Moga News: (ਵਿੱਕੀ ਕੁਮਾਰ) ਮੋਗਾ। ਸਥਾਨਕ ਮੋਗਾ ਦੀ ਗੁਰੂ ਨਾਨਕ ਮਾਰਕੀਟ ਵਿਚ ਕੱਪੜੇ ਦਾ ਕੰਮ ਕਰਨ ਵਾਲੇ ਨੌਜਵਾਨ ਦੇ ਸ਼ੱਕੀ ਹਾਲਤ ਵਿਚ ਗੋਲੀ ਲੱਗਣ ਦੀ ਖਬਰ ਮਿਲੀ ਹੈ। ਜ਼ਖਮੀ ਨੌਜਵਾਨ ਨੂੰ ਇਲਾਜ ਲਈ ਪਹਿਲਾਂ ਸਰਕਾਰੀ ਹਸਪਤਾਲ ਮੋਗਾ ਵਿਖੇ ਦਾਖਲ ਕਰਵਾਇਆ ਗਿਆ ਤੇ ਫਿਰ ਇਸ ਨੂੰ ਇਕ ਪ੍ਰਾਈਵੇਟ ਹਸਪਤਾਲ ਵਿਚ ਰੈਫਰ ਕਰ ਦਿੱਤਾ, ਜਿੱਥੇ ਉਸ ਦਾ ਆਪ੍ਰੇਸ਼ਨ ਚੱਲ ਰਿਹਾ ਹੈ।
ਇਹ ਵੀ ਪੜ੍ਹੋ: Punjab Government: ਪੰਜਾਬ ਸਰਕਾਰ ਨੇ ਲਿਆ 1150 ਕਰੋੜ ਦਾ ਕਰਜ਼ਾ, ਲਗਾਤਾਰ ਹਰ ਮਹੀਨੇ ਕਰਜ਼ਾ ਲੈਂਦੀ ਆ ਰਹੀ ਐ ਪੰਜਾਬ ਸਰ…
ਇਸ ਘਟਨਾ ਤੋਂ ਬਾਅਦ ਡੀਐੱਸਪੀ ਸਿਟੀ ਰਵਿੰਦਰ ਸਿੰਘ ਅਤੇ ਥਾਣਾ ਸਿਟੀ ਸਾਊਥ ਦੇ ਇੰਸਪੈਕਟਰ ਇਕਬਾਲ ਹੁਸੈਨ ਮੌਕੇ ’ਤੇ ਪੁੱਜੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਐੱਸਪੀ ਸਿਟੀ ਰਵਿੰਦਰ ਸਿੰਘ ਨੇ ਦੱਸਿਆ ਕਿ ਜਖਮੀ ਨੌਜਵਾਨ ਨਾਮ ਅਭਿਸ਼ੈਕ ਪੁੱਤਰ ਸੁਸ਼ੀਲ ਕੁਮਾਰ ਜੋ ਕਿ ਗੁਰੂ ਨਾਨਕ ਮਾਰਕੀਟ ਵਿਚ ਅਪਣੇ ਪਿਤਾ ਨਾਲ ਕੱਪੜੇ ਦੀ ਦੁਕਾਨ ਕਰਦਾ ਹੈ ਅਤੇ ਐਤਵਾਰ ਸਵੇਰੇ ਅਪਣੀ ਦੁਕਾਨ ’ਤੇ ਬੈਠਾ ਸੀ ਤੇ ਜਿਸ ਰਿਵਾਲਵਰ ਨਾਲ ਉਸ ਦੇ ਗੋਲੀ ਲੱਗੀ। ਇਹ ਪਤਾ ਲੱਗਾ ਹੈ ਕਿ ਰਿਵਾਲਵਰ ਵੀ ਉਸ ਦੇ ਪਿਤਾ ਦਾ ਹੀ ਸੀ। ਉਨ੍ਹਾਂ ਕਿਹਾ ਕਿ ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। Moga News