Honesty: ਯੂਪੀ ਤੋਂ ਵਾਪਸ ਆਉਂਦੇ ਡੇਰਾ ਪ੍ਰੇਮੀਆਂ ਨੂੰ ਮਿਲਿਆ ਬੈਗ ਵਾਪਸ ਕਰ ਦਿਖਾਈ ਇਮਾਨਦਾਰੀ

Honesty
Honesty: ਯੂਪੀ ਤੋਂ ਵਾਪਸ ਆਉਂਦੇ ਡੇਰਾ ਪ੍ਰੇਮੀਆਂ ਨੂੰ ਮਿਲਿਆ ਬੈਗ ਵਾਪਸ ਕਰ ਦਿਖਾਈ ਇਮਾਨਦਾਰੀ

Honesty: (ਸੱਚ ਕਹੂੰ ਨਿਊਜ਼) ਫਿਰੋਜ਼ਪੁਰ। ਡੇਰਾ ਸੱਚਾ ਸੌਦਾ ਸਰਸਾ ਦੇ ਡੇਰਾ ਪ੍ਰੇਮੀਆਂ ਵੱਲੋਂ ਕੀਤੇ ਜਾਂਦੇ ਮਾਨਵਤਾ ਭਲਾਈ ਕਾਰਜਾਂ ਦੀ ਲੋਕ ਸ਼ਲਾਘਾ ਕਰਦੇ ਰਹਿੰਦੇ ਹਨ ਉੱਥੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਸਿੱਖਿਆ ’ਤੇ ਚੱਲ ਕੇ ਡੇਰਾ ਪ੍ਰੇਮੀਆਂ ਵੱਲੋਂ ਦਿਖਾਈ ਜਾਂਦੀ ਇਮਾਨਦਾਰੀ ਵੀ ਕਈ ਲੋਕਾਂ ਦਾ ਭਲਾ ਕਰ ਰਹੀ ਹੈ। ਫਿਰੋਜ਼ਪੁਰ ਵਿੱਚ ਇਮਾਨਦਾਰੀ ਦੀ ਮਿਸਾਲ ਮਿਲੀ ਜਦੋਂ ਇੱਕ ਡੇਰਾ ਸ਼ਰਧਾਲੂ ਨੂੰ ਰੇਲ ਗੱਡੀ ਵਿੱਚੋਂ ਬੈਗ ਮਿਲਿਆ, ਜਿਸ ਨੂੰ ਉਸਦੇ ਸਹੀ ਮਾਲਕ ਦੀ ਪਛਾਣ ਕਰਕੇ ਉਸ ਨੂੰ ਸੌਂਪਿਆ ਗਿਆ।

ਇਹ ਵੀ ਪੜ੍ਹੋ: Welfare: ਗੁਰਤੇਜ ਸਿੰਘ ਇੰਸਾਂ ਨੇ ਖੱਟਿਆ ਸਰੀਰਦਾਨੀ ਹੋਣ ਦਾ ਮਾਣ

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਬਲਕਾਰ ਸਿੰਘ 85 ਮੈਂਬਰ ਤੇ ਹਰਮੀਤ ਸਿੰਘ 85 ਮੈਂਬਰ ਨੇ ਦੱਸਿਆ ਕਿ 27 ਸਤੰਬਰ ਨੂੰ ਯੂਪੀ ਤੋਂ ਦੋ ਡੇਰਾ ਸ਼ਰਧਾਲੂ ਬਾਰ ਸਿੰਘ ਵਾਸੀ ਭਾਵੜਾ ਆਜ਼ਮ ਸ਼ਾਹ ਤੇ ਰਾਮ ਨਾਥ ਫਿਰੋਜ਼ਪੁਰ ਸ਼ਹਿਰ ਰੇਲ ਗੱਡੀ ’ਤੇ ਵਾਪਸ ਆ ਰਹੇ ਸੀ ਤਾਂ ਜਦੋਂ ਫਿਰੋਜ਼ਪੁਰ ਆ ਕੇ ਰੇਲ ਗੱਡੀ ਰੁਕੀ ਤਾਂ ਉਨ੍ਹਾਂ ਨੂੰ ਗੱਡੀ ’ਚੋਂ ਇੱਕ ਬੈਗ ਜੋ ਕਿਸੇ ਦਾ ਰਹਿ ਗਿਆ ਸੀ ਮਿਲਿਆ, ਜਿਨ੍ਹਾਂ ਨੂੰ ਲੈ ਕੇ ਡੇਰਾ ਸ਼ਰਧਾਲੂਆਂ ਨੇ ਫਿਰੋਜ਼ਪੁਰ ਦੇ ਜਿੰਮੇਵਾਰਾਂ ਨਾਲ ਗੱਲਬਾਤ ਕੀਤੀ ਤੇ ਬੈਗ ’ਚ ਮਿਲੇ ਕਾਗਜ਼ਾਤਾਂ ਦੇ ਅਧਾਰ ’ਤੇ ਉਸਦੇ ਮਾਲਕ ਨਾਲ ਸੰਪਰਕ ਕੀਤਾ ਜੋ ਯੂਪੀ ਦੇ ਰਹਿਣ ਵਾਲੇ ਰਾਮ ਕਿਸ਼ਨ ਸੀ। Honesty

ਜਿਸ ਨੂੰ ਫਿਰੋਜ਼ਪੁਰ ਆ ਕੇ ਜ਼ਿੰਮੇਵਾਰਾਂ ਵੱਲੋਂ ਬੈਗ ਰਹਿ ਜਾਣ ਬਾਰੇ ਦੱਸਿਆ ਤੇ ਜਿੰਮੇਵਾਰਾਂ ਦੀ ਹਾਜ਼ਰੀ ’ਚ ਰਾਮ ਕਿਸ਼ਨ ਨੂੰ ਉਸ ਦਾ ਬੈਗ ਸੌਂਪ ਦਿੱਤਾ। ਰਾਮ ਕਿਸ਼ਨ ਨੇ ਆਪਣਾ ਬੈਗ ਸਮੇਤ ਸਮਾਨ ਪ੍ਰਾਪਤ ਕਰਕੇ ਡੇਰਾ ਸ਼ਰਧਾਲੂ ਤੇ ਪੂਜਨੀਕ ਗੁਰੂ ਜੀ ਦਾ ਧੰਨਵਾਦ ਕੀਤਾ।
ਫਿਰੋਜ਼ਪੁਰ : ਰਾਮ ਕਿਸ਼ਨ ਨੂੰ ਉਸਦਾ ਬੈਗ ਸੌਂਪਦੇ ਹੋਏ ਡੇਰਾ ਸ਼ਰਧਾਲੂ।

LEAVE A REPLY

Please enter your comment!
Please enter your name here