ਲੁਧਿਆਣਾ (ਜਸਵੀਰ ਸਿੰਘ ਗਹਿਲ)। Ludhiana News: ਥਾਣਾ ਪੀਏਯੂ ਦੀ ਪੁਲਿਸ ਵੱਲੋਂ ਪੰਚਾਇਤੀ ਚੋਣਾਂ ਵਾਲੇ ਦਿਨ ਬਲੀਨੋ ਕਾਰ ਦੀ ਨੰਬਰ ਪਲੇਟ ’ਤੇ ਜ਼ਾਅਲੀ ਨੰਬਰ ਲਾ ਕੇ ਘੁੰਮਦੇ ਚਾਰ ਨੌਜਵਾਨਾਂ ਖਿਲਾਫ਼ ਮਾਮਲਾ ਦਰਜ਼ ਕੀਤਾ ਹੈ। ਪੁਲਿਸ ਨੇ ਚਾਰੇ ਨੌਜਵਾਨਾਂ ਸਣੇ ਉਨ੍ਹਾਂ ਦੇ ਕਬਜ਼ੇ ਵਾਲੀ ਬਲੀਨੋ ਕਾਰ ਨੂੰ ਵੀ ਹਿਰਾਸਤ ’ਚ ਲੈ ਲਿਆ ਹੈ। ਮਾਮਲੇ ਦੇ ਤਫ਼ਤੀਸੀ ਅਫ਼ਸਰ ਅਸ਼ਵਨੀ ਕੁਮਾਰ ਨੇ ਦੱਸਿਆ ਕਿ ਪੰਚਾਇਤੀ ਚੋਣਾਂ ਸਬੰਧੀ ਪੁਲਿਸ ਵੱਲੋਂ ਗਸ਼ਤ ਕੀਤੀ ਜਾ ਰਹੀ ਸੀ।
ਇਹ ਖਬਰ ਵੀ ਪੜ੍ਹੋ : Rajasthan Weather Update: ਰਾਜਸਥਾਨ ’ਚ ਮੌਸਮ ਹੋਇਆ ਪੂਰੀ ਤਰ੍ਹਾਂ ਸਾਫ, ਜਾਣੋ ਕਦੋਂ ਸ਼ੁਰੂ ਹੋਵੇਗੀ ਕੜਾਕੇ ਦੀ ਠੰਢ!
ਇਸ ਦੌਰਾਨ ਪਿੰਡ ਮਲਕਪੁਰ ਫਲਾਈਓਵਰ ਸਾਹਮਣੇ ਜੈਨਪੁਰ ਹੰਬੜਾਂ ਰੋਡ ਲੁਧਿਆਣਾ ਪਾਸ ਹੰਡਬਾਂ ਵਾਲੇ ਪਾਸਿਓਂ ਇੱਕ ਬਲੀਨੋ ਕਾਰ, ਜਿਸ ’ਚ ਚਾਰ ਮੋਨੇ ਨੌਜਵਾਨ ਸਵਾਰ ਸਨ, ਨੂੰ ਸ਼ੱਕ ਦੇ ਅਧਾਰ ’ਤੇ ਰੋਕ ਕੇ ਹੈਵਨਪ੍ਰੀਤ ਸਿੰਘ ਵਗੈਰਾ ਪਾਸੋਂ ਕਾਰ ਦੀ ਅਸਲ ਆਰਸੀ ਬਰਾਮਦ ਹੋਈ। ਜਿਸ ਵਿੱਚ ਆਰਸੀ ’ਤੇ ਬਲੀਨੋ ਕਾਰ ਦਾ ਨੰਬਰ ਪੀਬੀ- 10 ਐੱਚਵੀ- 1831 ਦਰਸ਼ਾਇਆ ਹੋਇਆ ਸੀ। ਜਦਕਿ ਕਾਰ ਦੀਆਂ ਨੰਬਰ ਪਲੇਟਾਂ ’ਤੇ ਪੀਬੀ – 10 ਐੱਚਵੀ – 7881 ਨੰਬਰ ਲਿਖਿਆ ਹੋਇਆ ਸੀ। ਜਿਉਂ ਹੀ ਮੁਲਾਜ਼ਮਾਂ ਨੇ ਨੰਬਰ ਪਲੇਟਾਂ ’ਤੇ ਲਾਏ ਗਏ ਨੰਬਰਾਂ ਨੂੰ ਹਟਾਇਆ ਤਾਂ ਹੇਠਾਂ ਆਰਸੀ ’ਚ ਦਰਸ਼ਾਇਆ ਗਿਆ ਨੰਬਰ ਮੌਜੂਦ ਸੀ। Ludhiana News
ਉਨ੍ਹਾਂ ਕਿਹਾ ਕਿ ਕਾਰ ’ਚ ਸਵਾਰ ਨੌਜਵਾਨਾਂ ਵੱਲੋਂ ਅਜਿਹਾ ਕੋਈ ਜੁਰਮ ਕਰਨ ਦੀ ਨੀਅਤ ਨਾਲ ਜ਼ਾਅਲਸਾਜ਼ੀ ਕਰਕੇ ਪੰਚਾਇਤੀ ਚੋਣਾਂ ’ਚ ਵਿਘਨ ਪਾਇਆ ਹੈ, ਜਿਸ ਕਰਕੇ ਮਾਮਲਾ ਦਰਜ਼ ਕਰਕੇ ਚਾਰੇ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਜਿੰਨ੍ਹਾਂ ਦੀ ਪਹਿਚਾਣ ਹੈਵਨਪ੍ਰੀਤ ਸਿੰਘ ਵਾਸੀ ਪਿੰਡ ਜੈਨਪੁਰ, ਕਰਨਪ੍ਰੀਤ ਸਿੰਘ, ਸੰਦੀਪ ਸਿੰਘ ਤੇ ਮਨਪ੍ਰੀਤ ਸਿੰਘ ਵਾਸੀਆਨ ਪਿੰਡ ਮਲਕਪੁਰ ਵਜੋਂ ਹੋਈ ਹੈ। ਉਨ੍ਹਾਂ ਕਿਹਾ ਕਿ ਮਾਮਲਾ ਦਰਜ਼ ਕਰਨ ਤੋਂ ਬਾਅਦ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। Ludhiana News