ਚੀਨ ਦੇ ਥਿੰਕ ਟੈਂਕ ਨੇ ਕਿਹਾ
ਬੀਜਿੰਗ: ਚੀਨ ਦੀ ਜੰਗ ਦੀ ਕੀਮਤ ‘ਤੇ ਵੀਆਪਣੀ ਅਜ਼ਾਦੀ ਬਣਾਈ ਰੱਖੇਗਾ। ਜੇਕਰ ਸਰਹੱਦ ਮਸਲਾ ਸਹੀ ਢੰਗ ਨਾ ਸੁਲਝਾਇਆ ਗਿਆ ਤਾਂ ਭਾਰਤ-ਚੀਨ ਦਰਮਿਆਨ ਜੰਗੀ ਹੋ ਸਕਦੀ ਹੈ।
ਚੀਨ ਦੇ ਥਿੰਕ ਟੈਂਕ ਅਤੇ ਮਾਹਿਰ ਨੇ ਇਹ ਗੱਲ ਕਹੀ ਹੈ। ਜਿਕਰਯੋਗ ਹੈ ਕਿ ਕਰੀਬ ਇੱਕ ਮਹੀਨੇ ਤੋਂ ਸਿੱਕਮ ਨਾਲ ਲੱਗਦੀ ਚੀਨੀ ਸਰਹੱਦ ‘ਤੇ ਦੋਵੇਂ ਦੇਸ਼ਾਂ ਦੇ ਫੌਜੀਆਂ ਵਿੱਚ ਟਕਰਾਅ ਹੈ। ਇਹ ਫੌਜੀ ਨਾਨ ਕੰਬੈਟਿਵ ਮੋਡ (ਜੰਗ ਦੀ ਪੁਜੀਸ਼ਨ ‘ਚ ਨਹੀਂ) ਵਿੱਚ ਰਹਿਣਗੇ। ਚੀਨ ਸਿੱਕਮ ਦੇ ਡੋਂਗਲਾਂਗ ਵਿੱਚ ਸੜਕ ਬਣਾ ਰਿਹਾ ਹੈ।
ਨਿਊਜ਼ ਏਜੰਸੀ ਮੁਤਾਬਕ ਚੀਨ ਦੇ ਇੱਕ ਥਿੰਕ ਟੈਂਕ ਨੇ ਕਿਹਾ ਕਿ ਦੋਵੇਂ ਦੇਸ਼ਾਂ ਦਰਮਿਆਨ ਤਿੰਨ ਹਫ਼ਤੇ ਪਹਿਲਾਂ ਸਰਹੱਦ ਮੁੱਦੇ ਨੂੰ ਲੈ ਕੇ ਤਣਾਅ ਬਣਿਆ ਹੋਇਆ ਹੈ। ਇਹ ਦੋਵੇਂ ਦੇਸ਼ਾਂ ਦਰਮਿਆਨ ਹੁਣ ਤੱਕ ਦਾ ਸਭ ਤੋਂ ਲੰਮਾ ਤਣਾਅ ਵਾਲਾ ਸਮਾਂ ਹੇ। ਜੇਕਰ ਮਸਲੇ ਨੂੰ ਸਹੀ ਤਰੀਕੇ ਨਾਲ ਹੱਲ ਨਾ ਕੀਤਾ ਗਿਆ ਤਾਂ ਦੋਵੇਂ ਦੇਸ਼ਾਂ ਦਰਮਿਆਨ ਜੰਗ ਵੀ ਹੋ ਸਕਦੀ ਹੈ।