ਨਵੀਂ ਦਿੱਲੀ: ਰਾਜਧਾਨੀ ਦਿੱਲੀ ‘ਚ ਅੱਜ ਮਾਨਸੂਨ ਦੇ ਦਸਤਕ ਦਿੱਤੀ ਹੈ। ਭਾਰਤੀ ਮੌਸਮ ਵਿਭਾਗ (ਆਈਐਮਡੀ) ਨੇ ਅਗਲੇ 24 ਘੰਟਿਆਂ ‘ਚ ਪੂਰਬੀ ਰਾਜਸਥਾਨ ਦੇ ਨਾਲ-ਨਾਲ ਉੱਤਰ ਪ੍ਰਦੇਸ਼ ਤੇ ਉੱਤਰਾਖੰਡ ‘ਚ ਵੀ ਅਗਲੇ 3-4 ਦਿਨਾਂ ‘ਚ ਭਾਰੀ ਮੀਂਹ ਦੀ ਭਵਿੱਖਬਾਣੀ ਕੀਤੀ ਹੈ।
ਦੱਖਣੀ-ਪੱਛਮੀ ਮਾਨਸੂਨ ਦੇ ਦਿੱਲੀ ਪਹੁੰਚਣ ਨਾਲ ਰਾਜਧਾਨੀ ਸਮੇਤ ਹਰਿਆਣਾ ਤੇ ਉੱਤਰ ਪ੍ਰਦੇਸ਼ ਦੇ ਕਈ ਜ਼ਿਲ੍ਹਿਆਂ ‘ਚ ਭਾਰੀ ਮੀਂਹ ਪਿਆ ਹੈ। ਪੂਰਬੀ ਉੱਤਰ ਪ੍ਰਦੇਸ਼ ‘ਚ ਇਸ ਮੀਂਹ ਨਾਲ ਭਾਰੀ ਰਾਹਤ ਮਿਲੀ ਹੈ। ਇੱਥੇ ਸੋਕੇ ਦੇ ਹਾਲਾਤ ਬਣੇ ਹੋਏ ਸੀ।ਆਈਐਮਡੀ ਨੇ ਕਿਹਾ ਕਿ ਦੱਖਣੀ ਪੱਛਮੀ ਮਾਨਸੂਨ ਰਾਜਸਥਾਨ, ਹਿਮਾਚਲ ਪ੍ਰਦੇਸ਼ ਸਮੇਤ ਜ਼ਿਆਦਾਤਰ ਹਿੱਸਿਆਂ ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼, ਉੱਤਰਾਖੰਡ ਬਾਕੀ ਹਿੱਸਿਆਂ ‘ਚ ਅੱਗੇ ਵਧਿਆ ਹੈ। ਇਸ ਦੇ ਨਾਲ ਹੀ ਦੇਸ਼ ਦੇ ਸਾਰੇ 36 ਸਬ ਡਿਵੀਜ਼ਨ ਮਾਨਸੂਨ ਦੇ ਘੇਰੇ ‘ਚ ਹਨ।
24 ਘੰਟਿਆਂ ‘ਚ ਮੀਂਹ ਪਵੇਗਾ
ਪ੍ਰਾਈਵੇਟ ਮੌਸਮ ਏਜੰਸੀ ਸਕਾਈਮੈੱਟ ਦੇ ਨਿਰਦੇਸ਼ਕ ਮਹੇਸ਼ ਪਾਲਵਤ ਨੇ ਕਿਹਾ ਹੈ ਕਿ ਮਾਨਸੂਨ ਦਿੱਲੀ ਤੇ ਹਰਿਆਣਾ ਵਿੱਚ ਹੈ। ਹਰਿਆਣਾ ਦੇ ਕਈ ਹਿੱਸਿਆਂ ‘ਚ 24 ਘੰਟਿਆਂ ‘ਚ ਮੀਂਹ ਪਵੇਗਾ। ਜਦੋਂ ਮਾਨਸੂਨ ਆ ਜਾਵੇ ਤਾਂ 7 ਦਿਨਾਂ ‘ਚ ਮੀਂਹ ਪੈਣ ਦੀ ਸੰਭਾਵਨਾ ਹੁੰਦੀ ਹੈ। ਆਈਐਮਡੀ ਅਨੁਸਾਰ ਭਾਰਤ ‘ਚ ਇਸ ਸਾਲ ਮਾਨਸੂਨ ਦੇ ਜੂਨ ਤੇ ਸਤੰਬਰ ਵਿਚਕਾਰ 98 ਫੀਸਦੀ ਮੀਂਹ ਪਵੇਗਾ। ਹੁਣ ਤੱਕ ਪਏ ਜਬਰਦਸਤ ਮੀਂਹ ‘ਚ ਰਾਜਸਥਾਨ ਦਾ ਜੋਧਪੁਰ ਸ਼ਹਿਰ ਤਲਾਬ ਬਣ ਗਿਆ ਹੈ। ਕਈ ਵਾਹਨ ਵੀ ਪਾਣੀ ‘ਚ ਵਹਿ ਗਏ। ਇਸੇ ਤਰ੍ਹਾਂ ਗੁਜਰਾਤ ਤੇ ਉੱਤਰ ਪ੍ਰਦੇਸ਼ ਦੇ ਕਈ ਇਲਾਕਿਆਂ ‘ਚ ਵੀ ਮੀਂਹ ਕਾਰਨ ਸਮੱਸਿਆਵਾਂ ਆਈਆਂ ਹਨ।