਕੇ ਫਾਈਨਲ ’ਚ ਜਗ੍ਹਾ ਬਣਾਈ ਹੈ। West Indies Vs New Zealand

ਇਹ ਖਬਰ ਵੀ ਪੜ੍ਹੋ : IND vs NZ Test: ਭਾਰਤ-ਨਿਊਜੀਲੈਂਡ ਪਹਿਲਾ ਟੈਸਟ, ਕੀਵੀ ਟੀਮ ਮਜ਼ਬੂਤ, ਬੁਮਰਾਹ ਸਾਲ ਦੇ ਸਭ ਤੋਂ ਜ਼ਿਆਦਾ ਵਿਕਟਾਂ ਲੈਣ ਵਾਲੇ ਗੇਂਦਬਾਜ਼ ਬਣੇ

ਹੁਣ ਮੈਚ ਸਬੰਧੀ ਜਾਣਕਾਰੀ | West Indies Vs New Zealand

  • ਟੂਰਨਾਮੈਂਟ : ਮਹਿਲਾ ਟੀ20 ਵਿਸ਼ਵ ਕੱਪ 2024
  • ਮੈਚ : ਦੂਜਾ ਸੈਮੀਫਾਈਨਲ
  • ਟੀਮਾਂ : ਵੈਸਟ ਇੰਡੀਜ ਬਨਾਮ ਨਿਊਜੀਲੈਂਡ
  • ਕਦੋਂ : 18 ਅਕਤੂਬਰ
  • ਕਿੱਥੇ : ਸ਼ਾਰਜਾਹ ਕ੍ਰਿਕੇਟ ਸਟੇਡੀਅਮ
  • ਟਾਸ : ਸ਼ਾਮ 7 ਵਜੇ, ਮੈਚ ਸ਼ੁਰੂ : ਸ਼ਾਮ 7:30 ਵਜੇ

ਵੈਸਟਇੰਡੀਜ ਦਾ ਛੇਵਾਂ ਸੈਮੀਫਾਈਨਲ | West Indies Vs New Zealand

ਵੈਸਟਇੰਡੀਜ ਦਾ ਇਹ ਛੇਵਾਂ ਸੈਮੀਫਾਈਨਲ ਹੈ। ਇਸ ਤੋਂ ਪਹਿਲਾਂ ਟੀਮ ਨੇ 2010, 2012, 2014, 2016 ਤੇ 2018 ’ਚ ਸੈਮੀਫਾਈਨਲ ਖੇਡੇ ਸਨ। ਇਹ ਪਿਛਲੇ ਦੋ ਵਿਸ਼ਵ ਕੱਪ 2020 ਤੇ 2023 ਦੇ ਪਹਿਲੇ ਗੇੜ ’ਚੋਂ ਹੀ ਟੀਮ ਬਾਹਰ ਹੋ ਗਈ ਸੀ।

ਨਿਊਜੀਲੈਂਡ ਨੇ 5ਵੀਂ ਵਾਰ ਆਖਰੀ-4 ’ਚ ਥਾਂ ਬਣਾਈ

ਨਿਊਜੀਲੈਂਡ ਆਪਣੇ ਪਹਿਲੇ ਖਿਤਾਬ ਦਾ ਇੰਤਜਾਰ ਕਰ ਰਿਹਾ ਹੈ। ਇਹ ਟੀਮ ਦਾ ਪੰਜਵਾਂ ਸੈਮੀਫਾਈਨਲ ਹੈ। ਇਸ ਤੋਂ ਪਹਿਲਾਂ ਟੀਮ ਨੇ 2009, 2010, 2012 ਤੇ 2016 ’ਚ ਸੈਮੀਫਾਈਨਲ ’ਚ ਜਗ੍ਹਾ ਬਣਾਈ ਸੀ। ਟੀਮ ਦੋ ਵਾਰ ਉਪ ਜੇਤੂ ਰਹੀ ਹੈ।

ਨਿਊਜੀਲੈਂਡ ਦੀ ਮਹਿਲਾ ਟੀਮ ਟੀ-20 ਕ੍ਰਿਕੇਟ ’ਚ ਵੈਸਟਇੰਡੀਜ਼ ’ਤੇ ਹਾਵੀ

ਨਿਊਜੀਲੈਂਡ ਦੀ ਮਹਿਲਾ ਟੀਮ ਨੇ ਟੀ-20 ਕ੍ਰਿਕੇਟ ’ਚ ਵੈਸਟਇੰਡੀਜ ’ਤੇ ਦਬਦਬਾ ਬਣਾ ਲਿਆ ਹੈ। ਦੋਵਾਂ ਵਿਚਾਲੇ 2009 ਤੋਂ ਹੁਣ ਤੱਕ 23 ਮੈਚ ਖੇਡੇ ਜਾ ਚੁੱਕੇ ਹਨ। ਇਸ ’ਚ ਨਿਊਜੀਲੈਂਡ ਨੇ 15 ਮੈਚ ਜਿੱਤੇ ਹਨ ਤੇ ਵੈਸਟਇੰਡੀਜ ਨੇ ਸਿਰਫ 5 ਮੈਚ ਜਿੱਤੇ ਹਨ। ਇਸ ਦੇ ਨਾਲ ਹੀ ਮਹਿਲਾ ਟੀ-20 ਵਿਸ਼ਵ ਕੱਪ ’ਚ ਦੋਵਾਂ ਵਿਚਕਾਰ 4 ਮੈਚ ਹੋਏ। ਇਸ ’ਚ ਦੋਵਾਂ ਨੇ 2-2 ਮੈਚਾਂ ’ਚ ਜਿੱਤ ਹਾਸਲ ਕੀਤੀ ਹੈ।

ਪਿਚ ਰਿਪੋਰਟ ਤੇ ਰਿਕਾਰਡ | West Indies Vs New Zealand

ਇਹ ਮੈਚ ਸ਼ਾਰਜਾਹ ਕ੍ਰਿਕੇਟ ਸਟੇਡੀਅਮ ’ਚ ਖੇਡਿਆ ਜਾਣਾ ਹੈ। ਇੱਥੋਂ ਦੀ ਪਿੱਚ ਗੇਂਦਬਾਜੀ ਦੇ ਅਨੁਕੂਲ ਹੈ। ਇਸ ਸਟੇਡੀਅਮ ’ਚ ਹੁਣ ਤੱਕ 20 ਮਹਿਲਾ ਟੀ-20 ਮੈਚ ਖੇਡੇ ਜਾ ਚੁੱਕੇ ਹਨ। ਇਸ ਵਿੱਚ ਪਹਿਲਾਂ ਬੱਲੇਬਾਜੀ ਕਰਨ ਵਾਲੀ ਟੀਮ ਨੇ 10 ਮੈਚ ਜਿੱਤੇ ਹਨ ਤੇ ਪਿੱਛਾ ਕਰਨ ਵਾਲੀ ਟੀਮ ਨੇ ਵੀ 10 ਮੈਚਾਂ ’ਚ ਜਿੱਤ ਹਾਸਲ ਕੀਤੀ ਹੈ।

ਮੌਸਮ ਦੀ ਸਥਿਤੀ | West Indies Vs New Zealand

ਸ਼ੁੱਕਰਵਾਰ ਨੂੰ ਸ਼ਾਰਜਾਹ ’ਚ ਬਹੁਤ ਤੇਜ ਧੁੱਪ ਤੇ ਗਰਮੀ ਹੋਵੇਗੀ। ਮੈਚ ਵਾਲੇ ਦਿਨ ਇੱਥੇ ਤਾਪਮਾਨ 27 ਤੋਂ 37 ਡਿਗਰੀ ਸੈਲਸੀਅਸ ਦੇ ਵਿਚਕਾਰ ਰਹੇਗਾ। ਮੀਂਹ ਦੀ ਕੋਈ ਸੰਭਾਵਨਾ ਨਹੀਂ ਹੈ। ਹਵਾ ਦੀ ਰਫਤਾਰ 13 ਕਿਲੋਮੀਟਰ ਪ੍ਰਤੀ ਘੰਟਾ ਹੋਵੇਗੀ।

ਦੋਵਾਂ ਟੀਮਾਂ ਦੀ ਸੰਭਾਵਿਤ ਪਲੇਇੰਗ-11 | West Indies Vs New Zealand

ਵੈਸਟਇੰਡੀਜ : ਹੇਲੀ ਮੈਥਿਊਜ (ਕਪਤਾਨ), ਕਿਆਨਾ ਜੋਸੇਫ, ਸਮੀਨ ਕੈਂਪਬੈਲ, ਡਿਆਂਡਰਾ ਡੌਟਿਨ, ਚਿਨੇਲ ਹੈਨਰੀ, ਚੈਡੀਅਨ ਨੇਸ਼ਨ, ਜੈਦਾ ਜੇਮਸ, ਅਸ਼ਮਿਨੀ ਮੁਨੀਸਰ, ਅਲੀਯਾਹ ਐਲੀਨ, ਐਫੀ ਫਲੇਚਰ ਤੇ ਕਰਿਸ਼ਮਾ ਰਾਮਹਾਰਿਕ।

ਨਿਊਜੀਲੈਂਡ : ਸੋਫੀ ਡੇਵਾਈਨ (ਕਪਤਾਨ), ਸੂਜੀ ਬੇਟਸ, ਜਾਰਜੀਆ ਪਲਿਮਰ, ਅਮੇਲੀਆ ਕੇਰ, ਬਰੁਕ ਹਾਲੀਡੇ, ਮੈਡੀ ਗ੍ਰੀਨ, ਇਜਾਬੇਲਾ ਗੇਜ, ਰੋਜਮੇਰੀ ਮਾਇਰ, ਲੀ ਤਾਹੂਹੂ, ਈਡਨ ਕਾਰਸਨ ਤੇ ਫ੍ਰੈਨ ਜੋਨਸ।

ਸਪੋਰਟਸ ਦੀਆਂ ਹੋਰ ਖਬਰਾਂ ਵੀ ਪੜ੍ਹੋ…

ਮਹਿਲਾ ਟੀ-20 ਵਿਸ਼ਵ ਕੱਪ ਦੇ ਪਹਿਲੇ ਸੈਮੀਫਾਈਨਲ ’ਚ ਦੱਖਣੀ ਅਫਰੀਕਾ ਨੇ ਅਸਟਰੇਲੀਆ ਨੂੰ ਹਰਾਇਆ, ਫਾਈਨਲ ’ਚ ਬਣਾਈ ਜਗ੍ਹਾ

  1. ਪਿਛਲੀ ਵਾਰ ਦੀ ਚੈਂਪੀਅਨ ਅਸਟਰੇਲੀਆ ਨੂੰ 8 ਵਿਕਟਾਂ ਨਾਲ ਹਰਾਇਆ
  2. ਅਨੇਕੇ ਨੇ ਬਣਾਈਆਂ 74 ਦੌੜਾਂ

ਸਪੋਰਟਸ ਡੈਸਕ। Australia Vs South Africa: ਮਹਿਲਾ ਟੀ-20 ਵਿਸ਼ਵ ਕੱਪ 2024 ਦੇ ਪਹਿਲੇ ਸੈਮੀਫਾਈਨਲ ’ਚ ਦੱਖਣੀ ਅਫਰੀਕਾ ਨੇ ਮੌਜੂਦਾ ਤੇ ਛੇ ਵਾਰ ਦੀ ਚੈਂਪੀਅਨ ਅਸਟਰੇਲੀਆ ਨੂੰ 8 ਵਿਕਟਾਂ ਨਾਲ ਹਰਾ ਦਿੱਤਾ ਹੈ ਤੇ ਫਾਈਨਲ ’ਚ ਜਗ੍ਹਾ ਬਣਾ ਲਈ ਹੈ। ਵੀਰਵਾਰ ਨੂੰ ਦੁਬਈ ਇੰਟਰਨੈਸ਼ਨਲ ਸਟੇਡੀਅਮ ’ਚ ਦੱਖਣੀ ਅਫਰੀਕਾ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜੀ ਕਰਨ ਦਾ ਫੈਸਲਾ ਕੀਤਾ। ਅਸਟਰੇਲੀਆ ਨੇ ਪਹਿਲਾਂ ਬੱਲੇਬਾਜੀ ਕਰਦੇ ਹੋਏ 20 ਓਵਰਾਂ ’ਚ 5 ਵਿਕਟਾਂ ਦੇ ਨੁਕਸਾਨ ’ਤੇ 134 ਦੌੜਾਂ ਬਣਾਈਆਂ।

ਜਵਾਬ ’ਚ ਦੱਖਣੀ ਅਫਰੀਕਾ ਨੇ 17.2 ਓਵਰਾਂ ’ਚ 2 ਵਿਕਟਾਂ ਗੁਆ ਕੇ ਟੀਚਾ ਹਾਸਲ ਕਰ ਲਿਆ। ਐਨੇਕੇ ਬੋਸ ਨੇ ਨਾਬਾਦ 74 ਦੌੜਾਂ ਬਣਾਈਆਂ। ਉਸ ਨੂੰ ‘ਪਲੇਅਰ ਆਫ ਦਾ ਮੈਚ’ ਦਾ ਖਿਤਾਬ ਮਿਲਿਆ। ਦੱਖਣੀ ਅਫਰੀਕਾ ਦੀ ਟੀਮ ਨੇ ਲਗਾਤਾਰ ਦੂਜੀ ਵਾਰ ਟੂਰਨਾਮੈਂਟ ਦੇ ਫਾਈਨਲ ਵਿੱਚ ਥਾਂ ਬਣਾਈ ਹੈ। ਟੀ-20 ਵਿਸ਼ਵ ਕੱਪ ਦੇ ਇਤਿਹਾਸ ’ਚ ਪਹਿਲੀ ਵਾਰ ਦੱਖਣੀ ਅਫਰੀਕਾ ਨੇ ਅਸਟਰੇਲੀਆਈ ਮਹਿਲਾ ਟੀਮ ਨੂੰ ਹਰਾਉਣ ’ਚ ਸਫਲਤਾ ਹਾਸਲ ਕੀਤੀ ਹੈ। Australia Vs South Africa

ਐਨੇਕੇ ਬੋਸ ਨੂੰ ਮਿਲਿਆ ‘ਪਲੇਅਰ ਆਫ ਦਾ ਮੈਚ’

ਦੱਖਣੀ ਅਫਰੀਕਾ ਦੀ ਗੇਂਦਬਾਜੀ ਸਾਹਮਣੇ ਅਸਟਰੇਲੀਆ ਦੀ ਟੀਮ 20 ਓਵਰਾਂ ’ਚ 5 ਵਿਕਟਾਂ ’ਤੇ 134 ਦੌੜਾਂ ਹੀ ਬਣਾ ਸਕੀ। ਅਸਟਰੇਲੀਆ ਲਈ ਵਿਕਟਕੀਪਰ ਬੱਲੇਬਾਜ ਬੇਥ ਮੂਨੀ ਨੇ ਸਭ ਤੋਂ ਵੱਧ 44 ਦੌੜਾਂ ਬਣਾਈਆਂ। ਕਪਤਾਨ ਟਾਹਲੀਆ ਮੈਕਗ੍ਰਾ ਨੇ 27 ਦੌੜਾਂ ਦਾ ਯੋਗਦਾਨ ਦਿੱਤਾ। ਅੰਤ ’ਚ ਐਲਿਸ ਪੇਰੀ ਨੇ 23 ਗੇਂਦਾਂ ’ਤੇ 31 ਦੌੜਾਂ ਬਣਾਈਆਂ ਤੇ ਫੋਬੀ ਲਿਚਫੀਲਡ ਨੇ 9 ਗੇਂਦਾਂ ’ਤੇ 16 ਦੌੜਾਂ ਦੀ ਅਜੇਤੂ ਪਾਰੀ ਖੇਡੀ। ਇਸ ਦੇ ਜਵਾਬ ’ਚ ਦੱਖਣੀ ਅਫਰੀਕਾ ਦੀ ਟੀਮ ਨੇ ਸ਼ਾਨਦਾਰ ਸ਼ੁਰੂਆਤ ਕੀਤੀ। ਕਪਤਾਨ ਲੌਰਾ ਵੋਲਵਾਰਡ ਨੇ ਪਾਰੀ ਦੀ ਸ਼ੁਰੂਆਤ ਕੀਤੀ ਤੇ 42 ਦੌੜਾਂ ਦੀ ਪਾਰੀ ਖੇਡੀ। ਇਸ ਤੋਂ ਬਾਅਦ ਐਨੇਕੇ ਬੋਸ ਨੇ 48 ਗੇਂਦਾਂ ’ਤੇ 74 ਦੌੜਾਂ ਦੀ ਅਜੇਤੂ ਪਾਰੀ ਖੇਡ ਕੇ ਆਪਣੀ ਟੀਮ ਨੂੰ ਜਿੱਤ ਦਿਵਾਈ। ਉਸ ਨੇ ਆਪਣੀ ਪਾਰੀ ’ਚ 8 ਚੌਕੇ ਤੇ 1 ਛੱਕਾ ਲਾਇਆ।

ਇਹ ਦੂਜੀ ਵਾਰ ਹੈ ਜਦੋਂ ਅਸਟਰੇਲੀਆ ਫਾਈਨਲ ਨਹੀਂ ਖੇਡੇਗੀ

ਛੇ ਵਾਰ ਦੀ ਚੈਂਪੀਅਨ ਅਸਟਰੇਲੀਆ ਮਹਿਲਾ ਟੀ-20 ਵਿਸ਼ਵ ਕੱਪ ਦੇ 9 ਐਡੀਸ਼ਨਾਂ ’ਚ ਸਿਰਫ ਦੂਜੀ ਵਾਰ ਫਾਈਨਲ ਤੋਂ ਪਹਿਲਾਂ ਹੀ ਬਾਹਰ ਹੋ ਗਈ ਹੈ। ਇੰਨਾ ਹੀ ਨਹੀਂ 2009 ਤੋਂ ਬਾਅਦ ਇਹ ਪਹਿਲਾ ਮੌਕਾ ਹੈ ਜਦੋਂ ਅਸਟਰੇਲੀਆਈ ਮਹਿਲਾ ਟੀਮ ਫਾਈਨਲ ਨਹੀਂ ਖੇਡੇਗੀ। Australia Vs South Africa

ਪਿਛਲੀ ਵਾਰ ਇਨ੍ਹਾਂ ਟੀਮਾਂ ਵਿਚਕਾਰ ਹੀ ਖੇਡਿਆ ਗਿਆ ਸੀ ਫਾਈਨਲ

ਇਨ੍ਹਾਂ ਦੋਵਾਂ ਟੀਮਾਂ ਵਿਚਕਾਰ ਸਾਲ 2023 ਦਾ ਫਾਈਨਲ ਖੇਡਿਆ ਗਿਆ ਸੀ। ਉਸ ’ਚ ਅਸਟਰੇਲੀਆ ਨੇ ਦੱਖਣੀ ਅਫਰੀਕਾ ਨੂੰ ਹਰਾ ਕੇ ਖਿਤਾਬ ਜਿੱਤਿਆ ਸੀ। ਇਸ ਤਰ੍ਹਾਂ ਦੱਖਣੀ ਅਫਰੀਕਾ ਨੇ ਪਿਛਲੇ ਫਾਈਨਲ ਮੁਕਾਬਲੇ ’ਚ ਮਿਲੀ ਹਾਰ ਦਾ ਬਦਲਾ ਵੀ ਪੂਰਾ ਕਰ ਲਿਆ।

ਦੋਵਾਂ ਟੀਮਾਂ ਦੀ ਪਲੇਇੰਗ-11 | Australia Vs South Africa

ਅਸਟਰੇਲੀਆ : ਟਾਹਲੀਆ ਮੈਕਗ੍ਰਾ (ਕਪਤਾਨ), ਬੈਥ ਮੂਨੀ, ਗ੍ਰੇਸ ਹੈਰਿਸ, ਐਲੀਸ ਪੇਰੀ, ਐਸ਼ਲੇ ਗਾਰਡਨਰ, ਫੋਬੀ ਲਿਚਫੀਲਡ, ਜਾਰਜੀਆ ਵਾਰਹੈਮ, ਐਨਾਬੈਲ ਸਦਰਲੈਂਡ, ਸੋਫੀ ਮੋਲੀਨੇਕਸ, ਮੇਗਨ ਸੂਟ, ਡਾਰਸੀ ਬ੍ਰਾਊਨ।

ਦੱਖਣੀ ਅਫਰੀਕਾ : ਲੌਰਾ ਵੋਲਵਾਰਡਟ (ਕਪਤਾਨ), ਤਾਜਮਿਨ ਬ੍ਰਿਟਸ, ਐਨੇਕੇ ਬੋਸ਼, ਮਾਰਿਜਨ ਕਾਪ, ਕਲੋਏ ਟ੍ਰਾਇਓਨ, ਸੁਨੇ ਲੁਅਸ, ਐਨੇ ਡਰਕਸੇਨ, ਨਦੀਨ ਡੀ ਕਲਰਕ, ਸਿਨਾਲੋ ਜਾਫਟਾ, ਅਯਾਬੋਂਗ ਖਾਕਾ, ਨਾਨਕੁਲੁਲੇਕੋ ਮਲਾਬਾ।

LEAVE A REPLY

Please enter your comment!
Please enter your name here