Punjab News: ਆਮ ਆਦਮੀ ਪਾਰਟੀ ਦੇ ਵਿਧਾਇਕ ਦੇ ਭਰਾ ਨੂੰ ਈਡੀ ਨੇ ਕੀਤਾ ਗ੍ਰਿਫ਼ਤਾਰ

Punjab News
Punjab News: ਆਮ ਆਦਮੀ ਪਾਰਟੀ ਦੇ ਵਿਧਾਇਕ ਦੇ ਭਰਾ ਨੂੰ ਈਡੀ ਨੇ ਕੀਤਾ ਗ੍ਰਿਫ਼ਤਾਰ

ਵਿਧਾਇਕ ਗੱਜਣਮਾਜਰਾ ਦੇ ਭਰਾ ਬਲਵੰਤ ਸਿੰਘ ਨੂੰ ਵੀ ਈਡੀ ਨੇ ਕੀਤਾ ਗ੍ਰਿਫਤਾਰ

  • ਚਾਰ ਦਿਨ ਦੇ ਰਿਮਾਂਡ ’ਤੇ ਭੇਜਿਆ

Punjab News: ਮਾਲੇਰਕੋਟਲਾ (ਗੁਰਤੇਜ ਜੋਸ਼ੀ)। ਜ਼ਿਲ੍ਹਾ ਮਾਲੇਰਕੋਟਲਾ ਦੇ ਵਿਧਾਨ ਸਭਾ ਹਲਕਾ ਅਮਰਗੜ੍ਹ ਤੋਂ ਆਮ ਆਦਮੀ ਪਾਰਟੀ ਦੀ ਮੌਜੂਦਾ ਸਰਕਾਰ ਵਿੱਚ ਵਿਧਾਇਕ ਜਸਵੰਤ ਸਿੰਘ ਗੱਜਣ ਮਾਜਰਾ ਜੋ ਕਿ ਪਹਿਲਾਂ ਹੀ ਬੈਂਕ ਧੋਖਾਧੜੀ ਦੇ ਮਾਮਲੇ ਵਿਚ ਜੇਲ੍ਹ ਵਿਚ ਬੰਦ ਹੈ। ਹੁਣ ਉਸ ਦੇ ਭਰਾ ਤਾਰਾ ਹੈਲਥ ਫੀਡ ਦੇ ਐਮ ਡੀ ਬਲਵੰਤ ਸਿੰਘ ਗੱਜਣ ਮਾਜਰਾ ਨੂੰ ਅੱਜ ਜਲੰਧਰ ਈਡੀ ਵੱਲੋਂ ਗ੍ਰਿਫਤਾਰ ਕਰ ਲਿਆ ਹੈ।

ਇਹ ਵੀ ਪੜ੍ਹੋ: Panchayat Elections 2024: ‘ਪੰਚਾਇਤੀ ਚੋਣਾਂ ’ਚ ਸ਼ਰਾਰਤੀ ਅਨਸਰਾਂ ਨੂੰ ਸਿਰ ਨਹੀਂ ਚੁੱਕਣ ਦਿਆਂਗੇ’ : ਡੀਆਈਜੀ ਭੁੱਲਰ

ਜਾਣਕਾਰੀ ਅਨੁਸਾਰ ਹਲਕਾ ਅਮਰਗੜ ਤੋਂ ਵਿਧਾਇਕ ਜਸਵੰਤ ਸਿੰਘ ਗੱਜਣ ਮਾਜਰਾ ਜੋ ਬੈਂਕ ਦੇ 40 ਕਰੋੜ ਦੀ ਹੇਰਾਫੇਰੀ ਮਾਮਲੇ ਵਿੱਚ ਜੇਲ੍ਹ ਵਿੱਚ ਹਨ। ਵਿਧਇਕ ਦੇ ਭਰਾ ਬਲਵੰਤ ਸਿੰਘ ਗੱਜਣ ਮਾਜਰਾ ਵੀ ਇਸ ਮਾਮਲੇ ਵਿੱਚ ਈਡੀ ਤੋਂ ਫਰਾਰ ਚੱਲ ਰਿਹਾ ਸੀ ਕਿਉਂਕਿ ਉਹ ਤਾਰਾ ਹੈਲਥ ਫੀਡ ਦੇ ਐਮਡੀ ਸਨ। ਸੂਤਰਾ ਅਨੁਸਾਰ ਅੱਜ ਜਲੰਧਰ ਈਡੀ ਵੱਲੋ ਬਲਵੰਤ ਸਿੰਘ ਨੂੰ ਕਾਬੂ ਕਰ ਕੇ ਚਾਰ ਦਿਨ ਦੇ ਰਿਮਾਂਡ ’ਤੇ ਲਿਆ ਹੈ। ਜਿਸ ਉੱਪਰ ਇਨਫ਼ੋਰਸਮੈਂਟ ਡਾਇਰੈਕਟੋਰੇਟ ਨੇ 40.92 ਕਰੋੜ ਰੁਪਏ ਦੇ ਬੈਂਕ ਧੋਖਾਧੜੀ ਦੇ ਮਾਮਲੇ ਵਿਚ ਛੇ ਹੋਰਾਂ ਵਿਰੁੱਧ ਮੁਕੱਦਮਾ ਦਰਜ ਕੀਤਾ ਹੋਇਆ ਹੈ।