Welfare: ਮਾਤਾ ਬਲਵੀਰ ਕੌਰ ਇੰਸਾਂ ਬਣੇ ਪਿੰਡ ਅੰਨੀਆ ਦੇ ਪਹਿਲੇ ਤੇ ਬਲਾਕ ਅਮਲੋਹ ਦੇ ਦੂਜੇ ਸਰੀਰਦਾਨੀ

Body Donation
ਅਮਲੋਹ :ਸਰੀਰਦਾਨੀ ਮਾਤਾ ਬਲਵੀਰ ਕੌਰ ਇੰਸਾਂ ਨੂੰ ਅੰਤਿਮ ਵਿਦਾਇਗੀ ਦਿੰਦੇ ਹੋਏ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈਲਫ਼ੇਅਰ ਫ਼ੋਰਸ ਵਿੰਗ ਦੇ ਮੈਂਬਰ ਤੇ ਰਿਸ਼ਤੇਦਾਰ। ਤਸਵੀਰ : ਅਨਿਲ ਲੁਟਾਵਾ

ਡੇਰਾ ਸੱਚਾ ਸੌਦਾ ਦੀ ਪ੍ਰੇਰਨਾ ਨਾਲ ਮ੍ਰਿਤਕ ਦੇਹ ਮੈਡੀਕਲ ਖੋਜਾਂ ਲਈ ਕੀਤੀ ਦਾਨ

Welfare (ਅਨਿਲ ਲੁਟਾਵਾ)। ਅਮਲੋਹ। ਮਾਤਾ ਬਲਵੀਰ ਕੌਰ ਇੰਸਾਂ (ਉਮਰ 74 ਸਾਲ) ਪਤਨੀ ਬਾਬੂ ਸਿੰਘ ਅੰਨੀਆ ਨੇ ਪਿੰਡ ਅੰਨੀਆ ਦੇ ਪਹਿਲੇ ਅਤੇ ਬਲਾਕ ਦੇ ਦੂਜੇ ਸਰੀਰਦਾਨੀ ਹੋਣ ਦਾ ਮਾਣ ਖੱਟਿਆ ਹੈ। ਮਾਤਾ ਬਲਵੀਰ ਕੌਰ ਇੰਸਾਂ ਦੀ ਅਰਥੀ ਨੂੰ ਮੋਢਾ ਉਨ੍ਹਾਂ ਦੀਆਂ ਬੇਟੀਆਂ ਕੁਲਦੀਪ ਕੌਰ ਤੇ ਕਿਰਨਜੀਤ ਕੌਰ ਨੇ ਦਿੱਤਾ।

ਇਸ ਸੁਆਰਥੀ ਯੁੱਗ ‘ਚ ਆਪਣੇ ਲਈ ਤਾਂ ਹਰ ਕੋਈ ਜਿਉਂਦਾ ਹੈ ਪਰ ਦੂਸਰਿਆਂ ਲਈ ਜਿਉਣਾ ਬਹੁਤ ਚੰਗੇ ਸੰਸਕਾਰਾਂ ਦੀ ਨਿਸ਼ਾਨੀ ਹੁੰਦੀ ਹੈ। ਅਜਿਹੀ ਹੀ ਇਨਸਾਨੀਅਤ ਦੀ ਮਿਸਾਲ ਬਣੇ ਹਨ ਮਾਤਾ ਬਲਵੀਰ ਕੌਰ ਇੰਸਾਂ, ਜਿਨ੍ਹਾਂ ਨੇ ਪਿੰਡ ਅੰਨੀਆ ਦੇ ਪਹਿਲੇ ਸਰੀਰਦਾਨੀ ਹੋਣ ਦਾ ਮਾਣ ਖੱਟਿਆ ਹੈ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਪ੍ਰੇਰਨਾ ਅਨੁਸਾਰ ਬਲਾਕ ਅਮਲੋਹ ਦੇ ਡੇਰਾ ਸ਼ਰਧਾਲੂ ਮਾਤਾ ਬਲਵੀਰ ਕੌਰ ਇੰਸਾਂ ਦੀ ਮ੍ਰਿਤਕ ਦੇਹ ਮੈਡੀਕਲ ਖੋਜਾਂ ਲਈ ਦਾਨ ਕੀਤੀ ਗਈ। ਇਹ ਬਲਾਕ ਅਮਲੋਹ ਦਾ ਦੂਜਾ ਸਰੀਰਦਾਨ ਹੈ। Welfare

ਇਹ ਵੀ ਪੜ੍ਹੋ: Welfare: ਧੂਰੀ ਦੇ ਸੇਵਾਦਾਰਾਂ ਨੇ ਮੰਦਬੁੱਧੀ ਵਿਅਕਤੀ ਦੀ ਸਾਂਭ-ਸੰਭਾਲ ਕੀਤੀ

ਇਸ ਮੌਕੇ ਸਰੀਰਦਾਨੀ ਮਾਤਾ ਬਲਵੀਰ ਕੌਰ ਇੰਸਾਂ ਦੇ ਪਰਿਵਾਰ ਨੇ ਦੱਸਿਆ ਕਿ ਮਾਤਾ ਜੀ ਨੇ ਜਿਉਂਦੇ ਜੀਅ ਇਹ ਪ੍ਰਣ ਕੀਤਾ ਹੋਇਆ ਸੀ ਕਿ ਦੇਹਾਂਤ ਤੋਂ ਬਾਅਦ ਉਨ੍ਹਾਂ ਦੀ ਦੇਹ ਮੈਡੀਕਲ ਖੋਜ ਕਾਰਜਾਂ ਲਈ ਦਿੱਤੀ ਜਾਵੇ। ਪਰਿਵਾਰ ਨੇ ਉਨ੍ਹਾਂ ਦੀ ਇੱਛਾ ਪੂਰੀ ਕਰਦਿਆਂ ਉਨ੍ਹਾਂ ਦੀ ਮ੍ਰਿਤਕ ਦੇਹ ਮੈਡੀਕਲ ਖੋਜਾਂ ਲਈ ਹਰਮਨੀ ਆਯੁਰਵੈਦਿਕ ਮੈਡੀਕਲ ਕਾਲਜ ਅਤੇ ਹਸਪਤਾਲ ਫਿਰੋਜ਼ਪੁਰ (ਪੰਜਾਬ) ਨੂੰ ਦਾਨ ਕੀਤੀ ਗਈ। ਇਸ ਮੌਕੇ 85 ਮੈਂਬਰ ਪੰਜਾਬ ਦੌਲਤਰਾਮ ਰਾਜੂ ਇੰਸਾਂ, ਨਿਰਮਲ ਸਿੰਘ ਇੰਸਾਂ, ਡਾ. ਕੁਲਜੀਵਨ ਟੰਡਨ ਇੰਸਾਂ ਨੇ ਦੱਸਿਆ ਕਿ ਡੇਰਾ ਸੱਚਾ ਸੌਦਾ ਦਾ ਇਹ ਕਾਰਜ ਮਾਨਵਤਾ ਭਲਾਈ ਲਈ ਬਹੁਤ ਵੱਡਾ ਯੋਗਦਾਨ ਹੈ, ਜਿਸ ਨਾਲ ਸਾਡੇ ਜੋ ਬੱਚੇ ਮੈਡੀਕਲ ਲਾਈਨ ‘ਚ ਹਨ, ਉਨ੍ਹਾਂ ਨੂੰ ਰਿਸਰਚ ਕਰਨ ਲਈ ਕੋਈ ਮੁਸ਼ਕਿਲ ਨਹੀਂ ਆਵੇਗੀ।

Welfare
ਅਮਲੋਹ:ਮਾਤਾ ਬਲਵੀਰ ਕੌਰ ਇੰਸਾਂ ਦੀ ਅਰਥੀ ਨੂੰ ਮੌਢਾ ਦਿੰਦੀਆਂ ਉਨ੍ਹਾਂ ਦੀਆਂ ਬੇਟੀਆਂ ਕੁਲਦੀਪ ਕੌਰ ਤੇ ਕਿਰਨਜੀਤ ਕੌਰ। ਤਸਵੀਰ : ਅਨਿਲ ਲੁਟਾਵਾ

ਇਸ ਸਬੰਧੀ ਗੱਲਬਾਤ ਕਰਦਿਆਂ ਬਲਾਕ ਪ੍ਰੇਮੀ ਸੇਵਕ ਰਾਜਿੰਦਰ ਸਿੰਘ ਘੁੱਲੂਮਾਜਰਾ, ਨੇ ਕਿਹਾ ਕਿ ਮਾਤਾ ਬਲਵੀਰ ਕੌਰ ਇੰਸਾਂ ਨੇ ਅੱਜ ਜਿਹੜੀ ਮਾਨਵਤਾ ਭਲਾਈ ਦੀ ਲੀਕ ਪਾਈ ਹੈ, ਉਹ ਸਮਾਜ ਲਈ ਇੱਕ ਚਾਨਣ ਮੁਨਾਰਾ ਹੈ ਕਿਉਂਕਿ ਦਿਨੋਂ-ਦਿਨ ਵਧ ਰਹੀਆਂ ਬਿਮਾਰੀਆਂ ਕਾਰਨ ਡਾਕਟਰਾਂ ਨੂੰ ਖੋਜ ਕਾਰਜਾਂ ਲਈ ਮਨੁੱਖੀ ਸਰੀਰਾਂ ਦੀ ਬੇਹੱਦ ਵੱਡੀ ਲੋੜ ਹੈ। ਇਸ ਮੌਕੇ ਪਟਵਾਰੀ ਕੇਸਰ ਸਿੰਘ, ਸਾਬਕਾ ਸਰਪੰਚ ਬਲਜੀਤ ਸਿੰਘ ਅੰਨੀਆ, ਜਸਪਾਲ ਸਿੰਘ,ਅਵਤਾਰ ਸਿੰਘ ਘੁੱਲੂਮਾਜਰਾ,ਡਾ.ਬਲਵਿੰਦਰ ਸਿੰਘ, ਡਾ. ਜਗਦੀਸ਼ ਸਿੰਘ, ਗੁਰਪ੍ਰੀਤ ਸਿੰਘ, ਬਲਜਿੰਦਰ ਸਿੰਘ, ਸੁਖਪ੍ਰੀਤ ਸਿੰਘ, ਸਾਬਕਾ ਸਰਪੰਚ ਸਮਸ਼ੇਰ ਸਿੰਘ,ਰਾਜਵੀਰ ਸਿੰਘ ਨੰਬਰਦਾਰ, ਅਮਰਜੋਤ ਸਿੰਘ ਤੋਂ ਇਲਾਵਾ ਬਲਾਕ ਕਮੇਟੀ ਅਮਲੋਹ, ਬਲਾਕ ਕਮੇਟੀ ਮੰਡੀ ਗੋਬਿੰਦਗੜ੍ਹ,ਬਲਾਕ ਕਮੇਟੀ ਬੁੱਗਾ ਕਲਾ, ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈਲਫ਼ੇਅਰ ਸੰਗਠਨ ਦੇ ਮੈਂਬਰ, ਸਾਰੀਆਂ ਸੰਮਤੀਆਂ ਦੇ ਮੈਂਬਰ ਸਾਧ-ਸੰਗਤ ਤੇ ਰਿਸ਼ਤੇਦਾਰ ਮੌਜੂਦ ਸਨ। Welfare

LEAVE A REPLY

Please enter your comment!
Please enter your name here