International Poverty Eradication Day: ਪੂਰਨ ਇੱਛਾ-ਸ਼ਕਤੀ ਨਾਲ ਧੋਣਾ ਪਵੇਗਾ ਗਰੀਬੀ ਦਾ ਕਲੰਕ

International Poverty Eradication Day
International Poverty Eradication Day: ਪੂਰਨ ਇੱਛਾ-ਸ਼ਕਤੀ ਨਾਲ ਧੋਣਾ ਪਵੇਗਾ ਗਰੀਬੀ ਦਾ ਕਲੰਕ

ਕੌਮਾਂਤਰੀ ਗਰੀਬੀ ਖ਼ਾਤਮਾ ਦਿਹਾੜੇ ’ਤੇ ਵਿਸ਼ੇਸ਼ | International Poverty Eradication Day

International Poverty Eradication Day: ਕੌਮਾਂਤਰੀ ਗਰੀਬੀ ਖਾਤਮਾ ਦਿਹਾੜਾ ਹਰ ਸਾਲ 17 ਅਕਤੂਬਰ ਨੂੰ ਮਨਾਇਆ ਜਾਂਦਾ ਹੈ। ਇਸ ਦਿਨ ਦੀ ਸ਼ੁਰੂਆਤ 17 ਅਕਤੂਬਰ, 1987 ਨੂੰ ਪੈਰਿਸ ਦੇ ਟ੍ਰੋਕਾਡੇਰੋ ਵਿੱਚ ਹੋਈ, ਜਦੋਂ ਇੱਕ ਮਿਲੀਅਨ ਤੋਂ ਵੱਧ ਲੋਕ ਇਕੱਠੇ ਹੋਏ। ਇਸ ਦਿਨ ਦਾ ਮੁੱਖ ਉਦੇਸ਼ ਅਤਿ ਗਰੀਬੀ, ਭੁੱਖਮਰੀ ਅਤੇ ਹਿੰਸਾ ਤੋਂ ਪੀੜਤ ਲੋਕਾਂ ਨੂੰ ਸਨਮਾਨਜਨਕ ਜੀਵਨ ਪ੍ਰਦਾਨ ਕਰਨਾ ਹੈ। ਇਹ ਦਿਨ ਸਾਨੂੰ ਗਰੀਬੀ ਨੂੰ ਘਟਾਉਣ ਅਤੇ ਗਰੀਬਾਂ ਦੇ ਸੰਘਰਸ਼ਾਂ ਨੂੰ ਸਮਝਣ ਲਈ ਸਮੂਹਿਕ ਯਤਨ ਕਰਨ ਲਈ ਪ੍ਰੇਰਿਤ ਕਰਦਾ ਹੈ। ਸਾਲ 2024 ਦਾ ਥੀਮ ਹੈ, ‘ਸਮਾਜਿਕ ਅਤੇ ਸੰਸਥਾਗਤ ਦੁਰਵਿਹਾਰ ਨੂੰ ਖਤਮ ਕਰਨਾ, ਇੱਕ ਨਿਆਂਪੂਰਨ, ਸ਼ਾਂਤੀਪੂਰਨ ਅਤੇ ਸਮਾਵੇਸ਼ੀ ਸਮਾਜ ਲਈ ਮਿਲ ਕੇ ਕੰਮ ਕਰਨਾ’। International Poverty Eradication Day

ਇਹ ਥੀਮ ਇਸ ਗੱਲ ’ਤੇ ਜ਼ੋਰ ਦਿੰਦਾ ਹੈ ਕਿ ਗਰੀਬੀ ਵਿਰੁੱਧ ਲੜਾਈ ਸਿਰਫ ਆਰਥਿਕ ਸਹਾਇਤਾ ਤੱਕ ਸੀਮਤ ਨਹੀਂ ਹੈ। ਇਹ ਸਮਾਜਿਕ ਅਤੇ ਸੰਸਥਾਗਤ ਦੁਰਵਿਹਾਰ ਨੂੰ ਖਤਮ ਕਰਨ ਲਈ ਕੰਮ ਕਰਨ ਲਈ ਵੀ ਸੱਦਾ ਦਿੰਦੀ ਹੈ। ਗਰੀਬੀ ਦੇ ਖਾਤਮੇ ਲਈ ਜ਼ਰੂਰੀ ਹੈ ਕਿ ਸਮਾਜ ਦੇ ਹਰ ਵਰਗ ਨੂੰ ਸਨਮਾਨ, ਅਧਿਕਾਰ ਅਤੇ ਮੌਕੇ ਦਿੱਤੇ ਜਾਣ। ਸੰਯੁਕਤ ਰਾਸ਼ਟਰ ਅਨੁਸਾਰ, 2022 ਦੇ ਅੰਤ ਤੱਕ ਦੁਨੀਆ ਦੀ 8.4 ਪ੍ਰਤੀਸ਼ਤ ਆਬਾਦੀ, ਜਾਂ ਲਗਭਗ 670 ਮਿਲੀਅਨ ਲੋਕ ਬਹੁਤ ਗਰੀਬੀ ਵਿੱਚ ਰਹਿ ਰਹੇ ਸਨ। ਇਹ ਅੰਦਾਜ਼ਾ ਲਾਇਆ ਗਿਆ ਹੈ ਕਿ 2030 ਤੱਕ, ਲਗਭਗ 7 ਪ੍ਰਤੀਸ਼ਤ ਲੋਕ, ਭਾਵ 575 ਮਿਲੀਅਨ ਲੋਕ, ਅਤਿ ਗਰੀਬੀ ਵਿੱਚ ਫਸ ਸਕਦੇ ਹਨ।

Read This : Jammu and Kashmir: ਜੰਮੂ-ਕਸ਼ਮੀਰ ’ਚ ਸਰਕਾਰ

ਇਹ ਅੰਕੜੇ ਚਿੰਤਾਜਨਕ ਹਨ ਅਤੇ ਸਪੱਸ਼ਟ ਕਰਦੇ ਹਨ ਕਿ ਗਰੀਬੀ ਹਟਾਉਣ ਦੀ ਦਿਸ਼ਾ ਵਿੱਚ ਅਜੇ ਵੀ ਬਹੁਤ ਕੰਮ ਕਰਨਾ ਬਾਕੀ ਹੈ। ਗਰੀਬੀ ਨਾ ਸਿਰਫ ਆਰਥਿਕ ਸਮੱਸਿਆ ਹੈ, ਸਗੋਂ ਇਹ ਮਨੁੱਖੀ ਅਧਿਕਾਰਾਂ ਦਾ ਵੀ ਘਾਣ ਕਰਦੀ ਹੈ। ਇਹ ਨਾ ਸਿਰਫ ਲੋਕਾਂ ਨੂੰ ਘਾਟਾਂ ਅਤੇ ਭੁੱਖਮਰੀ ਦੀ ਜ਼ਿੰਦਗੀ ਜਿਉਣ ਲਈ ਮਜ਼ਬੂਰ ਕਰਦੀ ਹੈ, ਸਗੋਂ ਉਨ੍ਹਾਂ ਨੂੰ ਬੁਨਿਆਦੀ ਅਕਿਾਰਾਂ ਅਤੇ ਅਜ਼ਾਦੀ ਦਾ ਅਨੰਦ ਲੈਣ ਤੋਂ ਵੀ ਵਾਂਝੇ ਕਰਦੀ ਹੈ। ਗਰੀਬੀ ਸਿੱਧੇ ਤੌਰ ’ਤੇ ਸਿੱਖਿਆ, ਸਿਹਤ ਅਤੇ ਰੁਜ਼ਗਾਰ ਦੇ ਮੌਕਿਆਂ ਦੀ ਘਾਟ ਨਾਲ ਜੁੜੀ ਹੋਈ ਹੈ, ਜੋ ਵਿਅਕਤੀ ਦੇ ਜੀਵਨ ਪੱਧਰ ਨੂੰ ਘਟਾਉਂਦੀ ਹੈ। ਭਾਰਤ ਵਿੱਚ ਗਰੀਬੀ ਦੀ ਸਮੱਸਿਆ ਲੰਬੇ ਸਮੇਂ ਤੋਂ ਇੱਕ ਚੁਣੌਤੀ ਬਣੀ ਹੋਈ ਹੈ।

2005 ਤੋਂ 2020 ਤੱਕ, ਦੇਸ਼ ਵਿੱਚ ਲਗਭਗ 41 ਕਰੋੜ ਲੋਕ ਗਰੀਬੀ ਰੇਖਾ ਤੋਂ ਉੱਪਰ ਆ ਗਏ ਹਨ, ਪਰ ਅਜੇ ਵੀ ਭਾਰਤ ਵਿੱਚ 23 ਕਰੋੜ ਲੋਕ ਗਲੋਬਲ ਬਹੁ-ਮੁਕਾਮੀ ਗਰੀਬੀ ਸੂਚਕ ਅੰਕ ਅਨੁਸਾਰ ਗਰੀਬ ਹਨ। ਇਹ ਗਿਣਤੀ ਦਰਸ਼ਾਉਂਦੀ ਹੈ ਕਿ ਕਲਿਆਣਕਾਰੀ ਯੋਜਨਾਵਾਂ ਦੇ ਬਾਵਜੂਦ, ਗਰੀਬੀ ਹਟਾਉਣ ਦੇ ਟੀਚੇ ਨੂੰ ਪ੍ਰਾਪਤ ਕਰਨ ਲਈ ਹੋਰ ਯਤਨਾਂ ਦੀ ਲੋੜ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਨ੍ਹਾਂ ਦੀ ਸਰਕਾਰ ਨੇ 2047 ਤੱਕ ਗਰੀਬੀ ਦੇ ਖਾਤਮੇ ਲਈ ਕਈ ਯੋਜਨਾਵਾਂ ਬਣਾਈਆਂ ਹਨ। ਸਰਕਾਰ ਦੀਆਂ ਵੱਖ-ਵੱਖ ਯੋਜਨਾਵਾਂ, ਖਾਸ ਕਰਕੇ ਗਰੀਬ ਕਲਿਆਣ ਨਾਲ ਸਬੰਧਤ ਯੋਜਨਾਵਾਂ ਨਾਲ ਗਰੀਬੀ ਰੇਖਾ ਤੋਂ ਹੇਠਾਂ ਰਹਿ ਰਹੇ ਲੋਕਾਂ ਨੂੰ ਉੱਚਾ ਚੁੱਕਣ ਲਈ ਉਪਰਾਲੇ ਕੀਤੇ ਜਾ ਰਹੇ ਹਨ। International Poverty Eradication Day

ਫਿਰ ਵੀ, ਭਾਰਤ ਵਿੱਚ ਗਰੀਬੀ ਦੀ ਸਥਿਤੀ ਨੂੰ ਪੂਰੀ ਤਰ੍ਹਾਂ ਖਤਮ ਕਰਨ ਲਈ ਨਵੇਂ ਵਿਚਾਰਾਂ ਅਤੇ ਕਲਿਆਣਕਾਰੀ ਯੋਜਨਾਵਾਂ ਦੀ ਲੋੜ ਹੈ। ਅੱਜ ਦੇ ਸਿਆਸੀ ਮਾਹੌਲ ਵਿੱਚ ਗਰੀਬੀ ਇੱਕ ਵੱਡਾ ਮੁੱਦਾ ਹੈ। ਪਰ, ਕਈ ਵਾਰ ਇਸ ਦੀ ਵਰਤੋਂ ਲੋਕਾਂ ਦੀਆਂ ਵੋਟਾਂ ਹਾਸਲ ਕਰਨ ਲਈ ਕੀਤੀ ਜਾਂਦੀ ਹੈ। ਗਰੀਬਾਂ ਨੂੰ ਮੁਫਤ ਯੋਜਨਾਵਾਂ ਰਾਹੀਂ ਤੁਰੰਤ ਲਾਭ ਦਿੱਤਾ ਜਾਂਦਾ ਹੈ, ਪਰ ਉਨ੍ਹਾਂ ਦੀ ਲੰਬੇ ਸਮੇਂ ਦੀ ਆਰਥਿਕ ਸਵੈ-ਨਿਰਭਰਤਾ ਅਤੇ ਮਜ਼ਬੂਤੀਕਰਨ ਵੱਲ ਗੰਭੀਰ ਯਤਨਾਂ ਦੀ ਘਾਟ ਹੈ। ਗਰੀਬੀ ਦੂਰ ਕਰਨ ਦਾ ਅਸਲ ਉਦੇਸ਼ ਸਿਰਫ ਵਿੱਤੀ ਸਹਾਇਤਾ ਪ੍ਰਦਾਨ ਕਰਨਾ ਨਹੀਂ ਹੈ, ਸਗੋਂ ਲੋਕਾਂ ਨੂੰ ਆਪਣੇ ਪੈਰਾਂ ’ਤੇ ਖੜ੍ਹੇ ਹੋਣ ਲਈ ਰੁਜ਼ਗਾਰ ਅਤੇ ਮੌਕੇ ਪ੍ਰਦਾਨ ਕਰਨਾ ਹੈ। ਦੁਨੀਆਂ ਦੇ ਕਈ ਹਿੱਸਿਆਂ ਵਿੱਚ ਗਰੀਬੀ ਇੱਕ ਗੰਭੀਰ ਸਮੱਸਿਆ ਬਣੀ ਹੋਈ ਹੈ।

ਇੱਕ ਪਾਸੇ ਵਸੀਲਿਆਂ ਦੀ ਨਬਰਾਬਰ ਵੰਡ ਕੀਤੀ ਜਾ ਰਹੀ ਹੈ, ਜਦੋਂਕਿ ਦੂਜੇ ਪਾਸੇ ਵੱਡੇ ਪੱਧਰ ’ਤੇ ਫੌਜੀ ਖਰਚਿਆਂ ਅਤੇ ਜੰਗਾਂ ਵੱਲ ਧਿਆਨ ਦਿੱਤਾ ਜਾ ਰਿਹਾ ਹੈ। ਜੇਕਰ ਸੰਸਾਰਿਕ ਸੰਪੱਤੀਦੀ ਸਹੀ ਵਰਤੋਂ ਕੀਤੀ ਜਾਂਦੀ ਤਾਂ ਅੱਜ ਗਰੀਬੀ ਦੂਰ ਕਰਨ ਦੀਆਂ ਕੋਸ਼ਿਸ਼ਾਂ ਵਧੇਰੇ ਪ੍ਰਭਾਵਸ਼ਾਲੀ ਹੋ ਸਕਦੀਆਂ ਸਨ। ਇਹ ਦੇਖਿਆ ਗਿਆ ਹੈ ਕਿ ਬਹੁਤ ਸਾਰੇ ਵਿਕਸਿਤ ਰਾਸ਼ਟਰ ਲੋਕਾਂ ਨੂੰ ਗਰੀਬੀ ’ਚੋਂ ਬਾਹਰ ਕੱਢਣ ਦੀ ਬਜਾਏ ਸਿਆਸੀ ਦਬਦਬਾ ਅਤੇ ਫੌਜੀ ਸ਼ਕਤੀ ਵਧਾਉਣ ਲਈ ਆਪਣੀ ਊਰਜਾ ਅਤੇ ਸਰੋਤ ਲਾ ਰਹੇ ਹਨ। ਇਸ ਤੋਂ ਸਪੱਸ਼ਟ ਹੁੰਦਾ ਹੈ ਕਿ ਗਰੀਬੀ ਨਾਲ ਲੜਨਾ ਸਿਰਫ ਇੱਕ ਆਰਥਿਕ ਸਮੱਸਿਆ ਨਹੀਂ ਹੈ, ਇਹ ਇੱਕ ਸਿਆਸੀ ਅਤੇ ਸਮਾਜਿਕ ਸਮੱਸਿਆ ਵੀ ਹੈ, ਜਿਸ ਨੂੰ ਸਮੂਹਿਕ ਸਹਿਯੋਗ ਨਾਲ ਹੀ ਹੱਲ ਕੀਤਾ ਜਾ ਸਕਦਾ ਹੈ। International Poverty Eradication Day

ਗਰੀਬੀ ਦੂਰ ਕਰਨ ਲਈ ਗਰੀਬਾਂ ਦਾ ਸਸ਼ਕਤੀਕਰਨ ਬੇਹੱਦ ਜ਼ਰੂਰੀ ਹੈ। ਉਨ੍ਹਾਂ ਨੂੰ ਆਤਮ-ਨਿਰਭਰ ਬਣਾਉਣ ਲਈ ਉਨ੍ਹਾਂ ਨੂੰ ਆਰਥਿਕ ਸਾਧਨ, ਸਿੱਖਿਆ ਅਤੇ ਰੁਜ਼ਗਾਰ ਦੇ ਮੌਕੇ ਪ੍ਰਦਾਨ ਕੀਤੇ ਜਾਣੇ ਚਾਹੀਦੇ ਹਨ। ਇਸ ਤੋਂ ਇਲਾਵਾ ਸਮਾਜ ਵਿੱਚ ਫੈਲੀਆਂ ਨਾਬਰਾਬਰੀਆਂ ਨੂੰ ਦੂਰ ਕਰਨ ਲਈ ਵੀ ਠੋਸ ਕਦਮ ਚੁੱਕਣੇ ਪੈਣਗੇ। ਗਰੀਬੀ ਦੇ ਖਿਲਾਫ ਲੜਾਈ ਵਿੱਚ ਸਭ ਤੋਂ ਮਹੱਤਵਪੂਰਨ ਕਦਮ ਗਰੀਬਾਂ ਨੂੰ ਸਿਰਫ ਸਹਾਇਤਾ ’ਤੇ ਨਿਰਭਰ ਨਹੀਂ ਰੱਖਣਾ ਹੈ, ਸਗੋਂ ਉਨ੍ਹਾਂ ਨੂੰ ਉਨ੍ਹਾਂ ਦੇ ਜੀਵਨ ਨੂੰ ਸੁਧਾਰਨ ਦੇ ਸਾਧਨ ਅਤੇ ਮੌਕੇ ਪ੍ਰਦਾਨ ਕਰਨਾ ਹੈ। ਗਰੀਬੀ ਹਟਾਉਣ ਲਈ ਸਰਕਾਰੀ ਯੋਜਨਾਵਾਂ ਆਪਣੀ ਥਾਂ ਮਹੱਤਵਪੂਰਨ ਹਨ ਪਰ ਇਸ ਦੇ ਨਾਲ ਹੀ ਸਮਾਜ ਦੇ ਹਰ ਵਰਗ ਦੀ ਇਹ ਜਿੰਮੇਵਾਰੀ ਵੀ ਬਣਦੀ ਹੈ ਕਿ ਉਹ ਇਸ ਦਿਸ਼ਾ ਵਿੱਚ ਉਪਰਾਲੇ ਕਰੇ।

ਭਾਵੇਂ ਇਹ ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰਨਾ ਹੋਵੇ, ਸਿੱਖਿਆ ਨੂੰ ਉਤਸ਼ਾਹਿਤ ਕਰਨਾ ਹੋਵੇ, ਜਾਂ ਸਮਾਜਿਕ ਸਮਾਵੇਸ਼ ਨੂੰ ਉਤਸ਼ਾਹਿਤ ਕਰਨਾ ਹੋਵੇ, ਹਰ ਕਦਮ ਗਰੀਬੀ ਦੂਰ ਕਰਨ ਲਈ ਇੱਕ ਮਹੱਤਵਪੂਰਨ ਕਦਮ ਹੈ। ਗਰੀਬੀ ਦੇ ਖਾਤਮੇ ਲਈ ਕੌਮਾਂਤਰੀ ਦਿਹਾੜਾ ਸਾਨੂੰ ਯਾਦ ਦਿਵਾਉਂਦਾ ਹੈ ਕਿ ਗਰੀਬੀ ਵਿਰੁੱਧ ਲੜਾਈ ਇੱਕ ਸਮੂਹਿਕ ਕੋਸ਼ਿਸ਼ ਹੈ। ਇਹ ਸਿਰਫ ਸਰਕਾਰ ਦੀ ਜਿੰਮੇਵਾਰੀ ਨਹੀਂ ਹੈ, ਸਗੋਂ ਸਮਾਜ ਦੇ ਹਰ ਵਿਅਕਤੀ ਦੀ ਸ਼ਮੂਲੀਅਤ ਨਾਲ ਹੀ ਗਰੀਬੀ ਨੂੰ ਖਤਮ ਕੀਤਾ ਜਾ ਸਕਦਾ ਹੈ। ਸਾਨੂੰ ਇੱਕ ਨਿਆਂਪੂਰਨ, ਸਮਾਵੇਸ਼ੀ ਅਤੇ ਬਰਾਬਰੀ ਵਾਲੇ ਸਮਾਜ ਦੀ ਉਸਾਰੀ ਲਈ ਮਿਲ ਕੇ ਕੰਮ ਕਰਨਾ ਚਾਹੀਦਾ ਹੈ, ਤਾਂ ਜੋ ਹਰ ਵਿਅਕਤੀ ਨੂੰ ਇੱਕ ਸਨਮਾਨਜਨਕ ਅਤੇ ਬਿਹਤਰ ਜੀਵਨ ਜਿਉਣ ਦਾ ਅਧਿਕਾਰ ਮਿਲੇ। International Poverty Eradication Day

(ਇਹ ਲੇਖਕ ਦੇ ਆਪਣੇ ਵਿਚਾਰ ਹਨ)

LEAVE A REPLY

Please enter your comment!
Please enter your name here