Punjab News : ਪਿੰਡ ਸਲਾਣੀ ਦੀ ਧੀ ਬਣੀ ਜੱਜ, ਘਰ ’ਚ ਲੱਗਿਆ ਵਧਾਈਆਂ ਦਾ ਤਾਂਤਾ

Punjab News
ਅਮਲੋਹ : ਸਮਾਜ ਸੇਵਕ ਸੰਜੇ ਸਲਾਣੀ, ਪਵਨਪ੍ਰੀਤ ਧਨੋਆ ਦਾ ਜੱਜ ਬਨਣ ਤੋਂ ਸਨਮਾਨ ਕਰਨ ਸਮੇਂ ਪਿਤਾ ਸੁਖਵੰਤ ਸਿੰਘ ਧਨੋਆ, ਹਰਜਿੰਦਰ ਸਿੰਘ ਤੇ ਹੋਰ। ਤਸਵੀਰ: ਅਨਿਲ ਲੁਟਾਵਾ

Punjab News : (ਅਨਿਲ ਲੁਟਾਵਾ) ਅਮਲੋਹ। ਅਮਲੋਹ ਦੇ ਨੇੜਲੇ ਪਿੰਡ ਸਲਾਣੀ ਦੀ 27 ਸਾਲਾਂ ਹੋਣਹਾਰ ਧੀ ਪਵਨਪ੍ਰੀਤ ਕੌਰ ਧਨੋਆ ਨੇ ਹਰਿਆਣਾ ਜ਼ੁਡੀਸ਼ੀਅਲ ਇਮਤਿਹਾਨ ਵਿੱਚ 34ਵਾਂ ਸਥਾਨ ਹਾਸਿਲ ਕਰਕੇ ਜੱਜ ਬਣਨ ਦਾ ਸੁਪਨਾ ਸਾਕਾਰ ਕੀਤਾ। ਜਿਸ ਦੀ ਖਬਰ ਮਿਲਦਿਆਂ ਹੀ ਇਲਾਕੇ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ। ਇਲਾਕੇ ਦੇ ਲੋਕਾਂ ਅਤੇ ਮੋਹਤਬਰ ਸਖਸ਼ੀਅਤਾਂ ਹੋਣਹਾਰ ਧੀ ਪਵਨਪ੍ਰੀਤ ਧਨੋਆ ਦਾ ਸਨਮਾਨ ਕਰਨ ਅਤੇ ਪਰਿਵਾਰ ਦੀ ਖੁਸ਼ੀ ‘ਚ ਸ਼ਾਮਿਲ ਹੋਣ ਲਈ ਪਹੁੰਚ ਰਹੇ ਹਨ। Punjab News

ਇਹ ਵੀ ਪੜ੍ਹੋ: MSP Prices: ਮੋਦੀ ਸਰਕਾਰ ਨੇ ਐਮਐਸਪੀ ’ਚ ਕੀਤਾ ਵਾਧਾ, ਕਣਕ ਦੇ ਭਾਅ ਵਿੱਚ 150 ਰੁਪਏ ਪ੍ਰਤੀ ਕੁਇੰਟਲ ਦਾ ਕੀਤਾ ਵਾਧਾ 

ਪਵਨਪ੍ਰੀਤ ਦੇ ਪਿਤਾ ਸਤਵੰਤ ਸਿੰਘ ਨੇ ਦੱਸਿਆ ਕਿ ਉਨਾਂ ਦੇ ਪਿਤਾ ਫੌਜ ਵਿੱਚ ਸਨ ਜਿਨ੍ਹਾਂ ਨੇ ਸਾਨੂੰ ਬਾਹਰਲੇ ਮੁਲਕ ਜਾਣ ਦੀ ਬਜਾਏ ਦੇਸ਼ ਵਿਚ ਰਹਿ ਕੇ ਬੱਚਿਆਂ ਨੂੰ ਚੰਗੀ ਸਿੱਖਿਆ ਅਤੇ ਅਫ਼ਸਰ ਬਣ ਕੇ ਦੇਸ਼ ਦੀ ਸੇਵਾ ਕਰਨ ਦੀ ਪ੍ਰੇਰਨਾ ਦਿੱਤੀ ਸੀ। ਜਿਸ ਤੋਂ ਬਾਅਦ ਉਨਾਂ ਦੀ ਬੇਟੀ ਪਵਨਪ੍ਰੀਤ ਕੌਰ ਨੇ ਦਸਵੀਂ ਤੱਕ ਦੀ ਪੜ੍ਹਾਈ ਸੇਕਰਡ ਹਾਰਟ ਪਬਲਿਕ ਸਕੂਲ ਜਲਾਲਪੁਰ ਤੋਂ ਦਸਵੀਂ ਵਿੱਚ ਟੋਪ ਕਰਦੇ ਹੋਏ ਪੂਰੀ ਕੀਤੀ ਅਤੇ ਜਿਸ ਤੋਂ ਬਾਅਦ ਦਾਦਾ ਜੀ ਵੱਲੋ ਉਸ ਦਾ ਦਾਖਲਾ ਵਾਈ ਪੀ ਐਸ ਵਿੱਚ ਕਰਵਾਇਆ ਗਿਆ।

ਬਚਪਨ ਤੋਂ ਲੀ ਅਫ਼ਸਰ ਬਣਨ ਦਾ ਸੁਪਨਾ | Punjab News

ਪਵਨਪ੍ਰੀਤ ਕੌਰ ਨੇ ਦੱਸਿਆ ਕਿ ਉਸਦਾ ਬਚਪਨ ਤੋਂ ਹੀ ਅਫ਼ਸਰ ਬਣਨ ਦਾ ਸੁਪਨਾ ਸੀ। ਪਰ ਵਾਈਪੀਐਸ ਵਿੱਚ ਪੜ੍ਹਾਈ ਦੌਰਾਨ ਉਸਨੂੰ ਕਾਨੂੰਨ ਦੀ ਪਡ਼੍ਹਾਈ ਬਾਰੇ ਅਧਿਆਪਕਾ ਤੋਂ ਜਾਣਕਾਰੀ ਮਿਲੀ ਅਤੇ ਜਿਸ ਤੋਂ ਬਾਅਦ ਉਸਨੇ ਜੱਜ ਬਣਨ ਲਈ ਤਿਆਰੀ ਸ਼ੁਰੂ ਕਰ ਦਿੱਤੀ।ਪਹਿਲੀ ਵਾਰ ਉਸਨੂੰ ਕਾਮਯਾਬੀ ਹਾਸਿਲ ਨਹੀਂ ਹੋਈ ਲੇਕਿਨ ਮਾਤਾ-ਪਿਤਾ ਦੀ ਹੱਲਾਸ਼ੇਰੀ ਨਾਲ ਉਸਨੇ ਜੱਜ ਬਣਨ ਦਾ ਸੁਪਨਾ ਪੂਰਾ ਕਰਨ ਲਈ ਕੋਸ਼ਿਸ਼ ਜਾਰੀ ਰੱਖੀ ਅਤੇ ਕਰੀਬ 40 ਹਜ਼ਾਰ ਬੱਚਿਆਂ ਵਿੱਚੋਂ ਸਲੈਕਟ ਹੋਏ ਕਰੀਬ 111 ਬੱਚਿਆਂ ਵਿੱਚ ਉਸਨੇ 34ਵਾਂ ਰੈਂਕ ਹਾਸਿਲ ਕੀਤਾ। ਇਸ ਮੌਕੇ ਸਨਮਾਨ ਕਰਨ ਸਮੇਂ ਸਮਾਜ ਸੇਵਕ ਸੰਜੇ ਸਲਾਣੀ, ਸਾਬਕਾ ਸਰਪੰਚ ਰਘਵਿੰਦਰ ਸਿੰਘ, ਕਰਮਜੀਤ ਸਿੰਘ, ਸ਼ਮਿੰਦਰ ਸਿੰਘ ਭਗੜਾਣਾ,ਹਰਜਿੰਦਰ ਸਿੰਘ, ਬਲਦੇਵ ਸਿੰਘ ਪੰਜਰੁੱਖਾ,ਮਨਰੀਤ ਸਿੰਘ ਧਨੋਆ, ਗੁਰਪ੍ਰੀਤ ਸਿੰਘ ਰਾਈਏਵਾਲ, ਹਰਪ੍ਰੀਤ ਸਿੰਘ ਅਮਲੋਹ ਆਦਿ ਹਾਜ਼ਰ ਸਨ।