Share market: ਮੁੰਬਈ (ਏਜੰਸੀ)। ਈਰਾਨ ਤੇ ਇਜ਼ਰਾਈਲ ਵਿਚਾਲੇ ਵਧਦੇ ਤਣਾਅ ਦੇ ਦਬਾਅ ਹੇਠ ਵੀਰਵਾਰ ਨੂੰ ਸ਼ੁਰੂਆਤੀ ਕਾਰੋਬਾਰ ’ਚ ਘਰੇਲੂ ਸ਼ੇਅਰ ਬਾਜ਼ਾਰ ’ਚ ਹਫੜਾ-ਦਫੜੀ ਮਚ ਗਈ ਅਤੇ ਸੈਂਸੈਕਸ 1200 ਅੰਕਾਂ ਦੀ ਗਿਰਾਵਟ ਨਾਲ ਖੁੱਲ੍ਹਿਆ ਅਤੇ ਐੱਨਐੱਸਈ ਦਾ ਨਿਫਟੀ 340 ਅੰਕਾਂ ਤੋਂ ਜ਼ਿਆਦਾ ਡਿੱਗ ਗਿਆ। ਬੀਐਸਈ ਦਾ 30 ਸ਼ੇਅਰਾਂ ਵਾਲਾ ਸੰਵੇਦਨਸ਼ੀਲ ਸੂਚਕ ਅੰਕ ਸੈਂਸੈਕਸ 83002.09 ਅੰਕ ’ਤੇ ਖੁੱਲ੍ਹਿਆ, ਜੋ ਪਿਛਲੇ ਦਿਨ ਦੇ 84266.29 ਅੰਕਾਂ ਦੇ ਮੁਕਾਬਲੇ 1266.20 ਅੰਕ ਘੱਟ ਹੈ। ਹਾਲਾਂਕਿ ਇਸ ਤੋਂ ਬਾਅਦ ਸੁਧਾਰ ਦੇਖਣ ਨੂੰ ਮਿਲਿਆ, ਜਿਸ ਕਾਰਨ ਸੈਂਸੈਕਸ ਫਿਲਹਾਲ 83500 ਅੰਕਾਂ ਦੇ ਆਸ-ਪਾਸ ਕਾਰੋਬਾਰ ਕਰ ਰਿਹਾ ਹੈ।
ਇਸੇ ਤਰ੍ਹਾਂ ਨੈਸ਼ਨਲ ਸਟਾਕ ਐਕਸਚੇਂਜ (ਐੱਨ. ਐੱਸ. ਈ.) ਦਾ ਨਿਫਟੀ ਵੀ 344 ਅੰਕਾਂ ਦੀ ਭਾਰੀ ਗਿਰਾਵਟ ਨਾਲ 25452.85 ’ਤੇ ਖੁੱਲ੍ਹਿਆ। ਪਿਛਲੇ ਸੈਸ਼ਨ ’ਚ ਇਹ 25796.90 ਅੰਕ ’ਤੇ ਸੀ। ਹਾਲਾਂਕਿ ਇਹ 25451.60 ਅੰਕਾਂ ਦੇ ਹੇਠਲੇ ਪੱਧਰ ਤੱਕ ਟੁੱਟ ਗਿਆ ਪਰ ਇਸ ਤੋਂ ਬਾਅਦ ਇਸ ’ਚ ਸੁਧਾਰ ਦਿਖਾਈ ਦੇ ਰਿਹਾ ਹੈ ਅਤੇ ਫਿਲਹਾਲ ਇਹ 25580 ਅੰਕਾਂ ਦੇ ਆਸ-ਪਾਸ ਕਾਰੋਬਾਰ ਕਰ ਰਿਹਾ ਹੈ। Share market
Read Also : Crime News: ਘਰੇਲੂ ਕਲੇਸ਼ ਦੌਰਾਨ ਪੁੱਤ ਨੇ ਕੀਤਾ ਪਿਓ ਦਾ ਕਤਲ