Punjab Panchayat Elections: ਪੰਚਾਇਤੀ ਚੋਣਾਂ ਦੌਰਾਨ ਸ਼ਰਾਰਤੀ ਅਨਸਰਾਂ ’ਤੇ ਪੰਜਾਬ ਪੁਲਿਸ ਦੀ ਬਾਜ ਅੱਖ ਰਹੇਗੀ : ਡੀ.ਐਸ.ਪੀ ਮਨਦੀਪ ਕੌਰ

DSP Mandeep Kaur
ਨਾਭਾ : ਜਾਣਕਾਰੀ ਦਿੰਦੇ ਡੀ.ਐਸ.ਪੀ ਨਾਭਾ ਮਨਦੀਪ ਕੌਰ।

ਨਿਰਪੱਖ ਅਤੇ ਭੈਅ ਮੁੱਕਤ ਮਾਹੌਲ ’ਚ ਪੰਚਾਇਤੀ ਚੋਣਾਂ ਸੰਬੰਧੀ ਪੁਲਿਸ ਵੱਲੋਂ ਸੁਰੱਖਿਆ ਦੇ ਪੁਖਤਾ ਪ੍ਰਬੰਧ : ਡੀ.ਐਸ.ਪੀ. ਮਨਦੀਪ ਕੌਰ | Punjab Panchayat Elections

Punjab Panchayat Elections: (ਤਰੁਣ ਕੁਮਾਰ ਸ਼ਰਮਾ) ਨਾਭਾ। 15 ਅਕਤੂਬਰ ਨੂੰ ਹੋਣ ਵਾਲੀਆਂ ਪੰਚਾਇਤੀ ਚੋਣਾਂ ਨੂੰ ਲੈ ਕੇ ਪੰਜਾਬ ਪੁਲਿਸ ਵੱਲੋਂ ਹਰ ਤਰ੍ਹਾਂ ਦੇ ਪੁਖਤਾ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ ਅਤੇ ਪੰਜਾਬ ਪੁਲਿਸ ਵੱਲੋਂ ਅਮਨ ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਦੇ ਹੋਏ ਪੰਚਾਇਤੀ ਚੋਣਾਂ ਨਿਰਪੱਖ ਅਤੇ ਭੈਅ ਮੁਕਤ ਮਾਹੌਲ ਵਿੱਚ ’ਚ ਕਰਵਾਈਆਂ ਜਾਣਗੀਆਂ।

ਜਾਣਕਾਰੀ ਦਿੰਦਿਆਂ ਨਾਭਾ ਵਿਖੇ ਨਵ-ਨਿਯੁਕਤ ਡੀ.ਐਸ.ਪੀ ਮਨਦੀਪ ਕੌਰ ਨੇ ਦੱਸਿਆ ਕਿ ਨਾਭਾ ਹਲਕੇ ’ਚ ਸ਼ਾਂਤੀ ਪੂਰਵਕ ਚੋਣਾਂ ਕਰਵਾਉਣ ਲਈ ਹਲਕਾ ਵਾਸੀਆਂ ਨੂੰ ਵੀ ਪੁਲਿਸ ਨੂੰ ਸਹਿਯੋਗ ਦੇਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਨਾਭਾ ਪੁਲਿਸ ਵੱਲੋਂ ਪੰਚਾਇਤੀ ਚੋਣਾਂ ਦੌਰਾਨ ਸ਼ਰਾਰਤੀ ਅਤੇ ਗੈਰ ਕਾਨੂੰਨੀ ਅਨਸਰਾ ’ਤੇ ਬਾਜ ਅੱਖ ਰੱਖੀ ਜਾਵੇਗੀ। ਉਨ੍ਹਾਂ ਕਿਹਾ ਕਿ ਪੁਲਿਸ ਲੋਕਾਂ ਦੀ ਜਾਨ ਮਾਲ ਦੀ ਰਾਖੀ ਲਈ ਵਚਨਬੱਧ ਹੈ ਅਤੇ ਲੋਕ ਪੰਚਾਇਤੀ ਚੋਣਾਂ ਦੋਰਾਨ ਕਿਸੇ ਕਿਸਮ ਦੇ ਡਰ-ਭੈਅ ਤੋਂ ਮੁਕਤ ਹੋ ਕੇ ਵੋਟ ਦੇਣ ਦੇ ਲੋਕਤੰਤਰੀ ਅਧਿਕਾਰ ਦਾ ਨਿੱਧੜਕ ਤਰੀਕੇ ਨਾਲ ਪ੍ਰਯੋਗ ਕਰਨ। Punjab Panchayat Elections

ਇਹ ਵੀ ਪੜ੍ਹੋ: Haryana News: ਹਰਿਆਣਾ ਵਿੱਚ ਕਿਸਦੀ ਆ ਰਹੀ ਹੈ ਸਰਕਾਰ? ਭਾਜਪਾ ਨੇ ਕੀਤਾ ਇਹ ਵੱਡਾ ਦਾਅਵਾ

ਡੀ.ਐਸ.ਪੀ ਮਨਦੀਪ ਕੌਰ ਨੇ ਦੱਸਿਆ ਕਿ ਨਾਭਾ ਤਹਿਸੀਲ ਹੇਠਲੇ ਥਾਣਿਆਂ ਦੇ ਇੰਚਾਰਜਾਂ ਨਾਲ ਵਿਸ਼ੇਸ਼ ਮੀਟਿੰਗ ਦੌਰਾਨ ਇੰਸ. ਰੌਨੀ ਸਿੰਘ ਸੱਲ, ਥਾਣਾ ਸਦਰ ਇੰਚਾਰਜ ਐਸ.ਆਈ ਗੁਰਵਿੰਦਰ ਸਿੰਘ, ਥਾਣਾ ਭਾਦਸੋਂ ਇੰਚਾਰਜ ਇੰਸਪੈਕਟਰ ਪ੍ਰਦੀਪ ਕੁਮਾਰ, ਚੌਂਕੀ ਰੋਹਟੀ ਪੁਲ ਇੰਚਾਰਜ ਹਰਵਿੰਦਰ ਸਿੰਘ, ਗਲਵੱਟੀ ਚੌਕੀ ਇੰਚਾਰਜ ਬਲਕਾਰ ਸਿੰਘ, ਦੰਦਰਾਲਾ ਚੌਂਕੀ ਇੰਚਾਰਜ ਆਦਿ ਦੀ ਹਾਜਰੀ ਵਿੱਚ ਆਗਾਮੀ ਪੰਚਾਇਤੀ ਚੋਣਾਂ ਵਿੱਚ ਪੁਲਿਸ ਦੀ ਗਸ਼ਤ ਵਧਾਉਣ ਅਤੇ ਨਾਕਾਬੰਦੀ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਅਤੇ ਸ਼ੱਕੀ ਵਿਅਕਤੀਆਂ ਅਤੇ ਵਾਹਨਾਂ ਦੀ ਲਗਾਤਾਰ ਚੈਕਿੰਗ ਕੀਤੀ ਜਾ ਰਹੀ ਹੈ। Punjab Panchayat Elections

ਡੀ.ਐਸ.ਪੀ ਮਨਦੀਪ ਕੌਰ ਨੇ ਹਲਕੇ ਦੇ ਸਮੂਹ ਅਸਲਾ ਲਾਈਸੈਂਸ ਧਾਰਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜਿਲ੍ਹਾ ਮੈਜਿਸਟਰੇਟ ਵੱਲੋਂ ਜਾਰੀ ਹੁਕਮਾਂ ਅਨੁਸਾਰ ਸਾਰੇ ਅਸਲਾ ਲਾਇਸੰਸ ਧਾਰਕ ਆਪਣਾ ਅਸਲਾ ਤੁਰੰਤ ਆਪਣੇ ਨਜ਼ਦੀਕੀ ਥਾਣਿਆਂ ਜਾਂ ਅਸਲਾ ਡੀਲਰਾਂ ਕੋਲ ਜਮਾ ਕਰਵਾਉਣ। ਇਨ੍ਹਾਂ ਹੁਕਮਾਂ ਦੀ ਉਲੰਘਣਾ ਕਰਨ ਵਾਲੇ ਅਸਲਾ ਲਾਇਸੰਸ ਧਾਰਕਾਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਹ ਹੁਕਮ ਜਿਲ੍ਹਾ ਮੈਜਿਸਟਰੇਟ ਪਟਿਆਲਾ ਵੱਲੋਂ ਪੰਚਾਇਤੀ ਚੋਣਾਂ ਦੌਰਾਨ ਅਮਨ ਕਾਨੂੰਨ ਦੀ ਵਿਵਸਥਾ ਨੂੰ ਬਰਕਰਾਰ ਰੱਖਣ ਲਈ ਜਾਰੀ ਕੀਤੇ ਗਏ ਹਨ। ਅੰਤ ’ਚ ਉਨ੍ਹਾਂ ਕਿਹਾ ਕਿ ਕਿਸੇ ਨੂੰ ਵੀ ਅਰਾਜਕਤਾ ਦਾ ਮਾਹੌਲ ਪੈਦਾ ਨਹੀਂ ਕਰਨ ਦਿੱਤਾ ਜਾਵੇਗਾ। ਇਸ ਮੌਕੇ ਡੀ.ਐਸ.ਪੀ ਨਾਭਾ ਦਫਤਰ ਦੇ ਰੀਡਰ ਅਮਰਜੀਤ ਸਿੰਘ ਵੀ ਹਾਕਰ ਰਹੇ। Punjab Panchayat Elections