ਵਗੈਰ ਕੋਈ ਨਸ਼ਾ ਵੰਡੇ ਲੜੀ ਚੋਣ, ਪਿੰਡ ਵਾਸੀਆਂ ਕੀਤੀ ਸ਼ਲਾਘਾ | Sarpanch
(ਨਰਿੰਦਰ ਸਿੰਘ ਬਠੋਈ) ਪਟਿਆਲਾ। ਪਿਛਲੇ ਦਿਨੀਂ ਹੋਈਆਂ ਪੰਚਾਇਤੀ ਚੋਣਾਂ ’ਚ ਹਲਕਾ ਸਮਾਣਾ ਦੇ ਪਿੰਡ ਬਠੋਈ ਖੁਰਦ ਦੇ ਪ੍ਰੇਮੀ ਰਣਧੀਰ ਸਿੰਘ ਨੇ ਆਪਣੇ ਵਿਰੋਧੀਆਂ ਨੂੰ ਕੜੀ ਟੱਕਰ ਦਿੰਦੇ ਹੋਏ ਪਿੰਡ ਦੀ ਸਰਪੰਚੀ ’ਤੇ ਕਬਜਾ ਕੀਤਾ ਹੈ। ਵੱਡੀ ਗੱਲ ਇਹ ਰਹੀ ਕਿ ਪ੍ਰੇਮੀ ਰਣਧੀਰ ਸਿੰਘ ਨੇ ਇਹ ਚੋਣ ਵਗੈਰ ਕੋਈ ਨਸ਼ਾ ਵੰਡੇ ਜਿੱਤੀ ਹੈ। ਜਿਸਦੀ ਪੂਰੇ ਪਿੰਡ ਵਾਸੀਆਂ ਵੱਲੋਂ ਸ਼ਲਾਘਾ ਕੀਤੀ ਗਈ ਅਤੇ ਉਨ੍ਹਾਂ ਨੂੰ ਵੱਧ ਚੜ੍ਹ ਕੇ ਵੋਟਾਂ ਪਾਈਆਂ ਗਈਆਂ। ਇੱਥੇ ਇਹ ਵੀ ਦੱਸਣਯੋਗ ਹੈ ਕਿ ਪ੍ਰੇਮੀ ਰਣਧੀਰ ਸਿੰਘ ਨੂੰ ਵੱਖ-ਵੱਖ ਸਮੇਂ ਦੌਰਾਨ ਤੀਜੀ ਵਾਰ ਪਿੰਡ ਦੀ ਸਰਪੰਚੀ ਪ੍ਰਾਪਤ ਹੋਈ ਹੈ। Sarpanch
ਇਹ ਵੀ ਪੜ੍ਹੋ: Library Course: ਲਾਇਬ੍ਰੇਰੀਅਨ ਕਿਵੇਂ ਬਣੀਏ? ਜਾਣੋ ਡਿਪਲੋਮਾ ਕੋਰਸ ਬਾਰੇ
ਜਾਣਕਾਰੀ ਅਨੁਸਾਰ ਪਿੰਡ ਬਠੋਈ ਖੁਰਦ ’ਚ ਪੰਜ ਵਿਅਕਤੀ ਸਰਪੰਚੀ ਦੀ ਚੋਣ ਲਈ ਚੋਣ ਮੈਦਾਨ ਵਿੱਚ ਸਨ। ਇਸ ਦੌਰਾਨ ਪੂਰੇ ਪਿੰਡ ਵਿੱਚੋਂ 1072 ਵੋਟਾਂ ਪੋਲ ਹੋਈਆਂ, ਜਿੰਨ੍ਹਾਂ ਵਿੱਚੋਂ ਪ੍ਰੇਮੀ ਰਣਧੀਰ ਸਿੰਘ ਨੂੰ 672 ਵੋਟਾਂ ਪਈਆਂ ਅਤੇ ਦੂਜੇ ਨੰਬਰ ’ਤੇ ਰਹਿਣ ਵਾਲੇ ਉਮੀਦਵਾਰ ਨੂੰ 225 ਅਤੇ ਬਾਕੀ ਉਮੀਦਵਾਰ 100 ਦਾ ਅੰਕੜਾਂ ਵੀ ਨਾ ਛੂਹ ਸਕੇ। ਇਸ ਦੌਰਾਨ ਦੋ ਪੰਚਾਂ ਦੀ ਚੋਣ ਵੋਟਾਂ ਰਾਹੀਂ ਹੋਈ ਅਤੇ ਦੋ ਪੰਚ ਸਹਿਮਤੀ ਨਾਲ ਚੁਣੇ ਗਏ।
ਇਸ ਮੌਕੇ ਗੱਲ ਕਰਦਿਆਂ ਪ੍ਰੇਮੀ ਰਣਧੀਰ ਸਿੰਘ ਨੇ ਸਮੂਹ ਪਿੰਡ ਵਾਸੀਆਂ ਉਨ੍ਹਾਂ ਨੂੰ ਸਮਰੱਥਨ ਦੇਣ ਲਈ ਧੰਨਵਾਦ ਕੀਤਾ ਅਤੇ ਕਿਹਾ ਕਿ ਉਹ ਆਉਣ ਵਾਲੇ ਸਮੇਂ ’ਚ ਪਿੰਡ ਨੂੰ ਤਰੱਕੀਆਂ ਦੀਆਂ ਲੀਹਾਂ ’ਤੇ ਲੈ ਕੇ ਜਾਣਗੇ ਅਤੇ ਪੂਰੇ ਪਿੰਡ ਦੀ ਨੁਹਾਰ ਬਦਲੀ ਜਾਵੇਗੀ। ਇਸ ਤੋਂ ਇਲਾਵਾ ਪੂਰੇ ਪਿੰਡ ਨੂੰ ਨਸ਼ਾ ਰਹਿਤ ਕੀਤਾ ਜਾਵੇਗਾ ਅਤੇ ਨੌਜਵਾਨਾਂ ਲਈ ਵਧੀਆਂ ਖੇਡ ਗਰਾਊਡ ਬਣਾਏ ਜਾਣਗੇ। ਇਸ ਮੌਕੇ ਪੰਚ ਜਸਬੀਰ ਸਿੰਘ, ਪੰਚ ਬੀਰ ਸਿੰਘ, ਪੰਚ ਸਰਬਜੀਤ ਕੌਰ, ਪੰਚ ਸੁਰਿੰਦਰ ਕੌਰ, ਮਲਕੀਤ ਸਿੰਘ, ਬਲਜਿੰਦਰ ਸਿੰਘ, ਟੇਕ ਸਿੰਘ, ਪੰਜਾਬ ਸਿੰਘ, ਕਰਮ ਸਿੰਘ, ਨਛੱਤਰ ਸਿੰੰੰਘ, ਭਜਨ ਸਿੰਘ, ਗੁਰਦੀਪ ਸਿੰਘ, ਸੁਰਿੰਦਰ ਸਿੰਘ ਪ੍ਰਧਾਨ ਗਊਸਾਲਾ, ਰਸ਼ਪਾਲ ਸਿੰਘ, ਹਰਪ੍ਰੀਤ ਸਿੰਘ, ਅਵਤਾਰ ਸਿੰਘ, ਸੁਖਵਿੰਦਰ ਸਿੰਘ ਆਦਿ ਮੌਜੂਦ ਸਨ।