Petrol-Diesel Price: ਘਟ ਸਕਦੀਆਂ ਨੇ ਪੈਟਰੋਲ-ਡੀਜਲ ਦੀਆਂ ਕੀਮਤਾਂ, ਰੇਟਿੰਗ ਏਜੰਸੀ ਨੇ ਕੀਤਾ ਸ਼ਾਨਦਾਰ ਇਸ਼ਾਰਾ

Petrol-Diesel Price
Petrol-Diesel Price: ਘਟ ਸਕਦੀਆਂ ਨੇ ਪੈਟਰੋਲ-ਡੀਜਲ ਦੀਆਂ ਕੀਮਤਾਂ, ਰੇਟਿੰਗ ਏਜੰਸੀ ਨੇ ਕੀਤਾ ਸ਼ਾਨਦਾਰ ਇਸ਼ਾਰਾ

Petrol-Diesel Price ’ਚ 2 ਤੋੋਂ 3 ਰੁਪਏ ਕਟੌਤੀ ਦੀ ਗੁੰਜਾਇਸ਼ : ਇਕਰਾ

Petrol-Diesel Price: ਨਵੀਂ ਦਿੱਲੀ। ਕੱਚੇ ਤੇਲ ਦੀਆਂ ਕੀਮਤਾਂ ’ਚ ਹਾਲ ਦੇ ਹਫ਼ਤਿਆਂ ’ਚ ਆਈ ਕਮੀ ਨਾਲ ਪੈਟਰੋਲੀਅਮ ਕੰਪਨੀਆਂ ਦੇ ਵਾਹਨ ਈਂਧਣ ’ਤੇ ਮੁਨਾਫ਼ੇ ’ਚ ਸੁਧਾਰ ਹੋਇਆ ਹੈ। ਇਸ ਨਾਲ ਜਨਤਕ ਖੇਤਰ ਦੀਆਂ ਕੰਪਨੀਆਂ ਨੂੰ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ’ਚ ਦੋ ਤੋਂ ਤਿੰਨ ਰੁਪਏ ਪ੍ਰਤੀ ਲੀਟਰ ਦੀ ਕਟੌਤੀ ਕਰਨ ਦੀ ਗੁੰਜਾਇਸ਼ ਮਿਲੀ ਹੈ। ਰੇਟਿੰਗ ਏਜੰਸੀ ਇਕਰਾ ਨੇ ਵੀਰਵਾਰ ਨੂੰ ਇਹ ਗੱਲ ਕਹੀ। ਭਾਰਤ ਵੱਲੋਂ ਦਰਾਮਦ ਕੱਚੇ ਤੇਲ ਦੀ ਕੀਮਤ ਸਤੰਬਰ ’ਚ ਔਸਤਨ 74 ਅਮਰੀਕੀ ਡਾਲਰ ਪ੍ਰਤੀ ਬੈਰਲ ਸੀ, ਜੋ ਮਾਰਚ ’ਚ 83-84 ਅਮਰੀਕੀ ਡਾਲਰ ਪ੍ਰਤੀ ਬੈਰਲ ਸੀ।

Read Also : NHAI: ਹਾਈਕੋਰਟ ਨੇ ਪੰਜਾਬ ਸਰਕਾਰ ਨੂੰ ਦਿੱਤੇ ਸਖ਼ਤ ਆਦੇਸ਼, ਪੜ੍ਹੋ ਪੂਰਾ ਮਾਮਲਾ