ਸਾਡੇ ਨਾਲ ਸ਼ਾਮਲ

Follow us

18.3 C
Chandigarh
Wednesday, February 25, 2026
More
    Home Breaking News Murder: ਦਿਲ ਦ...

    Murder: ਦਿਲ ਦਹਿਲਾਉਣ ਵਾਲੀ ਵਾਰਦਾਤ, ਪਤੀ ਨੇ ਪਤਨੀ ਦਾ ਕੀਤਾ ਬੇਰਹਿਮੀ ਨਾਲ ਕਤਲ

    Crime News
    Crime: ਦਿਲ ਦਹਿਲਾਉਣ ਵਾਲੀ ਵਾਰਦਾਤ, ਪਤੀ ਨੇ ਪਤਨੀ ਦਾ ਕੀਤਾ ਬੇਰਹਿਮੀ ਨਾਲ ਕਤਲ

    10 ਸਾਲ ਪਹਿਲਾਂ ਹੋਇਆ ਸੀ ਵਿਆਹ | Murder

    ਅੰਮ੍ਰਿਤਸਰ (ਸੱਚ ਕਹੂੰ ਨਿਊਜ਼)। Murder: ਅੰਮ੍ਰਿਤਸਰ ਦੇ ਮਜੀਠਾ ਰੋੜ ’ਤੇ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ, ਅੰਮ੍ਰਿਤਸਰ ਵਿਖੇ ਇੱਕ ਪਤੀ ਨੇ ਆਪਣੀ ਪਤਨੀ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਹੈ। ਪਤਨੀ ਦਾ ਕਸੂਰ ਸਿਰਫ ਇਹ ਸੀ ਕਿ ਉਸ ਨੇ ਇੱਕ ਅਜਿਹੇ ਬੇਟੇ ਨੂੰ ਜਨਮ ਦਿੱਤਾ, ਜਿਸ ਦਾ ਇੱਕ ਹੀ ਹੱਥ ਸੀ। ਫਿਲਹਾਲ ਪੁਲਿਸ ਮੌਕੇ ’ਤੇ ਪਹੁੰਚ ਕੇ ਮਾਮਲੇ ਦੀ ਜਾਂਚ ਕਰ ਰਹੀ ਹੈ। ਮ੍ਰਿਤਕ ਮਹਿਲਾ ਰਿਤੂ ਦੀ ਮਾਂ ਨੇ ਦੱਸਿਆ ਕਿ ਉਹ ਮਹਾਸਿੰਘ ਗੇਟ ਦੇ ਰਹਿਣ ਵਾਲੇ ਹਨ। Murder

    Read This : Ludhiana News: ਕੈਮੀਕਲ ਫੈਕਟਰੀ ਦੇ ਗੁਦਾਮ ’ਚ ਧਮਾਕਾ, ਜਾਨੀ ਨੁਕਸਾਨ ਤੋਂ ਬਚਾਅ

    10 ਸਾਲ ਪਹਿਲਾਂ ਉਨ੍ਹਾਂ ਦੀ ਬੇਟੀ ਰਿਤੂ ਦਾ ਵਿਆਹ ਮਜੀਠਾ ਰੋੜ ਵਿਖੇ ਗ੍ਰੀਨ ਫੀਲਡ ਇਲਾਕੇ ’ਚ ਰਹਿਣ ਵਾਲੇ ਵਿਸ਼ਾਲ ਨਾਲ ਹੋਇਆ ਸੀ। ਵਿਆਹ ਤੋਂ ਕੁੱਝ ਸਮਾਂ ਬਾਅਦ ਵਿਸ਼ਾਲ ਉਨ੍ਹਾਂ ਦੀ ਬੇਟੀ ਨੂੰ ਤੰਗ ਕਰਨ ਲੱਗ ਗਿਆ ਸੀ। ਉਹ ਕੋਈ ਕੰਮ ਨਹੀਂ ਕਰਦਾ ਸੀ ਤੇ ਘਰ ਵਾਲਿਆਂ ਮੁਤਾਬਕ ਉਹ ਮਾਨਸਿਕ ਰੂਪ ਤੋਂ ਪਰੇਸ਼ਾਨ ਹੈ। ਕੁੱਝ ਸਾਲਾਂ ਬਾਅਦ ਇੱਕ ਬੇਟਾ ਹੋਇਆ ਜਿਹੜਾ ਕਿ ਜਨਮ ਤੋਂ ਹੀ ਅਪਾਹਿਜ ਸੀ ਤੇ ਉਸ ਦਾ ਇੱਕ ਹੱਥ ਨਹੀਂ ਸੀ। ਜਿਸ ਤੋਂ ਬਾਅਦ ਪਤੀ ਨੇ ਰਿਤੂ ਨੂੰ ਹੋਰ ਜ਼ਿਆਦਾ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਸੀ। ਅਕਸਰ ਹੀ ਉਸ ਨਾਲ ਪਤੀ, ਸੱਸ, ਤੇ ਦਿਓਰ ਲੜਾਈ ਕਰਦੇ ਸਨ। Murder

    ਗੁਆਂਢੀਆਂ ਨੇ ਕੀਤਾ ਮਾਪਿਆਂ ਨੂੰ ਸੂਚਿਤ | Murder

    ਮ੍ਰਿਤਕ ਦੀ ਮਾਂ ਨੇ ਦੱਸਿਆ ਕਿ ਕੱਲ੍ਹ ਦੇਰ ਰਾਤ ਰਿਤੂ ਆਪਣੇ ਪੇਕੇ ਘਰ ਤੋਂ ਵਾਪਸ ਸਹੁਰੇ ਘਰ ਪਰਤੀ ਸੀ, ਉਹ ਖੁਸ਼ ਸੀ। ਪੂਨਮ ਮੁਤਾਬਕ, ਉਨ੍ਹਾਂ ਨੂੰ ਸਵੇਰੇ 6 ਵਜੇ ਗੁਆਂਢੀਆਂ ਦਾ ਫੋਨ ਆਇਆ ਕਿ ਉਨ੍ਹਾਂ ਦੀ ਬੇਟੀ ਨੂੰ ਹਸਪਤਾਲ ਲੈ ਕੇ ਗਏ ਹਨ। ਉਨ੍ਹਾਂ ਨੇ ਸੋਚਿਆ ਕਿ ਸ਼ਾਇਦ ਉਹ ਬੀਮਾਰ ਹੈ, ਇਸ ਲਈ ਲੈ ਕੇ ਗਏ ਹਨ। ਪਰ ਹਸਪਤਾਲ ਜਾ ਕੇ ਵੇਖਿਆ ਤਾਂ ਉਸ ਦੀ ਗਰਦਨ ’ਤੇ ਚਾਕੂ ਦੇ ਨਿਸ਼ਾਨ ਸਨ ਤੇ ਉਸ ਦੀ ਮੌਤ ਹੋ ਚੁੱਕੀ ਸੀ। ਜਿਸ ਤੋਂ ਬਾਅਦ ਆਂਢ-ਗੁਆਂਢ ਤੋਂ ਪਤਾ ਲੱਗਿਆ ਕਿ ਪਤੀ ਨੇ ਹੀ ਚਾਕੂ ਮਾਰ ਕੇ ਉਸ ਦਾ ਕਤਲ ਕੀਤਾ ਹੈ।

    ਲੜਕੀ ਦੇ ਪਰਿਵਾਰਕ ਮੈਂਬਰਾਂ ਦਾ ਦੋਸ਼ ਹੈ ਕਿ ਸੱਸ, ਪਤੀ ਤੇ ਦਿਓਰ ਨੇ ਮਿਲਕੇ ਉਨ੍ਹਾਂ ਦੀ ਬੇਟੀ ਨੂੰ ਮਾਰਿਆ ਹੈ, ਇਸ ਲਈ ਤਿੰਨਾਂ ਖਿਲਾਫ਼ ਕਾਰਵਾਈ ਕੀਤੀ ਜਾਵੇ। ਮਜੀਠਾ ਰੋੜ ਥਾਣਾ ਪੁਲਿਸ ਮੁਤਾਬਕ ਅਜੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਤੇ ਜਾਂਚ ਦੇ ਆਧਾਰ ’ਤੇ ਕਾਰਵਾਈ ਕੀਤੀ ਜਾ ਰਹੀ ਹੈ। Murder

    LEAVE A REPLY

    Please enter your comment!
    Please enter your name here