ਜੀਐੱਸਟੀ ਨਾਲ ਹੀਰੋ ਦੇ ਮੋਟਰਸਾਈਕਲਾਂ ‘ਤੇ ਟੈਕਸ ਘਟਿਆ
ਸੱਚ ਕਹੂੰ ਨਿਊਜ਼, ਨਵੀਂ ਦਿੱਲੀ:ਦੇਸ਼ ‘ਚ ਲਾਗੂ ਹੋਈ ਇੱਕ ਦੇਸ਼ ਇੱਕ ਕਰ ਪ੍ਰਣਾਲੀ (ਜੀਐੱਸਟੀ) ਦਾ ਅਸਰ ਆਟੋ ਸੈਕਟਰ ‘ਤੇ ਸਾਫ ਤੌਰ ‘ਤੇ ਦੇਖਣ ਨੂੰ ਮਿਲ ਰਿਹਾ ਹੈ ਜੀਐੱਸਟੀ ਲਾਗੂ ਹੋਣ ਤੋਂ ਪਹਿਲਾਂ ਤੋਂ ਅਨੁਮਾਨ ਲਗਾਏ ਜਾ ਰਹੇ ਸਨ ਕਿ ਦੋ ਪਹੀਆ ਵਾਹਨ ਸਸਤੇ ਹੋਣਗੇ ਜੀਐੱਸਟੀ ਲਾਗੂ ਹੋਣ ਤੋਂ ਬਾਅਦ 350 ਸੀਸੀ ਤੋਂ ਘੱਟ ਇੰਜਣ ਵਾਲੇ ਦੋ ਪਹੀਆ ਵਾਹਨ ਸਸਤੇ ਹੋ ਗਏ ਹਨ ਜਦਕਿ 350 ਸੀਸੀ ਤੋਂ ਜ਼ਿਆਦਾ ਸਮਰਥਾ ਵਾਲੇ ਟੂ ਵਹੀਲਰਾਂ ਦੀਆਂ ਕੀਮਤਾਂ ‘ਚ ਇਜ਼ਾਫਾ ਹੋਇਆ ਹੈ
ਜੀਐੱਸਟੀ ਲਾਗੂ ਹੋਣ ਤੋਂ ਪਹਿਲਾਂ 350 ਸੀਸੀ ਤੋਂ ਘੱਟ ਇੰਜਣ ਵਾਲੇ ਮੋਟਰਸਾਈਕਲਾਂ ‘ਤੇ ਜਿੱਥੇ 30 ਫੀਸਦੀ ਟੈਕਸ ਲੱਗਦਾ ਸੀ ਉੱਥੇ ਹੀ ਜੀਐੱਸਟੀ ਦੇ ਬਾਅਦ ਇਹ ਟੈਕਸ ਘੱਟ ਕੇ 28 ਫੀਸਦੀ ਹੋ ਗਿਆ ਹੈ ਇਸ ਤਰਾਂ ਟੈਕਸ ‘ਚ ਕਮੀ ਆਉਣ ਕਾਰਨ ਹੀ ਕੀਮਤਾਂ ‘ਚ ਕਮੀ ਆਈ ਹੈ ਜਿਸ ਦਾ ਫਾਇਦਾ ਬਾਈਕ ਕੰਪਨੀਆਂ ਆਪਣੇ ਗਾਹਕਾਂ ਨੂੰ ਦੇ ਰਹੀਆਂ ਹਨ
ਰੌਇਲ ਇਨਫੀਲਡ ਸਾਈਕਲਾਂ ‘ਤੇ ਇੱਕ ਫੀਸਦੀ ਟੈਕਸ ਵਧਿਆ
ਇਸੇ ਤਰਾਂ ਜੀਐੱਸਟੀ ਲਾਗੂ ਹੋਣ ਤੋਂ ਪਹਿਲਾਂ 350 ਸੀਸੀ ਤੋਂ ਜ਼ਿਆਦਾ ਵਾਲੇ ਇੰਜਣ ਵਾਲੇ ਮੋਟਰਸਾਈਕਲਾਂ ‘ਤੇ ਵੀ 30 ਫੀਸਦੀ ਟੈਕਸ ਲੱਗਦਾ ਸੀ ਜਦਕਿ ਜੀਐੱਸਟੀ ਲਾਗੂ ਹੋਣ ਤੋਂ ਬਾਅਦ ਇਹ ਟੈਕਸ ਵਧਕੇ 28+3= 31 ਫੀਸਦੀ ਹੋ ਗਿਆ ਹੈ ਜਿਸ ਨਾਲ 350 ਸੀਸੀ ਤੋਂ ਵੱਧ ਸਮਰਥਾ ਵਾਲੇ ਮੋਟਰਸਾਈਕਲ ਮਹਿੰਗੇ ਹੋਏ ਹਨ
ਟੈਕਸ ‘ਚ ਹੋਏ ਵਾਧੇ-ਘਾਟੇ ਉਪਰੰਤ ਹੌਂਡਾ ਦੇ ਤਕਰੀਬਨ ਸਾਰੇ ਮੋਟਰਸਾਈਕਲ ਸਸਤੇ ਹੋਏ ਹਨ ਜਦਕਿ ਰੌਇਲ ਇਨਫੀਲਡ ਦੇ ਸਾਰੇ ਮੋਟਰਸਾਈਕਲਾਂ ਦੇ ਇੰਜਣਾਂ ਦੀ ਸਮਰਥਾ 350 ਸੀਸੀ ਤੋਂ ਜ਼ਿਆਦਾ ਹੈ ਇਸ ਲਈ ਰਾਇਲ ਇਨਫੀਲਡ ਦੇ ਸਾਰੇ ਮੋਟਰਸਾਈਕਲ ਮਹਿੰਗੇ ਹੋ ਗਏ ਹਨ
ਜੀਐੱਸਟੀ ਤੋਂ ਬਾਅਦ ਟੂ ਵਹੀਲਰਾਂ ਦੀਆਂ ਕੀਮਤਾਂ ‘ਤੇ ਇੱਕ ਨਜ਼ਰ
* ਕੇਟੀਐੱਮ ਡਿਊਕ 390 ਸੀਸੀ: 628 ਰੁਪਏ ਮਹਿੰਗਾ (ਮੌਜੂਦਾ ਕੀਮਤ: 1.96 ਲੱਖ ਰੁਪਏ)
* ਕੇਟੀਐੱਮ ਡਿਊਕ 200 ਸੀਸੀ: 4063 ਰੁਪਏ ਮਹਿੰਗਾ (ਮੌਜੂਦਾ ਕੀਮਤ 1.44 ਲੱਖ ਰੁਪਏ)
* ਕੇਟੀਐੱਮ ਡਿਊਕ 250 ਸੀਸੀ: 4427 ਰੁਪਏ ਮਹਿੰਗਾ (ਮੌਜੂਦਾ ਕੀਮਤ 1.74 ਲੱਖ ਰੁਪਏ)
* ਕੇਟੀਐੱਮ ਆਰਸੀ 200 ਸੀਸੀ: 4787 ਰੁਪਏ ਮਹਿੰਗਾ (ਮੌਜੂਦਾ ਕੀਮਤ 1.72 ਲੱਖ ਰੁਪਏ)
* ਕੇਟੀਐੱਮ ਆਰਸੀ 390 ਸੀਸੀ: 5797 ਰੁਪਏ ਮਹਿੰਗਾ (ਮੌਜੂਦਾ ਕੀਮਤ 2.25 ਲੱਖ ਰੁਪਏ)
ਹੌਂਡਾ ਐਕਟਿਵਾ
* ਜੀਐੱਸਟੀ ਤੋਂ ਪਹਿਲਾਂ: 48.3 ਹਜ਼ਾਰ ਰੁਪਏ
* ਜੀਐੱਸਟੀ ਤੋਂ ਬਾਅਦ: 44.9 ਹਜ਼ਾਰ ਰੁਪਏ
ਹੀਰੋ ਸੁਪਰ ਸਪੈਂਲਡਰ
* ਜੀਐੱਸਟੀ ਤੋਂ ਪਹਿਲਾਂ: 55.6 ਹਜ਼ਾਰ ਰੁਪਏ
* ਜੀਐੱਸਟੀ ਤੋਂ ਬਾਅਦ: 53 ਹਜ਼ਾਰ ਰੁਪਏ
ਰੌਇਲ ਇਨਫੀਲਡ (ਬੁਲਟ) 350 ਸੀਸੀ
* ਜੀਐੱਸਟੀ ਤੋਂ ਪਹਿਲਾਂ: 1.34 ਲੱਖ ਰੁਪਏ
* ਜੀਐੱਸਟੀ ਤੋਂ ਬਾਅਦ: 1.35 ਲੱਖ ਰੁਪਏ
ਰੌਇਲ ਇਨਫੀਲਡ 500 ਸੀਸੀ
* ਜੀਐੱਸਟੀ ਤੋਂ ਪਹਿਲਾਂ: 1.71 ਲੱਖ ਰੁਪਏ
* ਜੀਐੱਸਟੀ ਤੋਂ ਬਾਅਦ: 1.75 ਲੱਖ ਰੁਪਏ
ਟ੍ਰਾਇਮਫ ਸਟਰੀਟ ਟਿਵਨ
* ਜੀਐੱਸਟੀ ਤੋਂ ਪਹਿਲਾਂ: 7 ਲੱਖ ਰੁਪਏ
* ਜੀਐੱਸਟੀ ਤੋਂ ਬਾਅਦ: 7.15 ਲੱਖ ਰੁਪਏ