Haryana Vidhan Sabha Election 2024: ਹਰਿਆਣਾ ਦੀਆਂ 90 ਸੀਟਾਂ ’ਤੇ ਹੁਣ ਤੱਕ 9.53 ਫੀਸਦੀ ਵੋਟਿੰਗ

Haryana Vidhan Sabha Election 2024

ਸਾਬਕਾ ਵਿਧਾਇਕ ਦੇ ਫਟੇ ਕੱਪੜੇ | Haryana Vidhan Sabha Election 2024

ਚੰਡੀਗੜ੍ਹ (ਸੱਚ ਕਹੂੰ ਨਿਊਜ਼)। Haryana Vidhan Sabha Election 2024: ਹਰਿਆਣਾ ਦੀਆਂ 90 ਸੀਟਾਂ ’ਤੇ ਵੋਟਿੰਗ ਜਾਰੀ ਹੈ। ਸਵੇਰੇ 9 ਵਜੇ ਤੱਕ 9.53 ਫੀਸਦੀ ਵੋਟਿੰਗ ਹੋਈ ਹੈ। ਸਭ ਤੋਂ ਜ਼ਿਆਦਾ ਵੋਟਿੰਗ 12.71 ਫੀਸਦੀ ਜ਼ਿਲ੍ਹਾ ਜੀਂਦ ’ਚ ਹੋਈ ਹੈ। ਜਦਕਿ ਸਭ ਤੋਂ ਘੱਟ ਵੋਟਾਂ ਪੰਚਕੂਲਾ ’ਚ ਪਈਆਂ ਹਨ। ਪੰਚਕੂਲਾ ’ਚ ਸਿਰਫ 4.08 ਫੀਸਦੀ ਹੀ ਵੋਟਿੰਗ ਹੋਈ ਹੈ। ਇੲ ਵੋਟਿੰਗ ਸ਼ਾਮ 6 ਵਜੇ ਤੱਕ ਚੱਲੇਗੀ। ਇਹ ਵੋਟਾਂ ਦੇ ਨਤੀਜੇ 8 ਅਕਤੂਬਰ ਨੂੰ ਐਲਾਨ ਜਾਣਗੇ। ਕੁਰੂਕਸ਼ੇਤਰ ’ਚ ਭਾਜਪਾ ਵਿਧਾਇਕ ਨਵੀਨ ਜਿੰਦਲ ਘੋੜੇ ’ਤੇ ਸਵਾਰ ਹੋ ਕੇ ਵੋਟ ਪਾਉਣ ਪਹੁੰਚੇ। ਭਿਵਾਨੀ ’ਚ ਪੋÇਲੰਗ ਬੂਥ ’ਤੇ ਝੜਪ ਹੋ ਗਈ। ਇੱਥੇ ਕਮਲ ਪ੍ਰਧਾਨ ਨਾਂਅ ਦੇ ਵਿਅਕਤੀ ਨੇ ਕਾਂਗਰਸ ਉਮੀਦਵਾਰ ਅਨਿਰੁੱਧ ਦੇ ਵਰਕਰਾਂ ਨਾਲ ਹੱਥੋਪਾਈ ਕਰਨ ਦਾ ਦੋਸ਼ ਲਾਇਆ ਹੈ। ਕਮਲ ਨੇ ਖੁੱਦ ਨੂੰ ਭਾਜਪਾ ਦਾ ਏਜੰਟ ਦੱਸਿਆ ਹੈ।

Read This : Panchayat Elections Punjab: ਸਰਵਸੰਮਤੀ ਦੀ ਅਸਲ ਪਰਿਭਾਸ਼ਾ

ਹੁਣ ਤੱਕ ਦੇ 5 ਅਪਡੇਟਸ…. | Haryana Vidhan Sabha Election 2024

  • ਰੋਹਤਕ ਦੇ ਮਹਿਮ ਤੋਂ ਹਰਿਆਣਾ ਜਨਸੇਵਕ ਪਾਰਟੀ ਦੇ ਉਮੀਦਵਾਰ ਤੇ ਸਾਬਕਾ ਵਿਧਾਇਕ ਬਲਰਾਜ ਕੁੰਡੂ ਨੇ ਕਾਂਗਰਸ ਉਮੀਦਵਾਰ ਬਲਰਾਮ ਡਾਂਗੀ ਦੇ ਪਿਤਾ ’ਤੇ ਹਮਲੇ ਦਾ ਦੋਸ਼ ਲਾਇਆ। ਝਗੜੇ ’ਚ ਉਨ੍ਹਾਂ ਦੇ ਕੱਪੜੇ ਫਟ ਗਏ।
  • ਸੋਨੀਪਤ-ਪੰਚਕੂਲਾ ’ਚ ਈਵੀਐਮ ਮਸ਼ੀਨ ਖਰਾਬ ਹੋਣ ਦੀ ਸ਼ਿਕਾਇਤ ਮਿਲੀ। ਇਸ ਨਾਲ ਵੋਟਿੰਗ ਅੱਧਾ ਘੰਟਾ ਦੇਰੀ ਨਾਲ ਸ਼ੁਰੂ ਹੋਈ।
  • ਕੇਂਦਰੀ ਮੰਤਰ ਮਨੋਹਰ ਲਾਲ ਖੱਟਰ ਨੇ ਕਰਨਾਲ ’ਚ ਆਪਣੇ ਬੂਥ ’ਤੇ ਸਭ ਤੋਂ ਪਹਿਲਾਂ ਵੋਟ ਪਾਈ। ਸੀਐਮ ਨਾਇਬ ਸਿੰਘ ਸੈਣੀ ਨੇ ਵੀ ਨਰਾਇਣਗੜ੍ਹ ਤੋਂ ਵੋਟ ਪਾਈ।
  • ਨਿਸ਼ਾਨੇਬਾਜ਼ ਖਿਡਾਰੀ ਤੇ ਓਲੰਪਿਕ ਤਮਗਾ ਜੇਤੂ ਮਨੂ ਭਾਕਰ ਤੇ ਸਾਬਕਾ ਪਹਿਲਵਾਨ ਵਿਨੇਸ਼ ਫੋਗਾਟ ਨੇ ਵੀ ਵੋਟ ਪਾਈ। ਮਨੂ ਨੇ ਝੱਜਰ ’ਚ ਦੱਸਿਆ, ‘ਮੈਂ ਪਹਿਲੀ ਵਾਰ ਵੋਟ ਪਾਈ। ਸਾਰੇ ਵੋਟਰ ਸਹੀ ਉਮੀਦਵਾਰ ਚੁਣ ਕੇ ਹੀ ਵੋਟ ਪਾਉਣ’।
ਕਿਹੜੇ ਜ਼ਿਲ੍ਹੇ ’ਚ ਕਿੰਨੀ ਵੋਟਿੰਗ, ਜਾਣੋ ਇਹ ਸੂਚੀ ’ਚ, ਸਵੇਰੇ 11 ਵਜੇ ਤੱਕ…
ਜ਼ਿਲ੍ਹਾ ਫੀਸਦੀ
ਅੰਬਾਲਾ 25.5
ਭਿਵਾਨੀ 23.45
ਚਰਖੀ-ਦਾਦਰੀ 20.10
ਫਰੀਦਾਬਾਦ 20.39
ਫਤਿਹਾਬਾਦ 24.73
ਗੁਰੂਗ੍ਰਾਮ 17.05
ਹਿਸਾਰ 24.69
ਝੱਜਰ 23.48
ਜੀਂਦ 27.20
ਕੈਥਲ 22.21
ਕਰਨਾਲ 24.85
ਕੁਰੂਕਸ਼ੇਤਰ 23.90
ਮਹਿੰਦਰਗੜ੍ਹ 24.26
ਨੂੰਹ 25.65
ਪਲਵਲ 27.94
ਪੰਚਕੂਲਾ 13.46
ਪਾਨੀਪਤ 22.62
ਰੇਵਾੜੀ 21.49
ਰੋਹਤਕ 22.91
ਸਰਸਾ 20.77
ਸੋਨੀਪਤ 18.84
ਯਮੁਨਾਨਗਰ 25.56

LEAVE A REPLY

Please enter your comment!
Please enter your name here