Ludhiana News: ਲੁਧਿਆਣਾ (ਜਸਵੀਰ ਸਿੰਘ ਗਹਿਲ)। ਵਪਰਾਕ ਰਾਜਧਾਨੀ ਲੁਧਿਆਣਾ ਦੇ ਨੌਘਰਾ ਮੁਹੱਲਾ ਨਜ਼ਦੀਕ ਬੰਦੀਆ ਮੁਹੱਲਾ ’ਚ ਅੱਜ 5 ਮੰਜਿਲੀ ਇਮਾਰਤ ਦਾ ਹਿੱਸਾ ਡਿੱਗ ਗਿਆ। ਜਿਸ ਕਾਰਨ ਬਿਲਡਿੰਗ ਦੇ ਨਾਲ ਆਪਣੇ ਘਰ ਦੇ ਦਰਵਾਜੇ ’ਚ ਖੜ੍ਹੀ ਇੱਕ ਮਹਿਲਾ ਤੇ ਉਸਦਾ ਡੇਢ ਸਾਲ ਦਾ ਬੱਚਾ ਜਖ਼ਮੀ ਹੋ ਗਏ। ਮਲਬੇ ਹੇਠਾਂ ਦਬਣ ਕਾਰਨ ਕੁੱਝ ਦੋਪਹੀਆ ਵਾਹਨ ਵੀ ਨੁਕਸਾਨੇ ਗਏ।
ਇਲਾਕੇ ਦੇ ਲੋਕਾਂ ਮੁਤਾਬਕ ਸ਼ਹੀਦ ਰਾਜਗੂਰ ਦੇ ਜੱਦੀ ਘਰ ਦੇ ਨਜ਼ਦੀਕ ਹੀ ਸਥਿੱਤ ਇਹ ਖਸਤਾ ਹਾਲਤ ਇਮਾਰਤ ਤਕਰੀਬਨ ਸੌ ਸਾਲ ਪੁਰਾਣੀ ਹੈ, ਜਿਸ ਦੀ ਮੁਰੰਮਤ ਲਈ ਉਨ੍ਹਾਂ ਵੱਲੋਂ ਕਈ ਵਾਰ ਬਿਲਡਿੰਗ ਦੇ ਮਾਲਕ ਨੂੰ ਆਖਿਆ ਗਿਆ। ਕਿਉਂਕਿ ਪਹਿਲਾਂ ਵੀ ਇਸ ਬਿਲਡਿੰਗ ਤੋਂ ਕਈ ਵਾਰੀ ਮਲਬਾ ਡਿੱਗ ਚੁੱਕਾ ਹੈ। ਦੂਜੇ ਪਾਸੇ ਨਗਰ ਨਿਗਮ ਅਧਿਕਾਰੀਆਂ ਦਾ ਕਹਿਣਾ ਹੈ ਕਿ ਬਿਲਡਿੰਗ ਮਾਲਕ ਨੂੰ ਨੋਟਿਸ ਕੱਢੇ ਜਾਣ ਦੇ ਬਾਵਜੂਦ ਬਿਲਡਿੰਗ ਨੂੰ ਡੇਗਿਆ ਨਹੀਂ ਗਿਆ। ਉਹ ਜਾਂਚ ਕਰ ਰਹੇ ਹਨ। ਜਾਂਚ ਉਪਰੰਤ ਕਾਰਵਾਈ ਕੀਤੀ ਜਾਵੇਗੀ।
ਜਖ਼ਮੀ ਹੋਈ ਮਹਿਲਾ ਦੇ ਪਤੀ ਪਿ੍ਰੰਸ ਵਾਸੀ ਬਿੰਦੀਆ ਮੁਹੱਲਾ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਦੀ ਨਾਲ ਵਾਲੀ ਬਿਲਡਿੰਗ ਜੋ ਕਿ ਕਾਫ਼ੀ ਖ਼ਸਤਾ ਹਾਲਤ ਵਿੱਚ ਹੈ, ਸਬੰਧੀ ਉਹ ਕਈ ਵਾਰ ਸ਼ਿਕਾਇਤ ਕਰ ਚੁੱਕੇ ਹਨ ਪਰ ਕਿਸੇ ਨੇ ਉਨ੍ਹਾਂ ਦੀ ਸ਼ਿਕਾਇਤ ’ਤੇ ਗੌਰ ਨਹੀਂ ਕੀਤੀ। ਅੱਜ ਬਿਲਡਿੰਗ ਦੇ ਹਿੱਸਾ ਡਿੱਗਣ ਸਮੇਂ ਉਸਦੀ ਪਤਨੀ ਖੁਸ਼ੀ ਅਰੋੜਾ ਤੇ ਬੱਚਾ ਜੋ ਆਪਣੇ ਘਰ ਦੇ ਦਰਵਾਜੇ ’ਤੇ ਖੜੇ ਸਨ, ਮੌਤ ਦੇ ਮੂੰਹ ’ਚੋਂ ਬਚੇ ਹਨ। ਉਨ੍ਹਾਂ ਦੱਸਿਆ ਕਿ ਜਿਵੇਂ ਹੀ ਬਿਲਡਿੰਗ ਲੱਗਣ ਲੱਗੀ ਤਾਂ ਉਸਦੀ ਪਤਨੀ ਬੱਚੇ ਨੂੰ ਲੈ ਕੇ ਭੱਜੀ।
Ludhiana News
ਬਾਵਜੂਦ ਇਸਦੇ ਇੱਕ ਇੱਟ ਉਸਦੀ ਪਤਨੀ ਦੇ ਸਿਰ ’ਚ ਆ ਵੱਜੀ ਤੇ ਉਸਦਾ ਬੱਚੇ ਦੀ ਵੀ ਸੱਟਾਂ ਲੱਗੀਆਂ। ਇਸ ਤੋਂ ਇਲਾਵਾ ਮਲਬਾ ਡਿੱਗਣ ਨਾਲ ਉਨ੍ਹਾਂ ਦੇ ਘਰ ਦੀ ਕੰਧ ਵੀ ਡਿੱਗ ਗਈ ਹੈ। ਸੂਚਨਾ ਮਿਲਦਿਆਂ ਹੀ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਬਚਾਅ ਕਾਰਜ਼ ਆਰੰਭ ਦਿੱਤੇ। ਉਨ੍ਹਾਂ ਦੱਸਿਆ ਕਿ ਘਟਨਾਂ ਸਥਾਨ ’ਤੇ ਮਲਬੇ ਹੇਠਾਂ ਦਬੇ 3-4 ਲੋਕਾਂ ਨੂੰ ਬਚਾਅ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਡਿੱਗੀ ਬਿਲਡਿੰਗ ਦੇ 3-4 ਪਾਰਟਨਰ ਹਨ, ਉਨ੍ਹਾਂ ਜਾਂਚ ਆਰੰਭ ਦਿੱਤੀ ਹੈ। ਘਟਨਾਂ ਸਬੰਧੀ ਨਿਗਮ ਦੇ ਬਿਲਡਿੰਗ ਇੰਸਪੈਕਟਰ ਨਵਨੀਤ ਨੇ ਕਿਹਾ ਕਿ ਉਨ੍ਹਾਂ ਵੱਲੋਂ ਸਬੰਧਿਤ ਬਿਲਡਿੰਗ ਦੇ ਮਾਲਕ ਨੂੰ ਨੋਟਿਸ ਕੱਢਕੇ ਬਿਲਡਿੰਗ ਨੂੰ ਸੁੱਟਣ ਲਈ ਕਿਹਾ ਗਿਆ ਸੀ ਪਰ ਉਸਨੇ ਬਿਲਡਿੰਗ ਨੂੰ ਨਹੀਂ ਡੇਗਿਆ। ਉਹ ਜਾਂਚ ਕਰ ਰਹੇ ਹਨ, ਬਣਦੀ ਕਾਰਵਾਈ ਜਰੂਰ ਕੀਤੀ ਜਾਵੇਗੀ।
Read Also : Stock Market: ਸ਼ੁਰੂਆਤੀ ਤੇਜ਼ੀ ਗੁਆਉਣ ਤੋਂ ਬਾਅਦ ਡਿੱਗਿਆ ਸ਼ੇਅਰ ਬਾਜ਼ਾਰ